May 2, 2026 12:22 am

ਦੀਨ ਦੁਨੀ ਦੇ ਥੰਮ੍ਹ ਗੁਰੂ ਰਾਮਦਾਸ ਜੀ

ਡਾ. ਸਤਿੰਦਰ ਪਾਲ ਸਿੰਘ
ਗੁਰੂ ਰਾਮਦਾਸ ਜੀ ਦਾ ਸਭ ਤੋਂ ਵੱਡਾ ਉਪਕਾਰ ਗੁਰੂ ਨਾਨਕ ਸਾਹਿਬ ਦੁਆਰਾ ਚਲਾਏ ਨਿਰਮਲ ਪੰਥ ਦੀਆਂ ਨੀਹਾਂ ਤੇ ਸਿਦਕ ਦੇ ਪੱਕੇ ਥੰਮ੍ਹ ਉਸਾਰਣ ਦਾ ਸੀ ਜਿਨ੍ਹਾਂ ਤੇ ਭਵਿੱਖ ਵਿੱਚ ਖਾਲਸਾ ਪੰਥ ਦਾ ਅਦੁੱਤੀ ਚੰਦੋਆ ਤਾਣਿਆ ਜਾ ਸਕਿਆ 9 ਗੁਰੂ ਰਾਮਦਾਸ ਜੀ ਸਿੱਖ ਪੰਥ ਦੀ ਸ੍ਰੇਸ਼ਟਤਾ ਦਾ ਪ੍ਰਕਟ ਰੂਪ ਸਨ 9 ਗੁਰੂ ਨਾਨਕ ਸਾਹਿਬ ਨੇ ਮਨੁੱਖੀ ਜੀਵਨ ਅੰਦਰ ਜਿਨ੍ਹਾਂ ਗੁਣਾਂ ਦੀ ਗੱਲ ਕੀਤੀ ਸੀ , ਗੁਰੂ ਰਾਮਦਾਸ ਜੀ ਨੇ ਉਨ੍ਹਾਂ ਗੁਣਾਂ ਨੂੰ ਆਪ ਹੰਡਾ ਕੇ ਸਿੱਧ ਕੀਤਾ ਕਿ ਸਿੱਖ ਪੰਥ ਦਾ ਫਲਸਫਾ ਇੱਕ ਆਦਰਸ਼ ਕਲਪਨਾ ਨਾ ਹੋ ਕੇ ਮਨੁੱਖੀ ਆਚਾਰ ਦਾ ਵਿਉਹਾਰਕ ਰੂਪ ਹੈ 9 ਪਹਿਲਾਂ ਬਾਸਰਕੇ , ਬਾਅਦ ‘ਚ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਭਾਈ ਜੇਠਾ ਜੀ ਦੇ ਰੂਪ ਵਿੱਚ ਆਪ ਨੇ ਛੋਲਿਆਂ ਦੀਆਂ ਘੁੰਙਣੀਆਂ ਵੇਚਦਿਆਂ ਆਪ ਨੇ ਆਪਾ ਗੁਰੂ ਅਮਰਦਾਸ ਜੀ ਦੇ ਚਰਣਾਂ ‘ਚ ਅਰਪਣ ਕਰ ਦਿੱਤਾ 9 ਗੁਰਸਿੱਖੀ ਦਾ ਇਹ ਮੁੱਢਲਾ ਸਿਧਾਂਤ ਸੀ ਜੋ ਗੁਰੂ ਰਾਮਦਾਸ ਜੀ ਨੇ ਬੜੇ ਹੀ ਸਹਿਜ ਭਾਵ ਨਾਲ ਪ੍ਰਾਪਤ ਕਰ ਲਿਆ 9 ਆਪ ਗੁਰੂ ਅਮਰਦਾਸ ਜੀ ਦੀ ਵਡਿਆਈ ਤੇ ਗੁਰਬਾਣੀ ਦੇ ਰਸ ‘ਚ ਇਵੇਂ ਲੀਨ ਹੋਏ ਕਿ ਜੀਵਨ ਦਾ ਢੰਗ ਹੀ ਬਦਲ ਗਿਆ 9 ਮਨ ਪਰਮਾਤਮਾ ਦੇ ਮਾਰਗ ਤੇ ਚੱਲਣ ਦੇ ਚਾਉ ਨਾਲ ਭਰ ਗਿਆ “ ਸਤਿਗੁਰੁ ਪੁਰਖੁ ਮਿਲਾਇ ਅਵਗਣ ਵਿਕਣਾ ਗੁਣ ਰਵਾ ਬਲਿ ਰਾਮ ਜੀਉ “ 9 ਗੁਰੂ ਘਰ ਦੀ ਸੇਵਾ ‘ਵਿੱਚ ਆਨੰਦ ਆਉਣ ਲੱਗਦਾ ਹੈ ਤਾਂ ਬਾਕੀ ਸਾਰੇ ਦੁਨਿਆਵੀ ਰਸ ਫਿੱਕੇ ਹੋ ਜਾਂਦੇ ਹਨ 9 ਸੇਵਾ ਦੇ ਰਸ ਦੀ ਕੋਈ ਹੱਦ ਨਹੀ 9 ਸੇਵਾ ਦੀ ਉਮੰਗ ਜਿੰਨੀ ਵੱਧਦੀ ਜਾਂਦੀ ਹੈ ਤੇ ਰਸ ਵੀ ਉੰਨਾ ਵੱਧਦਾ ਜਾਂਦਾ ਹੈ 9 ਗੁਰੂ ਰਾਮਦਾਸ ਜੀ ਲਈ ਗੁਰੂ ਅਮਰਦਾਸ ਜੀ ਦੇ ਹੁਕਮ ਦੀ ਪਾਲਨਾ ਜੀਵਨ ਦਾ ਸਭ ਤੋਂ ਅਨਮੋਲ ਸਰਮਾਇਆ ਸੀ 9 ਗੁਰੂ ਅਮਰਦਾਸ ਜੀ ਹੁਕਮ ਦਿੰਦੇ ਤਾਂ ਗੁਰੂ ਰਾਮਦਾਸ ਜੀ ਪ੍ਰਫੁੱਲਿਤ ਹੋ ਉੱਠਦੇ ਤੇ ਉਸ ਨੂੰ ਪੂਰਾ ਕਰਨ ਲਈ ਲੱਗ ਜਾਂਦੇ 9 ਗੁਰੂ ਰਾਮਦਾਸ ਜੀ ਦੇ ਜੀਵਨ ਕਾ ਇੱਕੋ ਮਕਸਦ ਸੀ ਗੁਰ ਸ਼ਬਦ ਤੇ ਅਮਲ 9 ਇਹੋ ਉਨ੍ਹਾਂ ਦੇ ਸੁਖ ਦਾ ਇੱਕ ਮਾਤਰ ਸ੍ਰੋਤ ਸੀ “ ਕਾਇਆ ਸੇਜ ਗੁਰ ਸਬਦਿ ਸੁਖਾਲੀ ਗਿਆਨ ਤਤਿ ਕਰਿ ਭੋਗੋ “ 9 ਮਨੁੱਖੀ ਤਨ ਦੀ ਸਫਲਤਾ ਗੁਰ ਸ਼ਬਦ ਅੰਦਰ ਵਰਤਨ ‘ਚ ਹੀ ਹੈ 9 ਇਸ ਨੂੰ ਹੋਰ ਕਿਧਰੋਂ ਸੁੱਖ ਨਹੀਂ ਪ੍ਰਾਪਤ ਹੋ ਸਕਦਾ 9 ਗੁਰ ਸ਼ਬਦ ਹੀ ਮਨੁੱਖ ਦੇ ਅੰਤਰ ਨੂੰ ਗਿਆਨ ਦੀ ਰੋਸ਼ਨੀ ਨਾਲ ਭਰਪੂਰ ਕਰਨ ਵਾਲਾ ਹੈ 9 ਗੁਰੂ ਰਾਮਦਾਸ ਜੀ ਸੇਵਾ ਦੇ ਨਾਲ ਹੀ ਨਿਤਨੇਮ ਤੇ ਸਿਮਰਨ ਦੇ ਵੀ ਪੱਕੇ ਸਨ 9 ਆਪ ਦੀ ਸੇਵਾ ਦੇ ਨਾਲ ਸਿਮਰਨ ਤੇ ਸਿਮਰਨ ਦੇ ਨਾਲ ਸੇਵਾ ਚੱਲਦੀ ਰਹਿੰਦੀ 9 ਸੇਵਾ ਲਈ ਸਿਮਰਨ ਦੀ ਪ੍ਰੇਰਨਾ ਚਾਹੀਦੀ ਸੀ ਤੇ ਸਿਮਰਨ ਲਈ ਸੇਵਾ ਭਾਵਨਾ ਦੀ ਲੋੜ ਸੀ 9 ਗੁਰੂ ਸਾਹਿਬ ਅੰਦਰ ਦੋਵੇ ਹੀ ਆਤਮਿਕ ਲੋੜਾਂ ਪੂਰੀਆਂ ਹੁੰਦੀਆਂ ਰਹਿੰਦੀਆਂ 9 ਗੁਰੂ ਅਮਰਦਾਸ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰਗੱਦੀ ਤੇ ਵਿਰਾਜੇ ਗੁਰੂ ਰਾਮਦਾਸ ਜੀ ਆਪਨੇ ਆਪ ਵਿੱਚ ਗੁਰਸਿੱਖੀ ਦੇ ਸਿਧਾਂਤਾਂ ਦਾ ਰੋਸ਼ਨ ਮਹਲ ਸਨ 9

ਗੁਰੂ ਰਾਮਦਾਸ ਜੀ ਨੇ ਜੀਵਨ ਮਨੋਰਥ ਦੀ ਪ੍ਰਾਪਤੀ ਲਈ ਚਾਰ ਮੁੱਖ ਸੰਕਲਪਾਂ ਦੀ ਚਰਚਾ ਕੀਤੀ ਜੋ ਆਪ ਦੀ ਸੂਹੀ ਰਾਗ ਅੰਦਰ ਦਰਜ ਪਵਿੱਤਰ ਬਾਣੀ ਵਿੱਚ ਖਾਸ ਮਿਲਦੀ ਹੈ ਜਿਸ ਨੂੰ ਆਮ ਤੌਰ ਤੇ ਲਾਵਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ 9 ਇਨ੍ਹਾਂ ਨੂੰ ਗੁਰਸਿੱਖੀ ਦਾ ਥੰਮ੍ਹ ਵੀ ਮੰਨਿਆ ਜਾਂਦਾ ਹੈ 9 ਗੁਰੂ ਸਾਹਿਬ ਮੁਤਾਬਿਕ ਪਹਿਲਾ ਸੰਕਲਪ ਸੀ ਦ੍ਰਿੜ੍ਹਤਾ ਤੇ ਭਰੋਸੇ ਦਾ 9 ਮਨੁੱਖ ਹਰ ਦੁਵਿਧਾ , ਸ਼ੰਕਾ , ਭਰਮ ਦਾ ਤਿਆਗ ਕਰ ਪਰਮਾਤਮਾ ਅੱਗੇ ਤਨ , ਮਨ ਅਰਪਣ ਕਰ ਦੇਵੇ 9 ਪਰਮਾਤਮਾ ਦੇ ਭਰੋਸੇ ਤੇ ਆਪਨੇ ਜੀਵਨ ਨੂੰ ਪੂਰਨ ਤੌਰ ਤੇ ਟਿਕਾ ਦੇਵੇ 9 ਇਸ ਨਾਲ ਮਨੁੱਖ ਦੇ ਸਾਰੇ ਔਗੁਣ ਦੂਰ ਹੋ ਜਾਂਦੇ ਹਨ , ਪਾਪ ਬਖਸ਼ੇ ਜਾਂਦੇ ਹਨ ਤੇ ਮਨ ਪਰਮਾਤਮਾ ਲਈ ਪ੍ਰੇਮ ਭਾਵਨਾ ਨਾਲ ਭਰ ਉੱਠਦਾ ਹੈ 9 ਮਨ ਅੰਦਰ ਵਾਸਨਾਵਾਂ , ਕਾਮਨਾਵਾਂ ਦਾ ਰੋਲਾ ਮੁੱਕ ਜਾਂਦਾ ਹੈ ਤੇ ਸਹਿਜ ਆ ਜਾਂਦਾ ਹੈ . ਸਦੀਵੀ ਆਨੰਦ ਦੀ ਅਵਸਥਾ ਬਣ ਜਾਂਦੀ ਹੈ 9 ਗੁਰੂ ਰਾਮਦਾਸ ਜੀ ਨੇ ਘੁਂਙਣੀਆਂ ਵੀ ਵੇਚੀਆਂ , ਘਰ ਬਾਰ ਵੀ ਛੱਡਿਆ , ਗੁਰੂ ਘਰ ਦਾ ਜਵਾਈ ਹੋਣ ਦੇ ਬਾਵਜੂਦ ਸਿਰ ਤੇ ਮਿੱਟੀ ਤੇ ਰੋੜੀ ਦੀਆਂ ਟੋਕਰੀਆਂ ਵੀ ਚੁੱਕੀਆਂ , ਨਿਮਾਣੇ ਸੇਵਕ ਵਾਂਗੂੰ ਹੁਕਮਾਂ ਦੀ ਪਾਲਨਾ ਕੀਤੀ ਕਿਉਂਕਿ ਉਨ੍ਹਾਂ ਅੰਦਰ ਆਨੰਦ ਵਰਤ ਰਿਹਾ ਸੀ 9 ਅੰਤਰ ਅਵਸਥਾ ਦਾ ਆਨੰਦ ਅਨਮੋਲ ਸੀ ਜੋ ਵੱਡੇ ਭਾਗਾਂ ਨਾਲ ਹੀ ਪ੍ਰਾਪਤ ਹੁੰਦਾ

-2-

ਹੈ “ ਸਹਜ ਅਨੰਦੁ ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ “ 9 ਧਰਮ ਦੀ ਰਾਹ ਤੇ ਦ੍ਰਿੜ੍ਹਤਾ ਨਾਲ ਚੱਲਣ ਨਾਲ ਹੀ ਵਿਕਾਰ , ਔਗੁਣ ਦੂਰ ਹੁੰਦੇ ਹਨ ਤੇ ਸਹਿਜ ਆਨੰਦ ਦੀ ਪ੍ਰਾਪਤੀ ਹੁੰਦੀ ਹੈ 9 ਮਨੁੱਖ ਵਾਹਿਗੁਰੂ ਦੀ ਸ਼ਰਨ ‘ਚ ਜਾਏ ਜੋ ਧਰਮ ਤੇ ਦ੍ਰਿੜ੍ਹ ਹੋਣ ਦਾ ਬਲ ਬਖਸ਼ਦਾ ਹੈ 9
ਹਰਿ ਭਗਤਿ ਦ੍ਰਿੜਾਵੈ ਹਰਿ ਭਗਤਿ ਸੁਣੈ ਤਿਸੁ ਸਤਿਗੁਰ ਮਿਲੀਐ 99
ਤੋਟਾ ਮੂਲਿ ਨ ਆਵਈ ਹਰਿ ਲਾਭੁ ਨਿਤਿ ਦ੍ਰਿੜੀਐ 99
( ਪੰਨਾ 168 )
ਸੰਸਾਰ ਤੇ ਮਾਇਆ ਦਾ ਇੰਨਾ ਗਹਿਰਾ ਰੰਗ ਚੜਿ੍ਹਆ ਹੋਇਆ ਹੈ ਕਿ ਮਨੁੱਖ ਲਈ ਉਸ ਤੋਂ ਉਬਰਨਾ ਅਤਿ ਕਠਿਨ ਹੁੰਦਾ ਹੈ 9 ਚੰਚਲ ਮਨ ਦੇ ਵਿਕਾਰ ਉਸ ਨੂੰ ਆਪਣੀ ਕੈਦ ਵਿੱਚ ਰੱਖਦੇ ਹਨ 9 ਇੱਕ ਵਾਹਿਗੁਰੂ ਹੀ ਹੈ ਜੋ ਮਨੁੱਖ ਨੂੰ ਇਨ੍ਹਾਂ ਤੋਂ ਬਚਾ ਕੇ ਪਰਮਾਤਮਾ ਦੇ ਮਾਰਗ ਤੇ ਚੱਲਣ ‘ਚ ਸਹਾਈ ਹੁੰਦਾ ਹੈ 9 ਉਹ ਆਪਨੇ ਸਿੱਖ ਨੂੰ ਕਦੇ ਡੋਲਣ ਨਹੀਂ ਦਿੰਦਾ 9 ਵਾਹਿਗੁਰੂ ਮਿਹਰ ਕਰਦਾ ਹੈ ਤਾਂ ਜੀਵਨ ਆਨੰਦ ਨਾਲ ਭਰ ਜਾਂਦਾ ਹੈ ਤੇ ਦੁਖ ਨੇੜੇ ਨਹੀ ਆਉਂਦੇ 9

