June 2, 2026 1:43 am

ਨਸ਼ਿਆਂ ਦੇ ਉਜਾੜੇ ਪਰਿਵਾਰਾਂ ਲਈ ਮਸੀਹਾਂ ਹੈ ਇਹ ਪੁਲਿਸ ਅਫ਼ਸਰ

ਐੱਸ.ਐੱਸ.ਪੀ. ਰੂਪਨਗਰ ਸ੍ਰੀ ਗੁਰਪ੍ਰੀਤ ਸਿੰਘ ਤੂਰ ਵੱਲੋਂ ਨੌਜ਼ਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਬੇਮਿਸਾਲ ਯਤਨ

Page-1_03  ਪਰਨੀਤ ਬਰਾੜ-    ਕਾਰਜਕਾਰੀ ਸੰਪਾਦਕ-ਜਲੰਧਰ, 22 ਮਈ – ਪੰਜਾਬ ਪੁਲਿਸ ਦੇ ਇਕ ਨਿਸ਼ਠਾਵਾਨ ਅਧਿਕਾਰੀ ਸ. ਗੁਰਪ੍ਰੀਤ ਸਿੰਘ ਤੂਰ ਆਈ.ਪੀ.ਐੱਸ., ਐੱਸ.ਐੱਸ.ਪੀ. ਰੂਪਨਗਰ ਨਸ਼ਿਆਂ ਦੇ ਉਜਾੜੇ ਪਰਿਵਾਰਾਂ ਲਈ ਇਕ ਮਸੀਹਾਂ ਵੱਜੋ ਵਿਚਰ ਰਹੇ ਹਨ। ਪੰਜਾਬ ਭਰ ਵਿੱਚੋਂ ਅਜਿਹੇ ਪੀੜਤ ਪਰਿਵਾਰ ਉਨ੍ਹਾਂ ਵੱਲ ਉਮੀਦ ਦੀ ਨਜ਼ਰ ਨਾਲ ਦੇਖ ਰਹੇ ਹਨ। ਇਸ ਤੋਂ ਪਹਿਲਾ ਜਗਰਾਉਂ, ਬਰਨਾਲਾ, ਫਰੀਦਕੋਟ ਅਤੇ ਮੋਗਾ ਦੇ ਐੱਸ.ਐੱਸ.ਪੀ. ਰਹਿ ਚੁਕੇ ਸ. ਤੂਰ ਇਸ ਗੱਲ ਤੋਂ ਕਾਫੀ ਚਿੰਤਤ ਹਨ ਕਿ ਵੱਡੀ ਗਿਣਤੀ ਵਿੱਚ ਨੌਜ਼ਵਾਨ ਕੰਮ ਧੰਦੇ ਛੱਡ ਕੇ ਨਸ਼ਿਆਂ ਦੇ ਰਾਹ ਪੈ ਗਏ ਹਨ। ਨਸ਼ਿਆਂ ਦੇ ਨਾਲ ਉਜੜ ਰਹੇ ਪਰਿਵਾਰਾਂ ਲਈ ਉਹ ਪੁਲਿਸ ਅਤੇ ਆਪਣੇ ਜ਼ਿਲ੍ਹੇ ਦੇ ਖੇਤਰ ਤੋਂ ਬਾਹਰ ਜਾ ਕੇ ਵੀ ਮੱਦਦਗਾਰ ਸਾਬਿਤ ਹੋ ਰਹੇ ਹਨ। ਉਹ ਅਜਿਹੇ ਨੌਜ਼ਵਾਨਾਂ ਨੂੰ ਪਿਆਰ

