ਲੁਧਿਆਣਾ, 13 ਸਤੰਬਰ (ਜਸਪਾਲ ਅਰੋੜਾ)- ਐਸ ਟੀ ਐਫ ਲੁਧਿਆਣਾ ਦੀ ਪੁਲਸ ਪਾਰਟੀ ਨੇ ਸ਼ਿਮਲਾਪੁਰੀ ਚਿਮਨੀ ਰੋਡ ਤੇ ਖਾਲੀ ਪਲਾਟ ਚ ਛਾਪੇਮਾਰੀ ਦੌਰਾਨ ਕਾਰ ਸਵਾਰ ਤਸਕਰ ਨੂੰ 1 ਕਿੱਲੋ ਹੈਰੋਇਨ 100 ਗ੍ਰਾਮ ਆਇਸ ਡਰੱਗ ਸਮੇਤ ਤਸਕਰ ਨੂੰ ਕਾਬੂ ਕੀਤਾ ਹੈ> ਏ ਆਈ ਜੀ ਐਸ ਟੀ ਐਫ ਸਨੇਹਦੀਪ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਐਸ ਟੀ ਐਫ ਲੁਧਿਆਣਾ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਸ਼ਿਮਲਾਪੁਰੀ ਚਿਮਨੀ ਰੋਡ ਨਿਵਾਸੀ ਰਵਿੰਦਰ ਸਿੰਘ ਉਰਫ ਨਿੱਕਾ ਆਪਣੀ ਕਾਰ ਵਿਚ ਸਵਾਰ ਹੋ ਕੇ ਸ਼ਹਿਰ ਦੇ ਕਈ ਇਲਾਕਿਆਂ ਚ ਹੈਰੋਇਨ ਅਤੇ ਆਇਸ ਡਰੱਗ ਵਡੇ ਪੱਧਰ ਤੇ ਸਪਲਾਈ ਕਰਦਾ ਹੈ ਅਤੇ ਉਹ ਹੁਣੇ ਹੁਣੇ ਆਪਣੇ ਘਰ ਨਸ਼ਾ ਲੈ ਕੇ ਆਇਆ ਹੈ ਅਤੇ ਉਸ ਨੇ ਆਪਣੀ ਕਾਰ ਘਰ ਦੇ ਨਾਲ ਖਾਲੀ ਪਲਾਟ ਵਿਚ ਖੜੀ ਕੀਤੀ ਹੈ ਓਹਨਾ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਖਾਲੀ ਪਲਾਟ ਵਿਚ ਛਾਪੇਮਾਰੀ ਕਰਕੇ ਕਾਰ ਵਿਚੋਂ 1 ਕਿਲੋ ਹੈਰੋਇਨ 100 ਗ੍ਰਾਮ ਆਇਸ ਡਰੱਗ ਬਰਾਮਦ ਕਰਕੇ ਦੋਸ਼ੀ ਨੂੰ ਕਾਬੂ ਕਰ ਲਿਆ ਪੁਲਸ ਨੂੰ ਜਾਂਚ ਦੌਰਾਨ ਪਤਾ ਚੱਲਿਆ ਕਿ ਦੋਸ਼ੀ ਤੇ ਪਹਿਲਾ ਵੀ ਕਈ ਥਾਣਿਆਂ ਚ ਕੇਸ ਦਰਜ ਹਨ ਅਤੇ ਦੋਸ਼ੀ 8 , 9, ਮਹੀਨੇ ਪਹਿਲਾਂ ਹੀ ਨਸ਼ਾ ਤਸਕਰੀ ਦੇ ਮਾਮਲੇ ਵਿਚੋਂ ਜੇਲ ਚੋ ਜਮਾਨਤ ਤੇ ਬਾਹਰ ਆਇਆ ਹੈ ਦੋਸ਼ੀ ਨੇ ਕਬੂਲਿਆ ਕਿ ਉਹ ਇਹ ਨਸ਼ਾ ਦਿੱਲੀ ਤੋਂ ਸਸਤੇ ਭਾਅ ਤੇ ਲੈ ਕੇ ਆਉਂਦਾ ਸੀ ਅਤੇ ਲੁਧਿਆਣੇ ਪ੍ਰਚੂਨ ਚ ਸਸਤੇ ਭਾਅ ਚ ਵੇਚਦਾ ਸੀ ਪੁਲਸ ਨੇ ਦੋਸ਼ੀ ਨੂੰ ਕੋਰਟ ਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਿਲ ਕੀਤਾ ਹੈ ਅਤੇ ਦੋਸ਼ੀ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।