May 28, 2026 10:54 am

ਦਰਸ਼ਨ ਇਸ਼ਨਾਨ ਸ੍ਰੀ ਹਰਿਮੰਦਰ ਸਾਹਿਬ

ਪਰਨੀਤ ਬਰਾੜ
ਕਾਰਜਕਾਰੀ ਸੰਪਾਦਕ

images ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿ¤ਖ ਪੰਥ ਦੀ ਸਿਰਮੌਰ ਸੰਸਥਾ ਵਜੋਂ ਵਿਚਰਦੀ ਹੋਈ ਨਿਤ ਦਿਨ ਨਵੀਆਂ ਪੁਲਾਘਾਂ ਪੁ¤ਟਦੀ ਸਮੇਂ ਦੀ ਹਾਣੀ ਸਾਬਤ ਹੋ ਰਹੀ ਹੈ।ਗੁਰਧਾਮਾਂ ਦੇ ਸੁਚੱਜੇ ਪ੍ਰਬੰਧ ਲਈ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ  ਦੀ ਅਗਵਾਈ ਹੇਠ ਲਗਾਤਾਰ ਵੱਡੇ ਯਤਨ ਹੋ ਰਹੇ ਹਨ। ਇਨ੍ਹਾਂ ਯਤਨਾਂ ਤਹਿਤ ਹੀ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਾਂ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ ਤਾਂ ਜੋ ਸਿੱਖ ਸੰਗਤਾਂ ਨੂੰ ਇਥੇ ਦਰਸ਼ਨ ਇਸ਼ਨਾਨ  ਦੌਰਾਨ ਕੋਈ ਮੁਸ਼ਕਲ ਪੇਸ਼ ਨਾ ਆਵੇ। ਸ੍ਰੀ ਦਰਬਾਰ ਸਾਹਿਬ ਸਿੱਖਾਂ ਦੇ ਸਰਵਉਚ ਅਸਥਾਨ, ਅਧਿਆਤਮਿਕਤਾ ਦੇ ਕੇਂਦਰ ਦੀ ਪਵਿੱਤਰਤਾ ਨੂੰ ਹਰ ਸਮੇਂ ਸਿੱਖਾਂ ਨੇ ਆਪਣੀਆਂ ਜਾਨਾਂ ਵਾਰ ਕੇ ਕਾਇਮ ਰੱਖਿਆ ਹੈ। ਇਸ ਅਸਥਾਨ ਨੇ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਪ੍ਰਬੰਧਕਾਂ ਨੂੰ ਬਹੁਤ ਉਚੇਚ ਨਾਲ ਪੇਸ਼ਬੰਦੀਆਂ ਕਰਨੀਆਂ ਪੈਂਦੀਆਂ ਹਨ। ਦੂਰ-ਦੁਰਾਡੇ ਤੋਂ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਦੀ ਸਹੂਲਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ ਸਮੇਂ ’ਤੇ ਨਵੇਂ ਅਤੇ ਉਸਾਰੂ ਕਾਰਜ ਕੀਤੇ ਜਾ ਰਹੇ ਹਨ। ਸ਼ਰਧਾਲੂਆਂ ਦੀ ਗਿਣਤੀ ਹਰ ਰੋਜ਼ ਵੱਧ ਰਹੀ ਹੈ। ਇਹ ਪ੍ਰਬੰਧਕਾਂ ਲਈ ਵੱਡੀ ਚੁਣੌਤੀ ਹੈ। ਚਾਹੇ ਗ¤ਲ ਗੁਰਦੁਆਰਿਆਂ ਦੇ ਸੁਯੋਗ ਪ੍ਰਬੰਧ ਦੀ ਹੋਵੇ ਜਾਂ ਦੇਸ਼ਾਂ ਵਿਦੇਸ਼ਾਂ ਵਿਚ ਹਰ ਇਕ ਸਿ¤ਖ ਤ¤ਕ ਪਹੁੰਚ ਕਰਨ ਦੀ,  ਸ਼੍ਰੋਮਣੀ ਗੁ: ਪ੍ਰ: ਕਮੇਟੀ ਨੇ ਹਮੇਸ਼ਾ ਅਗਲੇਰਾ ਸਥਾਨ ਕਾਇਮ ਰ¤ਖਿਆ ਹੈ।ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ ਨੂੰ ਉਸਾਰੂ ਢੰਗ ਨਾਲ ਚਲਾਉਣ ਲਈ ਸਮੇਂ ਸਮੇਂ ਵੱਖ ਵੱਖ ਪ੍ਰਧਾਨ ਸਾਹਿਬਾਨ ਨੇ ਬੜੀ ਸੁਹਿਰਦਤਾ ਨਾਲ ਵੱਡਾ ਯੋਗਦਾਨ ਪਾਇਆ ਹੈ। ਜਥੇਦਾਰ ਅਵਤਾਰ ਸਿੰਘ ਵੱਲੋਂ ਪ੍ਰਧਾਨਗੀ ਪਦ ਸੰਭਾਲਣ ਉਪਰੰਤ ਮੈਂਬਰ ਸਾਹਿਬਾਨ ਦੇ ਸਹਿਯੋਗ, ਤਨਦੇਹੀ ਤੇ ਸਮਰਪਣ ਭਾਵਨਾ ਨਾਲ ਦਿਨ ਰਾਤ ਇਕ ਕਰਕੇ ਜਿਥੇ ਪਹਿਲੇ ਪ੍ਰਧਾਨ ਸਾਹਿਬਾਨ ਵੱਲੋਂ ਸ਼ੁਰੂ ਕੀਤੇ ਕਾਰਜਾਂ ਨੂੰ ਮੁਕੰਮਲ  ਕਰਵਾਇਆ ਹੈ, ਉਥੇ ਗੁਰਦੁਆਰਾ ਪ੍ਰਬੰਧ ਨੂੰ ਵੀ ਸੁਚਾਰੂ ਬਣਾਉਣ, ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ, ਨਵੇਂ ਸਿੱਖ

