ਘਨੌਰ, 10 ਸਤੰਬਰ (ਅਭਿਸ਼ੇਕ ਸੂਦ, ਭਾਗ ਸਿੰਘ ਅੰਟਾਲ)- ਸ਼ੰਭੂ ਬਲਾਕ ਦੇ ਪਿੰਡ ਅਲੀ ਮਾਜਰਾ ਚ ਇੱਕ ਜਵਾਨ ਔਰਤ ਦੀ ਸੱਪ ਲੜਨ ਨਾਲ ਮੌਤ ਹੋ ਗਈ। ਪਿੰਡ ਦੇ ਸਰਪੰਚ ਹਰਦੇਵ ਸਿੰਘ ਬਿੱਟਾ ਅਤੇ ਮਨਜੀਤ ਸਿੰਘ ਹੰਜਰਾ ਦੇ ਦੱਸਣ ਅਨੁਸਾਰ ਰਾਜਪੂਤ ਭਾਈਚਾਰੇ ਨਾਲ ਸਬੰਧਿਤ ਸੀਸਨ ਸਿੰਘ ਦੀ ਪਤਨੀ ਅੱਕੀ ਕੌਰ (32) ਜਦੋਂ ਆਪਣੇ ਘਰ ਸੁੱਤੀ ਪਈ ਸੀ ਤਾਂ ਕੰਨ ਦੇ ਨੇੜੇ ਅਚਾਨਕ ਜ਼ਹਿਰੀਲਾ ਸੱਪ ਲੜ ਗਿਆ। ਜਿਸ ਨੂੰ ਤੁਰੰਤ ਪਰਿਵਾਰਕ ਮੈਂਬਰਾਂ ਨੇ ਰਾਜਪੁਰੇ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਹਾਲਤ ਨੂੰ ਗੰਭੀਰ ਦੇਖਦਿਆਂ ਪੀੜਤਾ ਨੂੰ 32 ਸੈਕਟਰ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ। ਜਿਥੇ ਇਲਾਜ ਦੌਰਾਨ ਪੀੜਤ ਔਰਤ ਦੀ ਮੌਤ ਹੋ ਗਈ।