ਮੁਹੱਬਤ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਉਨ੍ਹਾਂ ਨੂੰ ਉਸਾਰੂ ਸੋਚ ਰਖਣ ਲਈ ਪ੍ਰੇਰਦੇ ਹਨ। ਨਸ਼ਿਆਂ ਵਿੱਚ ਡੁੱਬ ਚੁੱਕੇ ਨੌਜ਼ਵਾਨਾਂ ਦੀਆਂ ਦੁਖੀ ਮਾਵਾਂ ਸ. ਤੂਰ ਤੱਕ ਸਿੱਧਾ ਪੁਹੱਚ ਕਰਦੀਆਂ ਹਨ।  ਉਹ ਪੀੜਤ ਮਾਪਿਆਂ ਦੀ ਗੱਲਬਾਤ ਨੂੰ ਬਹੁਤ ਹੀ ਧੀਰਜ਼ ਅਤੇ ਦਰਦ ਨਾਲ ਸੁਣਦੇ ਹਨ ਅਤੇ ਤੁਰੰਤ ਇਸ ਲਈ ਯਤਨ ਸ਼ੁਰੂ ਕਰ ਦਿੰਦੇ ਹਨ। ਉਹ ਪੰਜਾਬ ਪੁਲਿਸ ਦੇ ਬਹੁਤ ਹੀ ਯੋਗ ਅਧਿਕਾਰੀਆਂ ਨੂੰ ਸੰਬੰਧਤ ਪਰਿਵਾਰਾਂ ਨਾਲ ਸੰਪਰਕ ਕਰਨ ਲਈ ਆਖਦੇ ਹਨ। ਅਜਿਹਾ ਕਰਨ ਸਮੇਂ ਉਹ ਪੁਲਿਸ ਵਾਲਾ ਢੰਗ-ਤਰੀਕਾ ਅਪਣਾਉਣ ਦੀ ਥਾਂ ਗੁੰਮਰਾਹ ਹੋਏ ਬੱਚਿਆਂ ਨੂੰ ਸਿੱਧੇ ਰਾਹ ਪੈਣ ਲਈ ਪ੍ਰੇਰਣਾ ਦਿੰਦੇ ਹਨ। ਅਜਿਹੇ ਦਰਜਨਾਂ ਕੇਸ ਹਨ ਜਿਨ੍ਹਾਂ ਨੂੰ ਉਨ੍ਹਾਂ ਨੇ ਸਫਲਤਾਂ ਨਾਲ ਹਲ ਕੀਤਾ ਹੈ। ਸ. ਤੂਰ ਨੇ ਪੰਜਾਬੀ ਦੀਆਂ ਤਿੰਨ ਕਿਤਾਬਾਂ ਵੀ ਲਿਖਿਆ ਹਨ ਜਿਨ੍ਹਾਂ ਵਿੱਚ ਅਜਿਹੇ ਪਰਿਵਾਰਾਂ ਦੀ ਸੱਚੀ ਕਹਾਣੀ ਬਿਆਨ ਕੀਤੀ ਗਈ ਹੈ। ਇਹ ਕਿਤਾਬਾਂ ਬਹੁਤ ਵੱਡੀ ਗਿਣਤੀ ਵਿੱਚ ਪੜ੍ਹੀਆਂ ਗਈਆਂ ਹਨ ਅਤੇ ਬੁਧੀਜੀਵੀ ਹਲਕਿਆਂ ਵਿੱਚ ਉਨ੍ਹਾਂ ਦੀ ਭਰਵੀਂ ਪ੍ਰਸ਼ੰਸਾ ਹੋਈ ਹੈ। ਸ. ਤੂਰ ਪੁਲਿਸ ਅਫਸਰ ਹੋਣ ਦੇ ਬਾਵਜੂਦ ਇੱਕ ਸਮਾਜ ਸੇਵਕ ਵੱਜੋ ਹੀ ਇਹ ਸੇਵਾ ਨਿਭਾਅ ਰਹੇ ਹਨ। ਪੁਲਿਸ ਦੇ ਉੱਚ ਅਧਿਕਾਰੀ ਅਤੇ ਸਿਆਸੀ ਨੇਤਾ ਵੀ ਉਨ੍ਹਾਂ ਦੀ ਇਸ ਮੁੰਹਿਮ ਨੂੰ ਬਹੁਤ ਪ੍ਰਸ਼ੰਸਾਂ ਦੀ ਨਜ਼ਰ ਨਾਲ ਦੇਖਦੇ ਹਨ। ਪੰਜਾਬ ਵਿੱਚ ਨਸ਼ਿਆਂ ਦੀ ਬਰਬਾਦੀ ਨੂੰ ਰੋਕਣ ਲਈ ਸਾਰੇ ਪੁਲਿਸ ਅਫਸਰਾਂ ਨੂੰ ਸ. ਤੂਰ ਤੋਂ ਪ੍ਰੇਰਣਾ ਲੈਣੀ ਹੋਵੇਗੀ।

Send this to a friend