ਮਿਸ਼ਨ ਤੇ ਗੁਰਮਤਿ ਟ੍ਰੇਨਿੰਗ ਕੈਂਪ, ਪਾਠ ਬੋਧ ਸਮਾਗਮ, ਦੇਂਸ਼ ਦੇ ਵੱਖ ਵੱਖ ਸੂਬਿਆਂ ਤੇ ਵਿਦੇਸ਼ਾਂ ਦੀਆਂ ਸੰਗਤਾਂ ਨਾਲ ਤਾਲਮੇਲ ਦੇ ਨਾਲ ਵਿਦਿਆ ਦੇ ਖੇਤਰ ਵਿੱਚ ਵੀ ਅਹਿਮ ਪੈੜਾਂ ਸਥਾਪਿਤ ਕੀਤੀਆਂ ਹਨ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਸਮੇਂ ਸਮੇਂ ’ਤੇ ਆਧੁਨੀਕਰਨ ਅਤੇ ਨਵੀਨੀਕਰਨ ਦੇ ਕਾਰਜਾਂ ਨੂੰ ਨੇਪਰੇ ਚਾੜ੍ਹਣ ਵਿਚ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਸ. ਅਵਤਾਰ ਸਿੰਘ ਜੀ ਵਿਸ਼ੇਸ਼ ਭੂਮਿਕਾ ਨਿਭਾਅ ਰਹੇ ਹਨ। ਇਸ ਤਹਿਤ ਗੁਰਦੁਆਰਿਆਂ ਅੰਦਰਲਾ ਲੰਗਰ ਪ੍ਰਬੰਧ ਦਾ ਸਾਰਾ ਲੇਖਾ-ਜੋਖਾ ਕੰਪਿਊਟਰਾਈਜ਼ਡ ਕੀਤਾ ਗਿਆ। ਸ਼੍ਰੋਮਣੀ ਕਮੇਟੀ ਵ¤ਲੋਂ ਸ¤ਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸੂਰਜੀ ਊਰਜਾ ਨਾਲ ਚ¤ਲਣ ਵਾਲੇ ਸੋਲਰ ਸਿਸਟਮ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ, ਜਿਸ ਨਾਲ ਕਿ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਗਰਮ ਪਾਣੀ ਅਤੇ ਸ੍ਰੀ ਦਰਬਾਰ ਸਾਹਿਬ ਦੀਆਂ ਸਾਰੀਆਂ ਸਰਾਵਾਂ ਵਿ¤ਚ ਬਿਜਲੀ ਮੁਹ¤ਈਆ ਕਰਵਾਈ ਜਾ ਰਹੀ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ, ਦਫਤਰ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ, ਦਫਤਰ ਸ੍ਰੀ ਦਰਬਾਰ ਸਾਹਿਬ, ਵੱਖ ਵੱਖ ਸਰਾਵਾਂ ਅਤੇ ਸੂਚਨਾ ਕੇਂਦਰ ਆਦਿ ਸਮੁੱਚੇ ਕੰਪਲੈਕਸ ’ਚ ਬਿਜਲੀ ਸਪਲਾਈ ਨਿਰੰਤਰ ਜਾਰੀ ਰੱਖਣ ਲਈ ਸ੍ਰੀ ਗੁਰੂ ਅਰਜਨ ਦੇਵ ਨਿਵਾਸ ਦੇ ਨਾਲ ਨਵ ਉਸਾਰੇ ਅਕਾਲ ਰੈਸਟ ਹਾਊਸ ਦੀ ਗਰਾਊਂਡ ਫਲੋਰ ’ਤੇ ਇਕ ਵੱਡੇ ਹਾਲ ਵਿਚ ਆਧੂਨਿਕ ਕਿਸਮ ਦਾ ਕੰਟਰੋਲ ਸਿਸਟਮ ਸਥਾਪਤ ਕੀਤਾ ਗਿਆ ਹੈ ਅਤੇ 356 ਕੇ.ਵੀ. ਦੇ ਦੋ ਨਵੇਂ ਜਨਰੇਟਰ ਲਗਾਏ ਗਏ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਵਿਖੇ ਬਾਹਰੀ ਗੇਟ ਦੇ ਨਾਲ ਨਵੇਂ ਪੀ.ਆਰ.ਓ. ਦਫਤਰ ਦਾ ਨਿਰਮਾਣ ਕੀਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਜਾਣਕਾਰੀ ਲੈਣ ਦੀਆਂ ਚਾਹਵਾਨ ਸੰਗਤਾਂ ਨੂੰ ਇਥੇ ਮੌਜੂਦ ਅਧਿਕਾਰੀ ਅਤੇ ਕਰਮਚਾਰੀ ਯੋਗ ਜਾਣਕਾਰੀ ਪ੍ਰਦਾਨ ਕਰਦੇ ਹਨ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧ ਨੂੰ ਸੁਚਾਰੂ ਬਣਾਉਣ ਅਤੇ ਮਾੜੇ ਅਨਸਰਾਂ ’ਤੇ ਨਜ਼ਰ ਰੱਖਣ ਲਈ ਕਲੋਜ਼ ਸਰਕਟ ਕੈਮਰੇ ਲਗਾਏ ਗਏ ਹਨ। ਇਸ ੇਤਰ੍ਹਾਂ ਹੀ ਸੁਰੱਖਿਆ ਦੇ ਮੱਦੇਨਜ਼ਰ ਅਤੇ ਸ਼ਰਧਾਲੂਆਂ ਦੀ ਕੀਰਤਨ ਸਰਵਣ ਕਰਨ  ਸਮੇਂ ਇਕਾਗਰਤਾ ਬਣਾਈ ਰੱਖਣ ਲਈ ਮੋਬਾਇਲ ਸੇਵਾ ਨੂੰ ਠੱਪ ਕਰਨ ਹਿੱਤ ਜੈਮਰ ਲਗਾਏ ਗਏ ਹਨ।
