May 2, 2026 4:17 pm

ਬੋਹਾ ਪੁਲਿਸ ਨੇ 300 ਨਸ਼ੀਲੀ ਗੋਲੀ ਸਮੇਤ ਦੋ ਨੂੰ ਕੀਤਾ ਕਾਬੂ

ਬੋਹਾ, 14 ਸਤੰਬਰ (ਸੰਤੋਖ ਸਿੰਘ ਸਾਗਰ)- ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਸਬੰਧੀ ਵਿੱਡੀ ਮੁਹਿੰਮ ਤਹਿਤ ਅੱਜ ਬੋਹਾ ਪੁਲਿਸ ਵੱਲੋਂ ਨਸ਼ਾ ਵੇਚਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬੋਹਾ ਥਾਣਾ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਸੰਧੂ ਅਤੇ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਮਾਨ ਨੇ ਦੱਸਿਆ ਕਿ ਮੋਟਰਸਾਇਕਲ ਹੀਰੋ ਸਪਲੈਂਡਰ ਪੀ.ਬੀ. 31 ਕਿਉ 4052 ਤੇ ਸਵਾਰ ਦੋ ਵਿਅਕਤੀਆਂ ਨੂੰ ਬੋਹਾ ਬੁਢਲਾਡਾ ਰੋਡ ਨਜਦੀਕ ਗਾਦੜਪੱਤੀ ਵਿਖੇ ਰੋਕਿਆ ਗਿਆ ਤਾਂ ਉਹਨਾਂ ਕੋਲੋਂ 300 ਨਸ਼ੀਲੀ ਕੈਲਵੀਡੋਲ ਗੋਲੀ ਬਰਾਮਦ ਹੋਈ।ਨਸ਼ੇ ਦੀ ਸਪਲਾਈ ਕਰਨ ਵਾਲੇ ਵਿਅਕਤੀਆਂ ਦੀ ਪਹਿਚਾਣ ਸੱਤਪਾਲ ਸਿੰਘ ਪੁੱਤਰ ਲੱਖਾ ਸਿੰਘ ਅਤੇ ਵਿੱਕੀ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਬੋਹਾ ਗਾਦੜਪੱਤੀ ਪਿੱਪਲ ਚੌਂਕ ਵਜੋਂ ਹੋਈ।ਥਾਣੇਦਾਰ ਭੁਪਿੰਦਰ ਸਿੰਘ ਮਾਨ ਨੇ ਦੱਸਿਆ ਕਿ ਦੋਵੇਂ ਦੋਸ਼ੀ ਲੱਗਭਗ 22-23 ਸਾਲ ਦੇ ਨੌਜਵਾਨ ਹਨ ਜੋ ਬੋਹਾ ਅਤੇ ਆਸ ਪਾਸ ਪਿੰਡਾਂ ਵਿੱਚ ਨਸ਼ਾ ਸਪਲਾਈ ਕਰਦੇ ਸਨ ਅਤੇ ਦੋਵਾਂ ਤੇ ਮੁਕੱਦਮਾਂ ਨੰ. 163 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਹਨਾਂ ਕਿਹਾ ਬੋਹਾ ਖੇਤਰ ਵਿੱਚ ਜੇਕਰ ਕੋਈ ਨਸ਼ਾ ਵੇਚਣ ਧੰਦਾ ਕਰੇਗਾ ਉਹ ਪੁਲਿਸ ਦੀ ਗਹਿਰੀ ਨਜਰ ਬਚ ਨਹੀ ਸਕੇਗਾ। ਉਹਨਾਂ ਕਿਹਾ ਬੋਹਾ ਗਾਦੜਪੱਤੀ ਦੇ ਪਿੱਪਲ ਚੌਂਕ ਵਿੱਚੋਂ ਪਹਿਲਾਂ ਵੀ ਇੱਕ ਔਰਤ ਤੋਂ ਗੋਲੀਆਂ ਬਰਾਮਦ ਕਰਕੇ ਉਸਨੂੰ ਜੇਲ ਭੇਜ ਦਿੱਤਾ ਹੈ।ਬੋਹਾ ਥਾਣਾ ਮੁਖੀ ਸਰਦਾਰ ਗੁਰਮੇਲ ਸਿੰਘ ਸੰਧੂ ਨੇ ਬੋਹਾ ਖੇਤਰ ਦੇ ਵਾਸੀਆਂ ਨੂੰ ਬੇਨਤੀ ਕੀਤੀ ਕਿ ਇਸ ਖੇਤਰ ਨੂੰ ਨਸ਼ਾ ਮੁਕਤ ਬਣਾਉਣ ਲਈ ਆਪਾਂ ਸਾਰੇ ਪੁਲਿਸ ਪ੍ਰਸ਼ਾਸਨ ਦਾ ਵੱਧ ਚੜਕੇ ਸਾਥ ਦੇਈਏ ਅਤੇ ਸਮਾਜ ਦੀ ਭਲਾਈ ਖਾਤਰ ਨਸ਼ਾ ਵੇਚਣ ਅਤੇ ਨਸ਼ਾ ਕਰਨ ਵਾਲੀਆਂ ਦੀ ਸੂਚਨਾ ਬੋਹਾ ਥਾਣੇ ਵਿਖੇ ਦਿੱਤੀ ਜਾਵੇ। ਉਹਨਾਂ ਕਿਹਾ ਕਿ ਸੂਚਨਾਕਾਰ ਦਾ ਨਾਮ ਗੁਪਤ ਰੱਖਿਆ ਜਾਵੇਗਾ।ਇਸ ਮੌਕੇ ਬੋਹਾ ਥਾਣਾ ਮੁੱਖ ਮੁਨਸ਼ੀ ਹਰਵਿੰਦਰ ਸਿੰਘ, ਸਹਾਇਕ ਮੁਨਸ਼ੀ ਮਨਦੀਪ ਸਿੰਘ ਕਲੀਪੁਰ, ਤਰਲੋਕ ਸਿੰਘ, ਕਪਤਾਨ ਸਿੰਘ, ਸ਼ਿਪਾਹੀ ਅਮਨਦੀਪ ਸਿੰਘ ਹਾਜ਼ਰ ਸਨ।

Send this to a friend