May 27, 2026 6:50 pm

ਨਵੀਨ ਓੜੀਸ਼ਾ ਦੇ ਚੌਥੀ ਵਾਰ ਮੁੱਖ ਮੰਤਰੀ ਬਣਨ ਲਈ ਤਿਆਰ

index ਭੁਵਨੇਸ਼ਵਰ, 19 ਮਈ (ਪੀ.ਟੀ.)-ਬਿਜੂ ਜਨਤਾ ਦਲ (ਬੀਜਦ) ਦੇ ਪ੍ਰਧਾਨ ਨਵੀਨ ਪਟਨਾਇਕ ਵਿਧਾਨਸਭਾ ਚੋਣ ’ਚ ਪਾਰਟੀ ਦੀ ਭਾਰੀ ਜਿੱਤ ਤੋਂ ਬਾਅਦ ਚੌਥੀ ਵਾਰ ਓਡੀਸ਼ਾ ਦੇ ਮੁੱਖ ਮੰਤਰੀ ਬਣਨ ਲਈ ਤਿਆਰ ਹਨ। ਬੀਜਦ ਦੇ ਸੂਤਰਾਂ ਨੇ ਕਿਹਾ ਕਿ ਪਟਨਾਇਕ ਨੂੰ ਅੱਜ ਸਰਬਸੰਮਤੀ ਨਾਲ ਬੀਜਦ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ। ਸੀਨੀਅਰ ਵਿਧਾਇਕ ਸੁਗਵਨ ਕੁਮਾਰ ਦੇਵ ਨੇ ਪਟਨਾਇਕ ਦੇ ਨਾਮ ਦਾ ਪ੍ਰਸਤਾਵ ਰੱਖਿਆ ਤੇ ਦਾਮੋਦਰ ਰਾਉਤ ਨੇ ਉਸਦਾ ਸਮਰਥਨ ਕੀਤਾ। ਆਪਣੀ ਚੋਣ ਤੋਂ ਬਾਅਦ ਪਟਨਾਇਕ ਨਵੇਂ ਚੁਣੇ ਮੈਂਬਰਾਂ ਦਾ ਧੰਨਵਾਦ ਕੀਤਾ। ਸਾਲ 2000 ਤੋਂ ਓਡੀਸ਼ਾ ਦੇ ਮੁੱਖ ਮੰਤਰੀ ਪਟਨਾਇਕ ਨੇ ਕਿਹਾ ਕਿ ਅਸੀ ਓਡੀਸ਼ਾ ਤੇ ਇੱਥੋਂ ਦੀ ਜਨਤਾ ਦੇ ਵਿਕਾਸ ਲਈ ਮਿਲਕੇ ਪੂਰੀ ਕੋਸ਼ਿਸ਼ ਕਰਾਂਗੇ।

Send this to a friend