ਰੂਹਾਨੀਅਤ ਦੇ ਕੇਂਦਰ ਸੱਚਖੰਚ ਸ੍ਰੀ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ (ਬਾਹੀ ਆਟਾ ਮੰਡੀ) ਵਿਚ ਛਬੀਲ ਉਪਰ ਗੁਰੂ ਸੇਵਾ ਚੈਰਿਟੀ ਟੋਰਾਂਟੋ ਵੱਲੋਂ ਕੈਨੇਡਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਆਧੁਨਿਕ ਆਊਟ-ਡੋਰ ਸਕਰੀਨ ਜੂਨ 2011 ਨੂੰ ਲਗਾਈ ਗਈ। ਇਸ ਸਕਰੀਨ ਦਾ ਉਦਘਾਟਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਤਕਰੀਬਨ 50 ਲੱਖ ਰੁਪਏ ਦੀ ਮੁੱਲ ਦੀ 10-17 ਫੁੱਟ ਅਕਾਰ ਵਾਲੀ ਇਸ ਸਕਰੀਨ ਉਪਰ ਸੱਚਖੰਚ ਸ੍ਰੀ ਹਰਿਮੰਦਰ ਸਾਹਿਬ ਅੰਦਰ ਚਲਦੇ ਗੁਰਬਾਣੀ ਕੀਰਤਨ ਨੂੰ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਅਰਥਾਂ ਸਮੇਤ ਪ੍ਰਗਟਾਇਆ ਜਾਂਦਾ ਹੈ। ਪ੍ਰਕਰਮਾਂ ਦੇ ਚਾਰੇ ਖੂੰਜਿਆਂ ਵਿੱਚ ਲੱਗੀਆਂ ਇਨ੍ਹਾਂ  ਸਕਰੀਨਾਂ ਉਪਰ ਧੁੱਪ ਅਤੇ ਮੀਂਹ ਦਾ ਕੋਈ ਅਸਰ ਨਹੀਂ ਪੈਂਦਾ ਅਤੇ ਇਹ ਖਰਾਬ ਮੌਸਮ ਵਿੱਚ ਵੀ ਆਮ ਵਾਂਗ ਚੱਲਦੀਆਂ ਹਨ। ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਈਆਂ ਸੰਗਤਾਂ ਨੂੰ ਗੁਰਬਾਣੀ ਦੀ ਸੋਝੀ ਨਾਲ ਜੋੜਨ ਲਈ ਇਹ ਸਕਰੀਨ ਅਤਿ ਮਹੱਤਵਪੂਰਨ ਹੈ, ਜਿਸ ਤੋਂ ਗੁਰਬਾਣੀ ਅਰਥਾਂ ਨੂੰ ਸਮਝ ਕੇ ਸੰਗਤਾਂ ਲਾਹਾ ਪ੍ਰਾਪਤ ਕਰਦੀਆਂ ਹਨ। ਇਸ ਪ੍ਰਾਜੈਕਟ ਉਪਰ ਕਈ ਕਰੋੜ ਰੁਪਏ ਖਰਚ ਆਏ ਹਨ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਦੇਸ਼ ਵਿਦੇਸ਼ ਤੋਂ ਦਰਸ਼ਨਾਂ ਲਈ ਪੁੱਜਦੀਆਂ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਬੰਧੀ ਜਾਣਕਾਰੀ ਦੇਣ ਲਈ ਸੂਚਨਾ ਕੇਂਦਰ ਅਹਿਮ ਸੇਵਾ ਨਿਭਾਅ ਰਿਹਾ ਹੈ। ਇਸ ਦੇ ਸੂਚਨਾ ਅਧਿਕਾਰੀ ਅੰਗਰੇਜ਼ੀ ਸਮੇਤ ਹੋਰਨਾਂ ਭਾਸ਼ਾਵਾਂ ਵਿਚ ਆਏ ਸ਼ਰਧਾਲੂਆਂ ਨੂੰ ਸ੍ਰੀ ਦਰਬਾਰ ਸਾਹਿਬ ਅਤੇ ਇਸ ਨਾਲ ਸਬੰਧਤ ਹੋਰ ਅਸਥਾਨਾਂ ਬਾਰੇ ਜਾਣਕਾਰੀ ਦਿੰਦੇ ਹਨ। ਵਿਦੇਸ਼ਾਂ ਤੋਂ ਪੁੱਜਦੇ ਹੋਰਨਾਂ ਧਰਮਾਂ ਦੇ ਸ਼ਰਧਾਲੂਆਂ ਨੂੰ ਆਉਂਦੀ ਭਾਸ਼ਾ ਦੀ ਮੁਸ਼ਕਲ ਕਾਰਨ ਇਸ ਪਾਵਨ ਅਸਥਾਨ ਬਾਰੇ ਵਿਦੇਸ਼ੀ ਭਾਸ਼ਾਵਾਂ ਵਿੱਚ ਜਾਣਕਾਰੀ ਦਿੱਤੀ ਜਾਂਦੀ ਹੈ।  