ਵਾਸ਼ਿੰਗਟਨ, 21 ਮਈ (ਪੀ.ਟੀ.)-ਯੁਕਰੇਨ ਮੁੱਦੇ ’ਤੇ ਰੂਸ ਦੇ ਨਾਲ ਵੱਧ ਰਹੀ ਕਸ਼ਮਕਸ਼ ਦੇ ਵਿਚਕਾਰ ਅਮਰੀਕਾ ਖੇਤਰ ’ਚ ਆਪਣੇ ਸਹਿਯੋਗੀਆਂ ਨੂੰ ਦੁਬਾਰਾ ਵਿਸ਼ਵਾਸ ਦਿਵਾਉਣ ਦੇ ਲਈ ਕਾਲੇ ਸਾਗਰ ’ਚ ਇਕ ਗਾਈਡੇਡ ਮਿਸਾਈਲ ਕਰੂਜ਼ਰ ਭੇਜ ਰਿਹਾ ਹੈ। ਪੇਂਟਾਗਨ ਦੇ ਪ੍ਰੈਸ ਸਕੱਤਰ ਜਾਨ ਕਿਰਬੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਸੰਭਾਵਨਾ ਹੈ ਕਿ ਵੇਲਾ ਗਲਫ, ਜਲ ਸੈਨਾ ਦਾ ਇਕ ਕਰੂਜ਼ਰ ਇਸ ਹਫਤੇ ਦੇ ਅੰਤ ਤੱਕ ਕਾਲਾ ਸਾਗਰ ਜਾਵੇਗਾ। ਵੇਲਾ ਗਲਫ, ਫ੍ਰਿਗੇਟ ਯੂ.ਐੱਸ.ਐੱਸ ਟੇਲਰ ਦੀ ਜਗ੍ਹਾ ਲਵੇਗਾ ਜਿਸਨੇ ਖੇਤਰ ਤੋਂ ਹਾਲ ਹੀ ’ਚ ਰਵਾਨਗੀ ਕੀਤੀ ਹੈ। ਖੇਤਰ ’ਚ ਨਾਟੋ ਦਾ ਇਕ ਹੋਰ ਜੰਗੀ ਬੇੜਾ ਪਹਿਲਾਂ ਤੋਂ ਹੀ ਤਾਇਨਾਤ ਹੈ।