June 1, 2026 9:28 pm

ਮੋਦੀ ਦੇ ਸਹੁੰ ਚੁੱਕ ਸਮਾਗਮ ’ਚ ਨਹੀਂ ਆਉਣਗੇ ਜੈਲਲਿਤਾ ਤੇ ਵਾਈਕੋ

image ਨਵੀਂ ਦਿੱਲੀ, 22 ਮਈ (ਪੀ.ਟੀ.)-ਸੂਤਰਾਂ ਮੁਤਾਬਿਕ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ††’ਚ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਸ਼ਾਮਿਲ ਨਹੀਂ ਹੋਣਗੇ। ਦਰਅਸਲ ਜੈਲਲਿਤਾ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਰਾਜਪਕਸ਼ੇ ਨੂੰ ਸਹੁੰ ਚੁੱਕ ਸਮਾਗਮ ’ਚ ਬਲਾਉਣ ਦਾ ਵਿਰੋਧ ਕੀਤਾ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਜੈਲਲਿਤਾ ਸਹੁੰ ਚੁੱਕ ਸਮਾਗਮ ’ਚ ਨਹੀਂ ਆਉਣਗੇ। ਉਧਰ ਭਾਜਪਾ ਦੇ ਸਹਿਯੋਗੀ ਐੱਮ. ਡੀ. ਐੱਮ. ਕੇ. ਨੇ ਵੀ ਰਾਜਪਕਸ਼ੇ ਨੂੰ ਸਹੁੰ ਚੁੱਕ ਸਮਾਗਮ ’ਚ ਬਲਾਉਣ ਦਾ ਵਿਰੋਧ ਕੀਤਾ ਹੈ। ਐਮ. ਡੀ. ਐਮ. ਕੇ. ਦੇ ਸੰਸਥਾਪਕ ਵਾਈਕੋ ਦਾ ਕਹਿਣਾ ਹੈ ਕਿ ਸਹੁੰ ਚੁੱਕ ਸਮਾਗਮ ’ਚ ਰਾਜਪਕਸ਼ੇ ਦੀ ਮੌਜੂਦਗੀ ਨਾਲ ਤਾਮਿਲ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੇਗੀ।

ਢਾਕਾ – ਨਾਮਜ਼ਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 26 ਨੂੰ ਹੋ ਰਹੇ ਸਹੁੰ ਚੁੱਕ ਸਮਾਗਮ ’ਚ ਬੰਗਲਾਦੇਸ਼ ਵੱਲੋਂ ਸੰਸਦ ਦੇ ਸਪੀਕਰ ਸ਼ੀਰੀਨ ਸ਼ਰਮਿਨ ਚੌਧਰੀ ਸ਼ਮੂਲੀਅਤ ਕਰਨਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਪਹਿਲਾਂ ਨਿਰਧਾਰਿਤ ਪ੍ਰੋਗਰਾਮ ਤਹਿਤ 24 ਮਈ ਤੋਂ 4 ਦਿਨਾਂ ਲਈ ਜਾਪਾਨ ਦੇ ਦੌਰੇ ’ਤੇ ਜਾ ਰਹੇ ਹਨ, ਇਸ ਲਈ ਚੌਧਰੀ ਸਮਾਗਮ ’ਚ ਬੰਗਲਾਦੇਸ਼ ਦੀ ਪ੍ਰਤੀਨਿਧਤਾ ਕਰਨਗੇ।

Send this to a friend