ਇਹ ਕੇਂਦਰ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ। ਇਸ ਵਿਚ ਚਾਰ ਜਾਣਕਾਰੀ ਦੇਣ ਵਾਲੇ ਗਾਈਡ ਅਤੇ ਪੰਜ ਸੇਵਾਦਾਰ ਤਾਇਨਾਤ ਰਹਿੰਦੇ ਹਨ। ਸ੍ਰੀ ਗੁਰੂ ਰਾਮਦਾਸ ਲੰਗਰ ਲਈ ਹਰ ਰੋਜ਼ ਚੜ੍ਹਤ ’ਚ ਆਈਆਂ ਅਤੇ ਖਰੀਦ ਕੀਤੀਆਂ ਰਸਦਾਂ ਆਦਿ ਦੇ ਹਿਸਾਬ-ਕਿਤਾਬ ਨੂੰ ਅਪਡੇਟ ਕਰਨ ਲਈ ਕੰਪਿਊਟਰ ਲਗਾਏ ਗਏ ਹਨ। ਚੜ੍ਹਤ ਵਿਚ ਆਈਆਂ ਵਸਤਾਂ ਜਿਵੇਂ ਕਣਕ, ਦਾਲਾਂ, ਚੌਲ ਆਦਿ ਦੀ ਸਾਂਭ ਸੰਭਾਲ ਲਈ ਵਧੀਆ ਕਿਸਮ ਦੇ ਪੋਲੀ ਬੈਗਾਂ ਵਿਚ ਪੈਕ ਕਰਕੇ ਵਜ਼ਨ ਤੋਲਣ ਉਪਰੰਤ ਤਰਤੀਬ ਵਿਚ ਸਾਂਭਿਆ ਜਾਂਦਾ ਹੈ।
ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿਚ ਜਿੱਥੇ ਸੰਗਤਾਂ ਬੈਠ ਕੇ ਲੰਗਰ ਛਕਦੀਆਂ ਹਨ, ਇਕ ਪੰਗਤ ਵੱਲੋਂ ਲੰਗਰ ਛਕ ਲੈਣ ਉਪਰੰਤ ਦੂਸਰੀ ਪੰਗਤ ਦੀ ਬਿਨਾਂ ਦੇਰੀ ਲੰਗਰ ਛਕਾਉਣ ਲਈ ਆਧੁਨਿਕ ਕਿਸਮ ਦੀਆਂ ਮਸ਼ੀਨਾਂ ਨਾਲ ਤੁਰੰਤ ਸਫਾਈ ਕੀਤੀ ਜਾਂਦੀ ਹੈ।
ਸ੍ਰੀ ਗੁਰੂ ਰਾਮਦਾਸ ਲੰਗਰ ’ਚ ਪ੍ਰਸ਼ਾਦਾ ਛਕਣ ਉਪਰੰਤ ਸੰਗਤਾਂ ਦੇ ਜੂਠੇ ਬਰਤਨਾਂ ਨੂੰ ਸਾਫ ਕਰਨ ਦੀ ਸੇਵਾ ਸੰਗਤਾਂ ਬੜੀ ਸ਼ਰਧਾ ਨਾਲ ਕਰਦੀਆਂ ਹਨ। ਸਬਜ਼ੀਆਂ ਆਦਿ ਕੱਟਣ ਵਾਲੀਆਂ ਸੰਗਤਾਂ ਨੂੰ ਬਾਰਿਸ਼, ਸਰਦੀ ਤੇ ਧੁੱਪ ਤੋਂ ਬਚਾਉਣ ਅਤੇ ਕੱਟੀਆਂ ਹੋਈਆਂ ਸਬਜ਼ੀਆਂ ਅਤੇ ਸਾਫ ਕੀਤੇ ਬਰਤਨਾਂ ਨੂੰ ਸਾਂਭ ਕੇ ਰੱਖਣ ਲਈ ਉਚੇਚੇ ਸ਼ੈ¤ਡ ਤਿਆਰ ਕਰਾਏ ਗਏ ਹਨ। ਲੰਗਰ ਦੀ ਇਮਾਰਤ ਨੂੰ ਹੋਰ ਵਿਸਥਾਰ ਦਿੱਤਾ ਜਾ ਰਿਹਾ ਹੈ। ਇਹ ਜਲਦ ਹੀ ਸੰਗਤ ਲਈ ਬਣ ਕੇ ਤਿਆਰ ਹੋ ਜਾਵੇਗੀ।
ਸੰਗਤਾਂ ਦੀ ਵਧਦੀ ਆਮਦ ਨੂੰ ਮੁੱਖ ਰੱਖਦਿਆਂ ਪ੍ਰਸ਼ਾਦੇ ਤਿਆਰ ਕਰਨ ਵਾਲੀ ਮਸ਼ੀਨ ਲਗਾਈ ਹੈ। ਇਹ ਮਸ਼ੀਨ ਵੱਖ ਵੱਖ ਸ਼ਾਈਜ਼ਾਂ ਵਿੱਚ ਇਕ ਘੰਟੇ ਵਿਚ ਘੱਟੋਂ ਘੱਟ 5000 ਪ੍ਰਸ਼ਾਦੇ ਤਿਆਰ ਕਰਦੀ ਹੈ। ਲੰਗਰ ਵਿਚ ਵਰਤੇ ਜਾਣ ਵਾਲੇ ਦੁੱਧ ਦੀ ਸਾਂਭ ਸੰਭਾਲ ਲਈ ਨਵੇਂ ਫਰੀਜ਼ਰ, ਮਿਲਕ ਪਲਾਂਟ ਤੋਂ ਦੁੱਧ ਲਿਆਉਣ ਅਤੇ ਸਮੇਂ-ਸਮੇਂ ਜਲ ਦੀ ਸਪਲਾਈ ਲਈ ਦੋ ਨਵੇਂ ਟੈਂਕਰ ਖ੍ਰੀਦ ਕੀਤੇ ਗਏ ਹਨ।
ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਆਉਂਦਿਆਂ ਸੰਗਤਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਪਿੰਨੀ ਪ੍ਰਸ਼ਾਦ ਅਤੇ ਸਿਰੋਪਾਓ ਦੀ ਸ਼ੁਰੂਆਤ ਕੀਤੀ ਗਈ ਹੈ। ਸੰਗਤਾਂ ਵੱਲੋਂ ਕਾਊਂਟਰ ਕੜਾਅ ਪ੍ਰਸ਼ਾਦ ਨਜ਼ਦੀਕ ਬਣੇ ਵਿਸ਼ੇਸ਼ ਕਾਊਂਟਰ ਤੋਂ ਨਿਰਧਾਰਤ ਭੇਟਾ ਦੇ ਕੇ ਪਿੰਨੀ ਪ੍ਰਸ਼ਾਦ ਤੇ ਸਿਰੋਪਾਓ ਪ੍ਰਾਪਤ ਕਰਦੀਆਂ ਹਨ। ਇਹ ਸੇਵਾ ਸ਼ੁਰੂ ਕਰਨ ਦਾ ਵਿਸ਼ੇਸ਼ ਮਕਸਦ ਇਹ ਹੈ ਕਿ ਦੂਰ ਦੁਰਾਡੇ ਤੇ ਵਿਦੇਸ਼ ਦੇ ਸ਼ਰਧਾਲੂ ਸ਼ਰਧਾ-ਭਾਵਨਾ ਨਾਲ ਪ੍ਰਸ਼ਾਦਿ ਆਪਣੇ ਨਾਲ ਲਿਜਾਣਾ ਚਾਹੁੰਦੇ ਹਨ ਤਾਂ ਇਹ ਕੜਾਹ ਪ੍ਰਸ਼ਾਦ ਨੂੰ ਨਾਲ ਲਿਜਾਣ ਵਿਚ ਮੁਸ਼ਕਲ ਪੇਸ਼ ਆਉਂਦੀ ਹੈ ਕਿਉਂਕਿ ਇਹ ਕੜਾਹ ਪ੍ਰਸ਼ਾਦ ਦੀ ਦੇਗ ਜ਼ਿਆਦਾ ਦਿਨ ਤੱਕ ਸੰਭਾਲਣੀ ਮੁਸ਼ਕਲ ਨਹੀਂ। ਪਿੰਨੀ ਪ੍ਰਸ਼ਾਦ ਨੂੰ ਸੰਭਾਲਣ ਵਿਚ ਅਜਿਹੀ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਅਤੇ ਦੂਰ ਦੁਰਾਡੇ ਲਿਜਾਣ ਵਿਚ ਅਸਾਨੀ ਰਹਿੰਦੀ ਹੈ। ਇਹ ਫੈਸਲਾ ਸੰਗਤਾਂ ਦੀ ਵੱਡੀ ਮੰਗ ਨੂੰ ਸਾਹਮਣੇ ਰੱਖ ਕੇ ਜਥੇਦਾਰ ਅਵਤਾਰ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਲਿਆ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਮੰਗ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪਿੰਨੀ ਪ੍ਰਸ਼ਾਦ ਦੇਣਾ ਸ਼ੁਰੂ ਕੀਤਾ ਗਿਆ ਹੈ। ਪਿੰਨੀ ਪ੍ਰਸ਼ਾਦ ਦੀ ਪੈਕਿੰਗ ਲਈ ਤਕਰੀਬਨ ਇਕ ਲੱਖ ਰੁਪਏ ਦੀ ਲਾਗਤ ਵਾਲੀ ਨਵੀਂ ਫੋਮ ਫੀਲ ਸੀਲ ਮਸ਼ੀਨ ਕਾਊਂਟਰ ਪਿੰਨੀ ਪ੍ਰਸ਼ਾਦ ’ਤੇ ਲਗਾਈ ਗਈ ਹੈ। ਇਹ ਮਸ਼ੀਨ ਇਕ ਮਿੰਟ ’ਚ ਘਟੋ ਘਟ 25 ਤੋਂ 30 ਪੈਕਟ ਪਿੰਨੀ ਪ੍ਰਸ਼ਾਦ ਪੈਕ ਕਰਦੀ ਹੈ।
ਇਸੇ ਤਰ੍ਹਾਂ ਕੜਾਹ ਪ੍ਰਸ਼ਾਦ ਲਈ ਆਧੁਨਿਕ ਕਾਊਂਟਰ ਬਣਾਏ ਜਾ ਰਹੇ ਹਨ। 8 ਕਾਊਂਟਰ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਹਨ। ਇਸ ਨਾਲ ਸੰਗਤਾਂ ਨੂੰ ਭਾਰੀ ਸਹੂਲਤ ਹੋਈ ਹੈ। ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਦੀ ਆਮਦ ਨੂੰ ਵੇਖਦਿਆਂ ਹੋਇਆਂ ਸ੍ਰੀ ਗੁਰੂ ਰਾਮਦਾਸ ਏਅਰਪੋਰਟ ਤੋਂ ਸ੍ਰੀ ਦਰਬਾਰ ਸਾਹਿਬ ਤੀਕ ਵਿਦੇਸ਼ਾਂ ਦੀਆਂ ਸੰਗਤਾਂ ਦੀ ਸਹੂਲਤ ਲਈ ਵਾਤਾ-ਅਨੁਕੂਲ ਬੱਸ ਦਾ ਪ੍ਰਬੰਧ ਕੀਤਾ ਗਿਆ ਹੈ। ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੋਂ ਸ੍ਰੀ ਦਰਬਾਰ ਸਾਹਿਬ ਤੀਕ ਲਿਆਉਣ ਅਤੇ ਛੱਡਣ ਲਈ ਬੱਸਾਂ ਦਾ ਵਿਸ਼ੇਸ਼ ਪ੍ਰਬੰਧ ਹੈ। ਬੱਸਾਂ ਦੇ ਨਾਲ ਨਾਲ ਟਾਊਨ ਹਾਲ ਪਾਰਕਿੰਗ ਤੋਂ ਸ੍ਰੀ ਦਰਬਾਰ ਸਾਹਿਬ ਤੀਕ ਫਰੀ ਆਟੋ ਵੈਨਾਂ ਵੀ ਚਲਾਈਆਂ ਗਈਆਂ ਹਨ, ਜੋ ਬੈਟਰੀ ਨਾਲ ਚੱਲਣ ਕਾਰਨ ਬਿਲਕੁਲ ਪ੍ਰਦੂਸ਼ਣ ਮੁਕਤ ਹਨ।
ਸੰਗਤਾਂ ਦੇ ਸਮਾਨ ਦੀ ਢੋਆ ਢੁਆਈ ਲਈ ਟਰਾਲੀਆਂ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਨਾਲ ਸਰਾਵਾਂ ਵਿਚ ਠਹਿਰਨ ਵਾਲੀਆਂ ਸੰਗਤਾਂ ਨੂੰ ਵਿਸ਼ੇਸ਼ ਸਹੂਲਤ ਮਿਲੀ ਹੈ। ਬਜ਼ੁਰਗਾਂ ਅਤੇ ਅਪਾਜਹਾਂ ਦੀ ਲੋੜ ਨੂੰ ਵੇਖਦਿਆਂ ਵ੍ਹੀਲ ਚੇਅਰਾਂ ਦੀ ਉਚਿਤ ਵਿਵਸਥਾ ਕੀਤੀ ਗਈ ਹੈ।
ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਮੁਖ ਦੀਵਾਰ ਪਾਸ ਸ੍ਰੀ ਗੁਰੂ ਰਾਮਦਾਸ ਹਸਪਤਾਲ ਅਤੇ ਐਸਕੋਰਟ ਹਸਪਤਾਲ ਵੱਲੋਂ ਵੱਖ ਵੱਖ ਦੋ ਫਰੀ ਡਿਸਪੈਂਸਰੀਆਂ ਸਥਾਪਿਤ ਕੀਤੀਆਂ ਗਈਆਂ ਹਨ, ਜੋ ਸੰਗਤਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਦੀਆਂ ਹਨ। ਇਨ੍ਹਾਂ ਵਿਚ ਮਾਹਿਰ ਡਾਕਟਰਾਂ ਦੀ ਟੀਮ ਹਰ ਸਮੇਂ ਮੌਜੂਦ ਰਹਿੰਦੀ ਹੈ। ਐਮਰਜੈਂਸੀ ਹਾਲਾਤ ਨੂੰ ਵੇਖਦਿਆਂ 108 ਨੰ: ਬੱਸ ਹਰ ਸਮੇਂ ਸੇਵਾ ਲਈ ਤਤਪਰ ਰਹਿੰਦੀ ਹੈ।
ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਸਥਿਤ ਵੱਖ ਵੱਖ ਸਰਾਵਾਂ ਦੇ ਬਿਸਤਰਿਆਂ ਦੀ  ਧੋਆ ਧੁਆਈ ਲਈ ਵਿਸ਼ੇਸ਼ ਲਾਂਡਰੀ ਪ੍ਰਾਜੈਕਟ ਸਥਾਪਤ ਕੀਤਾ ਗਿਆ ਹੈ, ਜਿਸ ਨਾਲ ਸਰਾਵਾਂ ਦੇ ਕਮਰਿਆਂ ਵਿਚ ਵਰਤੇ ਜਾਂਦੇ ਬਿਸਤਰਿਆਂ ਨੂੰ ਸਾਫ ਸਵੱਛ ਕੀਤਾ ਜਾਂਦਾ ਹੈ। ਇਹ ਸੇਵਾ ਇਕ ਪ੍ਰਾਈਵੇਟ ਕੰਪਨੀ ਨੂੰ ਦਿੱਤੀ ਗਈ ਹੈ ਜੋ ਪੂਰੀ ਸੁਹਿਰਦਤਾ ਨਾਲ ਸੇਵਾ ਕਰਨ ਲਈ ਵਚਨਬੱਧ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਦੀ ਅੱਠਭੁਜੀ 9-ਮੰਜ਼ਿਲਾਂ ਇਮਾਰਤ ਦੇ ਅੰਦਰ ਬਹੁਤ ਸੁੰਦਰ ਮੀਨਾਕਾਰੀ ਅਤੇ ਗੁਰ ਇਤਿਹਾਸ ਨੂੰ ਰੂਪਮਾਨ ਕਰਦੇ ਰੰਗਦਾਰ ਚਿੱਤਰ ਹਨ, ਇਸ ਇਮਾਰਤ ਦੀਆਂ ਕਲਾਵਾਂ ਦੀ ਸੰਭਾਲ ਕੰਜ਼ਰਵੇਸ਼ਨ ਦੇ ਮਾਹਿਰਾਂ ਦੀ ਰਾਇ ਅਨੁਸਾਰ ਕੀਤੀ ਜਾ ਰਹੀ ਹੈ। ਇਸ ਨਾਲ ਲੱਗਦੇ ਕਮਰਿਆਂ ਦੀਆਂ ਕੰਧਾਂ ਦੀ ਉਸਾਰੀ ਛੋਟੀਆਂ ਇੱਟਾਂ ਨਾਲ ਪਹਿਲਾਂ ਦੀ ਤਰ੍ਹਾਂ ਕੀਤੀ ਗਈ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੂਹ ’ਚ ਅਖੰਡ ਪਾਠ ਸਾਹਿਬ ਕਰਵਾਉਣ ਵਾਲੀਆਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ 52 ਕਮਰੇ ਤਿਆਰ ਕੀਤੇ ਗਏ ਹਨ।
ਸੰਗਤਾਂ ਦੀ ਸਹੂਲਤ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਘੰਟਾ ਘਰ ਦੀ ਉ¤ਤਰ ਬਾਹੀ ਕਾਰ ਪਾਰਕਿੰਗ ਦੇ ਨਜ਼ਦੀਕ ਅਤੇ ਰੇਲਵੇ ਬੁਕਿੰਗ ਦਫਤਰ ਦੇ ਨਜ਼ਦੀਕ, ਦੋ ਥਾਵਾਂ ’ਤੇ ਵਿਦੇਸ਼ੀ ਸ਼ਰਧਾਲੂ ਸੰਗਤਾਂ ਦੇ ਸਹਿਯੋਗ ਨਾਲ ਆਧੁਨਿਕ ਕਿਸਮ ਦੇ ਬਾਥਰੂਮ/ਟਾਇਲੈਟਸ ਬਲਾਕ ਤਿਆਰ ਕੀਤੇ ਗਏ ਹਨ। ਇਨ੍ਹਾਂ ਦੀ ਸਾਂਭ ਸੰਭਾਲ ਅਤੇ ਸਫਾਈ ਲਈ ਵਿਸ਼ੇਸ਼ ਸੇਵਾਦਾਰ ਲਗਾਏ ਹਨ।
ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਆਧੁਨੀਕਰਨ ਲਈ  ਇੰਟਰਨੈ¤ਟ ਵਿਭਾਗ ਨੂੰ ਹੋਰ ਚੁਸਤ ਦਰੁਸਤ ਕਰਨ ਲਈ ਯਤਨ ਕੀਤੇ ਗਏ ਹਨ :
ਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ ’ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਅਤੇ ਪੰਜਾਬੀ ਤੇ ਅੰਗੇਰਜ਼ੀ ਵਿਚ ਵਿਆਖਿਆ ਪੜ੍ਹੀ ਜਾ ਸਕਦੀ ਹੈ। ਹਰ ਰੋਜ਼ ਦੀ ਆਡੀਓ ਤੇ ਲਾਈਵ ਕੀਰਤਨ ਸਰਵਣ ਕੀਤੇ ਜਾਣ ਦੀ ਸੁਵਿਧਾ ਉਪਲਬੱਧ ਹੈ।
ਝ  ਮੌਜੂਦਾ ਵੈਬਸਾਈਟ ਨੂੰ ੰੋਬਲਿੲ ੲਨੳਬਲੲ ਕਰਕੇ ਕੀਰਤਨ ਪ੍ਰੇਮੀਆਂ ਨੂੰ ਮੋਬਾਇਲ ਫੋਨ ’ਤੇ ਹੁਕਮਨਾਮਾ ਪੜ੍ਹ ਸਕਣ, ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਦੀ ਡਿਊਟੀ ਕਰਨ ਵਾਲੇ ਰਾਗੀ ਜਥਿਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ ਅਤੇ ਲਾਈਵ ਕੀਰਤਨ (ਆਡਿਓ) ਸਰਵਣ ਕੀਤੇ ਜਾਣ ਦੀ ਸੁਵਿਧਾ ਵੀ ਪ੍ਰਦਾਨ ਕੀਤੀ ਗਈ ਹੈ।
ਝ  ਦੇਸ਼ ਵਿਦੇਸ਼ ਦੀਆਂ ਸੰਗਤਾਂ ਜੋ ਸ਼ਰਧਾ ਵੱਸ ਆਪਣੀ ਕਿਰਤ ਕਮਾਈ ’ਚੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਾਇਆ ਭੇਟ ਕਰਨਾ ਚਾਹੁਣ, ਨੂੰ ‘ਆਨਲਾਈਨ ਡੋਨੇਸ਼ਨ’ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ ਜੋ ਐਚ.ਡੀ.ਐਫ.ਸੀ., ਸਟੇਟ ਬੈਂਕ ਆਫ ਇੰਡੀਆ, ਸਟੇਟ ਬੈਂਕ ਆਫ ਪਟਿਆਲਾ ਅਤੇ ਪੰਜਾਬ ਨੈਸ਼ਨਲ ਬੈਂਕ ਰਾਹੀਂ ਭੇਜੀ ਜਾ ਸਕਦੀ ਹੈ।
ਝ ਸੰਸਾਰ-ਭਰ ਦੀਆਂ ਸਿੱਖ ਸੰਸਥਾਵਾਂ ਦੀ ਡਾਇਰੈਕਟਰੀ ਤਿਆਰ ਕੀਤੇ ਜਾਣ ਲਈ ਵੈਬਸਾਈਟ ’ਤੇ ਇਕ ਵੱਖਰਾ ਲਿੰਕ ਦਿੱਤਾ ਗਿਆ ਹੈ। ਕੋਈ ਵੀ ਸੰਸਥਾ ਇਥੇ ਰਜਿਸਟਰਡ ਹੋ ਸਕਦੀ ਹੈ, ਜਿਸ ਲਈ ਵੱਖ ਵੱਖ ਭਾਸ਼ਾਵਾਂ ਵਿਚ ਫਾਰਮ ਵੀ ਉਪਲਬੱਧ ਹਨ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਦਰਸ਼ਨਾਂ ਨੂੰ ਆਉਣ ਵਾਲੀਆਂ ਸੰਗਤਾਂ ਦੀ ਦਿਨ-ਬ-ਦਿਨ ਵਧਦੀ ਆਮਦ ਨੂੰ ਮੁੱਖ ਰੱਖਦਿਆਂ ਰਿਹਾਇਸ਼ ਲਈ ਜਿਥੇ ਪਹਿਲੀਆਂ ਸਰਾਵਾਂ ਦਾ ਨਵੀਨੀਕਰਨ ਕੀਤਾ ਗਿਆ ਹੈ, ਉਥੇ ਨਵੀਆਂ ਸਰਾਵਾਂ ਦੀ ਉਸਾਰੀ ਵੀ ਕੀਤੀ ਗਈ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਐਨ.ਆਰ.ਆਈ. ਨਿਵਾਸ, ਸ੍ਰੀ ਗੁਰੂ ਅਰਜਨ ਦੇਵ ਨਿਵਾਸ, ਸ੍ਰੀ ਗੁਰੂ ਰਾਮਦਾਸ ਨਿਵਾਸ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨਿਵਾਸ, ਮਾਤਾ ਗੰਗਾ ਜੀ ਨਿਵਾਸ ਅਤੇ ਜੀ.ਟੀ.ਰੋਡ ’ਤੇ ਰਾਮ ਤਲਾਈ ਵਿਖੇ ਮਾਤਾ ਭਾਗ ਕੌਰ ਜੀ ਯਾਦਗਾਰੀ ਨਿਵਾਸ ਦੀ ਉਸਾਰੀ ਤੇ ਨਵੀਨੀਕਰਨ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਸ੍ਰੀ ਗੁਰੂ ਅਰਜਨ ਦੇਵ ਨਿਵਾਸ ਵਿਚ ਗੁਰਮਤਿ ਲਿਟ੍ਰੇਚਰ ਹਾਊਸ, ਡਾਕਘਰ ਤੇ ਬੈਂਕ ਦੀਆਂ ਸੁਵਿਧਾਵਾਂ ਵੀ ਉਪਲੱਬਧ ਹਨ। ਇਸ ਨਿਵਾਸ ਦੇ ਕੁਲ 140 ਕਮਰੇ ਹਨ।
