ਭਵਾਨੀਗੜ੍ਹ, 13 ਸਤੰਬਰ (ਕ੍ਰਿਸ਼ਨ ਗਰਡ)-ਸਬ ਡਵੀਜ਼ਨ ਭਵਾਨੀਗੜ੍ਹ ਦੇ ਨਜ਼ਦੀਕੀ ਪਿੰਡ ਫੱਗੂਵਾਲਾ ਵਿਖੇ ਘੁਮਾਣ ਪੱਤੀ ਦੀ ਧਰਮਸ਼ਾਲਾ ਵਿਖੇ ਹੋਮੀ ਭਾਵਾ ਹਸਪਤਾਲ ਸੰਗਰੂਰ ਵਲੋਂ ਕੈਂਸਰ ਚੈਕਅੱਪ ਦਾ ਮੁਫਤ ਕੈਂਪ ਲਗਾਇਆ ਗਿਆ। ਕੈਂਪ ਤੋਂ ਪਹਿਲਾਂ ਲਗਾਤਾਰ ਕੁਝ ਦਿਨ ਹੋਮੀ ਭਾਵਾ ਹਸਪਤਾਲ ਸੰਗਰੂਰ ਦੀ ਟੀਮ ਨੇ ਪਿੰਡ ਵਿਚ ਘਰ-ਘਰ ਚੈਕਅੱਪ ਕੀਤਾ ਅਤੇ ਕੈਂਸਰ ਨਾਲ ਸਬੰਧਤ ਮਰੀਜਾਂ ਦੀ ਪਹਿਚਾਣ ਕੀਤੀ ਗਈ। ਮੈਡੀਕਲ ਅਫਸਰ ਡਾ. ਸੁਪਰੀਆ ਨੇ ਦੱਸਿਆ ਕਿ ਪਿੰਡ ਦੇ 100 ਦੇ ਕਰੀਬ ਵਿਅਕਤੀਆਂ ਨੇ ਆਪਣਾ ਚੈਕਅੱਪ ਕਰਵਾਇਆ ਅਤੇ ਸੱਤ ਲੋਕਾਂ ਵਿਚ ਕੈਂਸਰ ਦੇ ਸ਼ੱਕੀ ਲੱਛਣ ਪਾਏ ਜਾਣ ਤੇ ਉਹਨਾਂ ਨੂੰ ਹੋਮੀ ਭਾਵਾ ਹਸਪਤਾਲ ਸੰਗਰੂਰ ਵਿਖੇ ਬੁਲਾਇਆ ਗਿਆ ਹੈ, ਜਿਨਾਂ ਵਿਚ 5 ਲੋਕਾਂ ਵਿਚ ਬੱਚੇਦਾਨੀ ਦੇ, 1 ਵਿਚ ਛਾਤੀ ਦਾ ਅਤੇ ਇਕ ਵਿਚ ਮੂੰਹ ਦੇ ਕੈਂਸਰ ਦੇ ਸ਼ੱਕੀ ਲੱਛਣ ਪਾਏ ਗਏ । ਇਸ ਮੌਕੇ ਅਮਰਦੀਪ ਸਿੰਘ ਲੈਬ ਟੈਕਨੀਸ਼ੀਅਨ,ਇਸ਼ਾਨ ਮਨਚੰਦਾ ਡੀ.ਈ.ਓ , ਹਰਪ੍ਰੀਤ ਕੌਰ, ਕੁਲਦੀਪ ਕੌਰ, ਅਮਨਦੀਪ ਕੌਰ, ਗੀਤਾਂਜਲੀ ਅਤੇ ਊਸ਼ਾ (ਸਾਰੀਆਂ ਨਰਸਾਂ) , ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਪਰਾਮੀਤ ਕੌਰ , ਸਰਬਜੀਤ ਕੌਰ , ਡਿੰਪਲ , ਸੰਦੀਪ , ਮਨਵੀਰ ਸ਼ਰਮਾ, ਮਨਪ੍ਰੀਤ ਕੌਰ, ਰੋਬਿੰਨ ਸ਼ਰਮਾ, ਪ੍ਰਿਥਵੀ ਰਾਜ ਹੋਮੀ ਭਾਵਾ ਹਸਪਤਾਲ ਅਤੇ ਮੈਡਮ ਮੀਨਾਕਸ਼ੀ ਸਮੇਤ ਪਿੰਡ ਫੱਗੂਵਾਲਾ ਦੇ ਭਰਭੂਰ ਸਿੰਘ ਸਾਬਕਾ ਪ੍ਰਧਾਨ,ਜਸਪ੍ਰੀਤ ਸਿੰਘ ਕਲੱਬ ਪ੍ਰਧਾਨ, ( ਜੁਗਰਾਜ ਸਿੰਘ , ਰਾਜਵੀਰ ਰਾਜੂ , ਲਖਵਿੰਦਰ ਸਿੰਘ ਲੱਖਾ, ਅਤੇ ਨੀਟੂ ) ਸਾਰੇ ਪੰਚਾਇਤ ਮੈਂਬਰ, ਹਰਦੇਵ ਸਿੰਘ ਪ੍ਰਧਾਨ, ਚਮਕੌਰ ਸਿੰਘ ਬੱਬੂ ਸਾਬਕਾ ਪ੍ਰਧਾਨ , ਜੱਗੀ ਟਿਵਾਣਾ, ਅਮਰਜੀਤ ਸਿੰਘ, ਕਾਕਾ ਬਹਿਲਾ, ਕੁਲਦੀਪ ਬਹਿਲਾ, ਸੱਜਣ ਸਿੰਘ, ਹਰੀ ਸਿੰਘ ਬਲਾਕ ਸੰਮਤੀ ਮੈਂਬਰ ਅਤੇ ਕੁਲਦੀਪ ਸਿੰਘ ਆਦਿ ਹਾਜਰ ਸਨ।@