ਪਟਨਾ, 21 ਮਈ (ਪੀ.ਟੀ.)-ਨਰਿੰਦਰ ਮੋਦੀ ਦੀ ਚੋਣ ਰੈਲੀ ਤੋਂ ਪਹਿਲਾਂ ਬਿਹਾਰ ਦੀ ਰਾਜਧਾਨੀ ਪਟਨਾ ’ਚ ਪਿਛਲੇ ਸਾਲ 28 ਅਕਤੂਬਰ ਨੂੰ ਹੋਏ ਸਿਲਸਿਲੇਵਾਰ ਬੰਬ ਧਮਾਕਿਆਂ ’ਚ ਇੰਡੀਅਨ ਮੁਜਾਹਿਦੀਨ ਦੇ ਚਾਰ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਅੱਤਵਾਦੀਆਂ ’ਚ ਹੈਦਰ ਅਲੀ, ਨੁਮਾਨ, ਤੌਫੀਕ ਅਤੇ ਮੁਜਿਬੁਲਾਹ ਸ਼ਾਮਲ ਹਨ। ਗ੍ਰਿਫਤਾਰ ਹੈਦਰ ਅਲੀ ’ਤੇ 10 ਲੱਖ ਦਾ ਇਨਾਮ ਘੋਸ਼ਿਤ ਕੀਤਾ ਗਿਆ ਸੀ। ਇਹ ਗ੍ਰਿਫਤਾਰੀ ਐੱਨ. ਆਈ. ਏ. ਅਤੇ ਰਾਂਚੀ ਪੁਲਿਸ ਦੀ ਟੀਮ ਨੇ ਇਕ ਸੰਯੁਕਤ ਮੁਹਿੰਮ ਤਹਿਤ ਕੀਤੀ ਹੈ। ਪਟਨਾ ’ਚ 23 ਅਕਤੂਬਰ ਨੂੰ ਨਰਿੰਦਰ ਮੋਦੀ ਦੀ ਰੈਲੀ ਤੋਂ ਪਹਿਲਾਂ ਗਾਂਧੀ ਮੈਦਾਨ ਦੇ ਕੋਲ 7 ਧਮਾਕੇ ਹੋਏ ਸਨ। ਜਿਸ ਵਿਚ 6 ਲੋਕ ਮਾਰੇ ਗਏ ਸਨ।