ਮਾਤਾ ਭਾਗ ਕੌਰ ਯਾਦਗਾਰੀ ਨਿਵਾਸ ਦੀ ਆਧੁਨਿਕ ਕਿਸਮ ਦੀ ਨਵੀਂ ਉਸਾਰੀ ਗਈ ਸਰਾਂ ਵਿਚ ਬੈਸਮੈਂਟ ਸਮੇਤ 41 ਕਮਰੇ ਅਤੇ 2 ਹਾਲ ਕਮਰੇ ਹਨ। ਇਸ ਪੰਜ ਮੰਜ਼ਿਲਾਂ ਇਮਾਰਤ ਦੀ ਖੁੱਲ੍ਹੀ ਡੁੱਲੀ ਬੈਸਮੈਂਟ ਨੂੰ ਹਾਲ ਵਜੋਂ ਵਰਤਿਆ ਜਾਵੇਗਾ, ਜਿਸ ਵਿਚ ਯਾਤਰੂਆਂ ਦੀ ਰਿਹਾਇਸ਼ ਤੋਂ ਇਲਾਵਾ ਸਮਾਨ ਰੱਖਣ ਲਈ ਅਲਮਾਰੀਆਂ ਵੀ ਹਨ। ਗਰਾਊਂਡ ਫਲੋਰ ’ਤੇ ਵੱਡ ਅਕਾਰੀ ਇਕੱਤਰਤਾ ਹਾਲ, ਦੋ ਵੱਡੇ ਕਮਰੇ ਅਤੇ ਲੰਗਰ ਲਈ ਰਸੋਈ ਤਿਆਰ ਕੀਤੀ ਗਈ ਹੈ। ਉਪਰਲੀਆਂ ਤਿੰਨ ਮੰਜ਼ਿਲਾਂ ’ਤੇ ਬਾਥਰੂਮ ਅਟੈਚਡ 39 ਸੁੰਦਰ ਤੇ ਹਵਾਦਾਰ ਕਮਰੇ ਹਨ, ਜਿਨ੍ਹਾਂ ਵਿੱਚ ਡਬਲ ਬੈ¤ਡ, ਕਪਬੋਰਡ, ਦੋ ਕੁਰਸੀਆਂ ਤੇ ਇਕ ਮੇਜ ਦੀ ਸੁਵਿਧਾ ਦਿੱਤੀ ਗਈ ਹੈ।
ਟਾਊਨ ਹਾਲ ਦੇ ਨਜ਼ਦੀਕ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਦੇ ਨਾਲ ਲੱਗਦੀ ਜ਼ਮੀਨ ਉਤੇ ਆਧੁਨਿਕ ਸਹੂਲਤਾਂ ਵਾਲੀ ਸਰਾਂ ਤਿਆਰ ਕੀਤੇ ਜਾਣ ਲਈ 9-ਮੰਜ਼ਿਲ ‘ਸਾਰਾਗੜ੍ਹੀ ਨਿਵਾਸ’ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਨਿਵਾਸ ’ਚ ਅਟੈਚ ਬਾਥਰੂਮ 102 ਕਮਰਿਆਂ ਤੋਂ ਇਲਾਵਾ 17 ਡੋਰਮੈਟਰੀ (ਵੱਡੇ) ਕਮਰੇ, ਇਕ ਮਲਟੀਪਰਪਜ਼ ਹਾਲ, ਲਾਇਬ੍ਰੇਰੀ ਹਾਲ, ਕੈਫੇਟੇਰੀਆ ਅਤੇ ਲਿਟਰੇਚਰ ਹਾਲ ਤੋਂ ਇਲਾਵਾ ਬੇਸਮੈਂਟ ’ਚ 250 ਦੇ ਕਰੀਬ ਕਾਰਾਂ ਖੜ੍ਹੀਆਂ ਕੀਤੇ ਜਾਣ ਦੀ ਸਮਰੱਥਾ ਵਾਲੀ ਕਾਰ ਪਾਰਕਿੰਗ ਵੀ ਤਿਆਰ ਕੀਤੀ ਜਾਵੇਗੀ।
ਸੁਲਤਾਨਵਿੰਡ ਗੇਟ ਦੇ ਨਜ਼ਦੀਕ ਅਜੀਤ ਨਗਰ ਵਿਖੇ ਸ੍ਰੀ ਦਰਬਾਰ ਸਾਹਿਬ ਦੀ ਮਲਕੀਅਤੀ ਜ਼ਮੀਨ ਉਪਰ ਸਾਈਂ ਮੀਆਂ ਮੀਰ ਨਿਵਾਸ ਤਿਆਰ ਕੀਤੇ ਜਾਣ ਦੀ ਪ੍ਰਵਾਨਗੀ ਹੋ ਚੁੱਕੀ ਹੈ। ਜਲਦੀ ਹੀ ਇਸ ਦੀ ਉਸਾਰੀ ਵੀ ਅਰੰਭ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਸਥਾਨਕ ਅਕਾਲੀ ਮਾਰਕੀਟ ਵਿਖੇ ਸ੍ਰੀ ਦਰਬਾਰ ਸਾਹਿਬ ਦੀ ਮਲਕੀਅਤੀ ਜ਼ਮੀਨ ਅਤੇ ਇਸ ਦੇ ਨਾਲ ਲੱਗਦੀਆਂ ਕੁਝ ਦੁਕਾਨਾਂ ਅਤੇ ਰਿਹਾਇਸ਼ੀ ਮਕਾਨਾਂ ਦਾ ਰਕਬਾ ਖਰੀਦ ਕਰਕੇ ਸੰਗਤਾਂ ਦੀ ਰਿਹਾਇਸ਼ ਲਈ ਵਿਸ਼ੇਸ਼ ਸਰਾਂ, ਮਿਊਜ਼ੀਅਮ ਤੇ ਸ਼ਾਪਿੰਗ ਸੈਂਟਰ ਉਸਾਰੇ ਜਾਣ ਦੇ ਯਤਨ ਜਾਰੀ ਹਨ।

Send this to a friend