May 31, 2026 11:27 pm

ਪਾਕਿਸਤਾਨ ਵੱਲੋਂ ਭਾਰਤੀ ਚੌਕੀਆਂ ’ਤੇ ਗੋਲੀਬਾਰੀ

ਜੰਮੂ, 21 ਮਈ (ਪੀ.ਟੀ.)-ਪਾਕਿਸਤਾਨ ਨੇ ਅੱਜ ਫਿਰ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਪੁਣਛ ’ਚ ਸਰਹੱਦੀ ਚੌਕੀਆਂ ਨੂੰ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਆਧੁਨਿਕ ਹਥਿਆਰਾਂ ਨਾਲ ਆਪਣਾ ਨਿਸ਼ਾਨਾ ਬਣਾਇਆ। ਰੱਖਿਆ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨ ਦੀ ਫ਼ੌਜ ਨੇ ਕੱਲ੍ਹ ਰਾਤ 11 ਵਜੇ ਪੁਣਛ ਜ਼ਿਲ੍ਹੇ ਦੇ ਮੇਂਧੜ ਸੈਕਟਰ ’ਚ ਕ੍ਰਿਸ਼ਨਾ ਘਾਟੀ ਦੀਆਂ ਚੌਕੀਆਂ ’ਤੇ ਗੋਲੀਬਾਰੀ ਕੀਤੀ। ਬਦਲੇ ’ਚ ਭਾਰਤੀ ਫ਼ੌਜ ਨੇ ਵੀ ਕਾਰਵਾਈ ਕੀਤੀ ਅਤੇ ਇਹ ਸਿਲਸਿਲਾ 5 ਮਿੰਟ ਤੱਕ ਜਾਰੀ ਰਿਹਾ। ਕਿਸੇ ਪਾਸੇ ਤੋਂ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ।’

Send this to a friend