June 17, 2026 8:43 pm

ਪੈਟਰੋਲ ਪੰਪ ‘ਤੇ ਮੋਟਰਸਾਇਲ ‘ਚ ਤੇਲ ਪਵਾਉਂਦੇ ਹੋਏ ਲੱਗੀ ਅੱਗ

ਰਾਜਪੁਰਾ, 20 ਸਤੰਬਰ (ਦਇਆ ਸਿੰਘ)- ਅੱਜ ਇੱਥੋਂ ਦੇ ਰਾਜਪੁਰਾ ਪਟਿਆਲਾ ਰੋਡ ਤੇ ਸਥਿਤ ਬਾਬਾ ਫ਼ਰੀਦ ਪੰਪ ਤੇ ਮੋਟਰਸਾਇਕਲ ਵਿਚ ਤੇਲ ਪਵਾਉਣ ਲੱਗਿਆ ਅਚਾਨਕ ਮੋਟਰਸਾਈਕਲ ਨੂੰ ਅੱਗ ਲੱਗ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੈਟਰੋਲ ਪੰਪ ਦੇ ਮੈਨੇਜਰ ਯਾਦਵ ਨੇ ਦੱਸਿਆ ਕਿ ਅੱਜ ਤਕਰੀਬਨ ਗਿਆਰਾਂ ਵਜੇ ਇਕ ਮੋਟਰਸਾਈਕਲ ਤੇ ਸਵਾਰ ਵਿਅਕਤੀ ਤੇਲ ਪਵਾਉਣ ਲਈ ਪੰਪ ਤੇ ਆਇਆ ਤੇ ਉਸ ਨੇ ਮੋਟਰਸਾਈਕਲ ਨੂੰ ਸਟਾਰਟ ਹੀ ਰੱਖਿਆ ਜਿਸ ਕਰਕੇ ਤੇਲ ਪਾਉਣ ਲੱਗਿਆਂ ਮੋਟਰਸਾਈਕਲ ਗਰਮ ਹੋਣ ਕਰਕੇ ਪਲੱਗ ਨਾਲ ਸਰਕਟ ਹੋਣ ਕਰਕੇ ਅੱਗ ਲੱਗ ਗਈ ਤਾਂ ਤੁਰੰਤ ਮੌਕੇ ਤੇ ਵਰਕਰਾਂ ਨੇ ਫਾਇਰ ਸਿਲੰਡਰ ਨਾਲ ਅੱਗ ਤੇ ਕਾਬੂ ਪਾਇਆ ।ਮੈਨੇਜਰ ਯਾਦਵ ਨੇ ਦੱਸਿਆ ਕਿ ਇਸ ਤੋਂ ਕੁਝ ਸਾਲ ਪਹਿਲਾਂ ਵੀ ਇਸ ਤਰ੍ਹਾਂ ਦਾ ਹਾਦਸਾ ਵਾਪਰਿਆ ਸੀ। ਇਸ ਮੋਕੇ ਪਟਰੋਲ ਪੰਪ ਐਸ਼ੋਸੀਏਸਨ ਦੇ ਪ੍ਰਧਾਨ ਰਾਜੇਸ਼ ਖੁਰਾਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਹਮੇਸ਼ਾ ਆਪਣੇ ਵਹੀਕਲ ਮੋਟਰ ਸਾਈਕਲ ਕਾਰ ਨੂੰ ਹਮੇਸ਼ਾ ਬੰਦ ਕਰਕੇ ਤੇਲ ਪਵਾਉਣਾ ਚਾਹੀਦਾ ਹੈ ।ਤਾਂ ਜੋ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ।

Send this to a friend