ਰੂਪਨਗਰ, 10 ਸਤੰਬਰ (ਲਾਡੀ ਖਾਬੜਾ)- ਸ੍ਰੀ ਰਾਹੁਲ ਤਿਵਾੜੀ ਕਮਿਸ਼ਨਰ ਰੂਪਨਗਰ ਵੱਲੋਂ ਸਿਵਲ ਸਕੱਤਰੇਤ ਵਿਖੇ ਮਿੰਨੀ ਕਮੇਟੀ ਰੂਮ ਵਿਚ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਪਿਛਲੇ ਦਿਨੀਂ ਆਏ ਹੜ੍ਹਾਂ ਕਾਰਨ ਆਈ. ਆਈ. ਟੀ. ਰੂਪਨਗਰ ਵਿੱਚ ਹੜ੍ਹ ਦਾ ਪਾਣੀ ਵੜਨ ਕਾਰਨ ਹੋਏ ਨੁਕਸਾਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਭਵਿੱਖ ਵਿੱਚ ਕਿਸ ਤਰ੍ਹਾਂ ਅਜਿਹੇ ਨੁਕਸਾਨ ਤੋ ਬਚਿਆ ਜਾ ਸਕਦਾ ਹੈ, ਦੀ ਪਲਨਿੰਗ ਕੀਤੀ ਗਈ। ਰਾਹੁਲ ਤਿਵਾੜੀ ਵੱਲੋਂ ਹਾਜ਼ਰ ਹੋਏ ਅਧਿਕਾਰੀਆਂ ਨੂੰ ਆਦੇਸ ਦਿੱਤੇ ਗਏ ਕਿ ਉਹ ਵਿਚਾਰ ਵਟਾਂਦਰਾ ਅਨੁਸਾਰ ਤਜਵੀਜਾਂ ਜਲਦੀ ਤੋਂ ਜਲਦੀ ਭੇਜਣ ਤਾਂ ਜੋ ਇਸ ਸਬੰਧੀ ਫਡਜ਼ ਅਲਾਟ ਕਰਵਾਉਣ ਸਬੰਧੀ ਅਗਲੇਰੀ ਕਾਰਵਾਈ ਉਲੀਕੀ ਜਾ ਸਕੇ। ਇਸ ਮੀਟਿੰਗ ਵਿੱਚ ਆਈ. ਆਈ. ਟੀ. ਰੂਪਨਗਰ ਵੱਲੋਂ ਪ੍ਰੋਫੈਸਰ ਜੇ. ਐਸ. ਸਾਬੀ, ਡੀਨ ਪਲੈਨਿੰਗ , ਸ੍ਰੀ ਬੀ. ਨਗਰੰਜਣ ਰਜਿਸਟਰਾਰ , ਸ੍ਰੀ ਰਵਿੰਦਰ ਕੁਮਾਰ , ਸੁਬੀਰ ਕੁਮਾਰ ਆਦਿ ਅਧਿਕਾਰੀਆਂ ਵਲੋਂ ਵੀ ਇਸ ਮੀਟਿੰਗ ਵਿੱਚ ਭਾਗ ਲਿਆ ਗਿਆ।