ਖਨੌਰੀ, 10 ਸਤੰਬਰ (ਸਤਨਾਮ ਸਿੰਘ ਕੰਬੋਜ)- ਅੱਜ ਸਥਾਨਕ ਸਹਿਰ ਦੇ ਕਾਲੀ ਮਾਤਾ ਮੰਦਿਰ ਕਮੇਟੀ ਵੱਲੋਂ ਸ੍ਰੀ ਗਣੇਸ ਜੀ ਦਾ ਵਿਸਰਜਨ ਕੀਤਾ ਗਿਆ ।ਮੰਦਰ ਕਮੇਟੀ ਵੱਲੋਂ ਬੱਪਾ ਗਣੇਸ਼ ਜੀ ਦੀ ਮੂਰਤੀ ਦੀ ਦੋ ਸਤੰਬਰ ਨੂੰ ਸਹਿਰ ਚ ਸੋਭਾ ਯਾਤਰਾ ਕੱਢ ਕੇ ਸਥਾਪਨਾ ਕੀਤੀ ਗਈ ਸੀ ਜਿਸ ਦਾ ਅੱਜ ਸੋਭਾ ਯਾਤਰਾ ਕੱਢਦੇ ਹੋਏ ਖਨੌਰੀ ਵਿੱਚੋਂ ਲੰਘਦੀ ਭਾਖੜਾ ਨਹਿਰ ਚ ਵਿਸਰਜਨ ਕੀਤਾ ਗਿਆ ਗਣੇਸ਼ ਬੱਪਾ ਜੀ ਦਾ ਵਿਸਰਜਨ ਕਰਦੇ ਸਮੇਂ ਸਹਿਰ ਵਾਸੀਆਂ ਵੱਲੋਂ ਗਣਪਤੀ ਬੱਪਾ ਮੋਰੀਆ ਦੇ ਜੈਕਾਰੇ ਲਗਾਏ ਗਏ ਅਤੇ ਹੋਲੀ ਖੇਡੀ ਗਈ ।ਗਣਪਤੀ ਬੱਪਾ ਦੇ ਵਿਸਰਜਨ ਮੌਕੇ ਜੋਤੀ ਪ੍ਰਚੰਡ ਦੀ ਰਸਮ ਸਤੀਸ਼ ਬਾਂਸਲ ਨੇ ਕੀਤੀ। ਗਣਪਤੀ ਬੱਪਾ ਦਾ ਵਿਸਰਜਨ ਕਰਨ ਲਈ ਸੋਭਾ ਯਾਤਰਾ ਨੂੰ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਰਾਮ ਨਿਵਾਸ ਗਰਗ ਸਹਿਰੀ ਪ੍ਰਧਾਨ ਅਤੇ ਰਾਜੇਸ ਰਾਜਾ ਜਿੰਦਲ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ ।ਇਸ ਮੌਕੇ ਬਜਰੰਗ ਦਲ ਦੇ ਜਲਿ੍ਹਾ ਪ੍ਰਧਾਨ ਚਰਨ ਦਾਸ ਗਿੱਲ ,ਰਾਜਕੁਮਾਰ ਸਰਮਾ ,ਸੁਭਾਸ ਚੰਦਰ, ਬਲਜਿੰਦਰ ਗੋਇਲ ,ਅੰਕੁਸ਼ ਗੋਇਲ ਸੋਨੂ ਗੋਇਲ ਸੋਨੂੰ ਸਿੰਗਲਾ ਸੈਂਟੀ ਸਿੰਗਲਾ ਅਸੋਕ ਬਲਰਾਂ, ਸੰਜੇ ਸਿੰਗਲਾ ,ਅਸੋਕ ਗਰਗ ਇਸ ਮੌਕੇ ਬਜਰੰਗ ਦਲ, ਵਿਸ਼ਵ ਹਿੰਦੂ ਪ੍ਰੀਸ਼ਦ ,ਕਾਲੀ ਮਾਤਾ ਮੰਦਰ ਕਮੇਟੀ, ਸ੍ਰੀ ਸਾਮ ਪਰਿਵਾਰ ਖਨੌਰੀ ਦੇ ਸਮੂਹ ਮੈਂਬਰ ਹਾਜਰ ਸਨ।