ਗੁਰੂ ਰਾਮਦਾਸ ਜੀ ਦਾ ਬਖਸ਼ਿਆ ਦੂਜਾ ਸੰਕਲਪ ਸੀ ਪਰਮਾਤਮਾ ਦੇ ਭੈ ਅੰਦਰ ਜਿਉਣ ਦਾ 9 ਇਹ ਗੁਰਸਿੱਖੀ ਦਾ ਦੂਜਾ ਸੁਨਹਿਰਾ ਸਿਧਾਂਤ ਸੀ 9 ਮਨੁੱਖ ਜਦੋਂ ਪਰਮਾਤਮਾ ਦਾ ਭੈ ਮੰਨਦਾ ਹੈ ਤਾਂ ਹੀ ਉਸ ਦੇ ਹੁਕਮ ਅੰਦਰ ਰਹਿਣ ਦੀ ਭਾਵਨਾ ਪੈਦਾ ਹੁੰਦੀ ਹੈ 9 ਪਰਮਾਤਮਾ ਦਾ ਭੈ ਸਾਰੇ ਸੰਸਾਰਕ ਡਰ ਦੂਰ ਕਰਨ ਵਾਲਾ ਤੇ ਨਿਰਭੈ ਬਣਾਉਣ ਵਾਲਾ ਹੈ 9 ਭੈ ਵਿੱਚ ਭਗਤੀ ਕਰਦੀਆਂ ਪਰਮਾਤਮਾ ਦਾ ਆਸਰਾ ਪ੍ਰਾਪਤ ਹੁੰਦਾ ਹੈ 9 ਸ੍ਰਿਸ਼ਟੀ ਦੇ ਸਰਬ ਸਮਰਥ ਸੁਆਮੀ ਦਾ ਆਸਰਾ ਸਾਰੀਆਂ ਚਿੰਤਾਵਾਂ ਦੂਰ ਕਰਨ ਵਾਲਾ ਹੈ 9 ਪਰਮਾਤਮਾ ਦੀ ਮਿਹਰ ਨਾਲ ਮਨ ਦੇ ਵਿਕਾਰ ਦੂਰ ਹੋ ਜਾਂਦੇ ਹਨ ਤੇ ਨਿਰਮਲਤਾ ਪ੍ਰਾਪਤ ਹੁੰਦੀ ਹੈ “ ਨਿਰਭਉ ਭੈ ਮਨੁ ਹੋਇ ਹਉਮੈ ਮੈਲੁ ਗਵਾਇਆ ਬਲਿ ਰਾਮ ਜੀਉ “ 9 ਪਰਮਾਤਮਾ ਦੇ ਭੈ ਅੰਦਰ ਜਦੋਂ ਮਨੁੱਖ ਉਸ ਦੀ ਭਗਤੀ ਕਰਦਾ ਹੈ , ਗੁਰਬਾਣੀ ਗਾਉਂਦਾ ਹੈ ਤਾਂ ਭੈ ਦੇ ਨਾਲ ਹੀ ਭਾਵਨਾ ਵੀ ਪੈਦਾ ਹੋ ਜਾਂਦੀ ਹੈ 9 ਪਰਮਾਤਮਾ ਲਈ ਪ੍ਰੇਮ ਜਨਮ ਲੈਂਦਾ ਹੈ . ਭਗਤੀ, ਪ੍ਰੇਮ ਭਗਤੀ ਬਣ ਜਾਂਦੀ ਹੈ 9 ਮਨੁੱਖ ਆਪਨੇ ਪ੍ਰੀਤਮ ਪਰਮਾਤਮਾ ਨੂੰ ਰਿਝਾਉਣ ਲਈ ਉਹ ਸਾਰੇ ਕਰਮ ਕਰਦਾ ਹੈ ਜੋ ਪਰਮਾਤਮਾ ਨੂੰ ਭਾਉਂਦੇ ਹਨ “ ਤਨੁ ਮਨੁ ਅਰਪਿ ਸੀਗਾਰ ਬਣਾਏ ਹਰਿ ਪ੍ਰਭ ਸਾਚੇ ਭਾਇਆ , ਜੋ ਪ੍ਰਭ ਕਹੈ ਸੋਈ ਪਰੁ ਕੀਜੈ ਨਾਨਕ ਅੰਕਿ ਸਮਾਇਆ “ 9 ਗੁਰੂ ਅਮਰਦਾਸ ਜੀ ਥੜਾ ਬਣਾਉਣ ਲਈ ਕਹਿੰਦੇ ਹਨ ਤਾਂ ਜੇਠਾ ਜੀ ਪ੍ਰੇਮ ਸਹਿਤ ਥੜਾ ਉਸਾਰਨ ਲਈ ਲੱਗ ਪੈਂਦੇ ਹਨ 9 ਗੁਰੂ ਸਾਹਿਬ ਥੜਾ ਤੋੜ ਨਵੇ ਸਿਰੇ ਤੋਂ ਬਣਾਉਣ ਦਾ ਹੁਕਮ ਦਿੰਦੇ ਹਨ ਤਾਂ ਭਾਈ ਜੇਠਾ ਜੀ ਦੂਣੇ ਉਮਾਹ ‘ਚ ਆ ਜਾਉਂਦੇ ਹਨ 9 ਭਾਈ ਜੇਠਾ ਜੀ ਅੰਦਰ ਭੈ ਹੈ ਤੇ ਉਹ ਗੁਰੂ ਸਾਹਿਬ ਨੂੰ ਨਰਾਜ ਨਹੀਂ ਕਰਣਾ ਚਾਹੁੰਦੇ 9 ਭਾਈ ਜੇਠਾ ਜੀ ਅੰਦਰ ਭਾਵਨਾ ਹੈ , ਪ੍ਰੇਮ ਹੈ ਇਸ ਕਾਰਨ ਉਹ ਗੁਰੂ ਅਮਰਦਾਸ ਜੀ ਦੀ ਮੰਸ਼ਾ ਹਰ ਹਾਲ ‘ਚ ਪੂਰੀ ਕਰਨਾ ਚਾਹੁੰਦੇ ਹਨ 9 ਭਾਈ ਜੇਠਾ ਜੀ ਦੇ ਇਸ ਸੰਕਲਪ ਨੂੰ ਪੂਰਾ ਕਰਨ ‘ਚ ਕੋਈ ਵਿਘਨ ਨਹੀਂ ਆ ਸਕਦਾ ਕਿਉਂਕਿ ਉਨ੍ਹਾਂ ਦਾ ਜੀਵਨ ਗੁਰੂ ਸਾਹਿਬ ਦੇ ਭਰੋਸਾ ਤੇ ਟਿੱਕ ਗਿਆ ਹੈ “ ਅਪਨੀ ਸੇਵਾ ਆਪਿ ਕਰਾਈ ਗੁਰਮਤਿ ਅੰਤਰਿ ਜਾਗੀ “ 9 ਮਨ ਅੰਦਰ ਦਾ ਇਹ ਵਿਸ਼ਵਾਸ ਨਿਰਭੈ ਹੋਣ ਦੀ ਨਿਸ਼ਾਨੀ ਹੈ 9 ਡਰਿਆ ਹੋਇਆ ਮਨ ਭਗਤੀ ਨਹੀਂ ਕਰ ਸਕਦਾ 9 ਸਿੱਖ ਬਲੀਦਾਨਾਂ ਦਾ ਮਾਨਮੱਤਾ ਇਤਿਹਾਸ ਇਸ ਬੁਨਿਆਦੀ ਸਿਧਾਂਤ ਤੇ ਹੀ ਖੜੋਤਾ ਨਜਰ ਆਉਂਦਾ ਹੈ 9

ਗੁਰੂ ਰਾਮਦਾਸ ਜੀ ਨੇ ਅੰਮ੍ਰਿਤ ਸਰੋਵਰ ਤਿਆਰ ਕਰਾਇਆ ਤੇ ਅੰਮ੍ਰਿਤਸਰ ਨਗਰ ਵਸਾਇਆ 9 ਇਹ ਮਹਾਨ ਕਾਰਜ ਸੰਗਤਾਂ ਨੂੰ ਪਰਮਾਤਮਾ ਨਾਲ ਜੋੜਨ ਲਈ ਸੀ 9 ਅੰਮ੍ਰਿਤਸਰ ਨਗਰ ਅੰਦਰ ਸੱਚੀ ਸੁੱਚੀ ਕਿਰਤ ਕਰਨ ਵਾਲੇ ਕਿਰਤੀਆਂ ਦਾ ਸਮਾਜ ਬਣਿਆ ਤੇ ਇਸ ਸਮਾਜ ਨੂੰ ਅੰਮ੍ਰਿਤ ਸਰੋਵਰ ਦੇ ਪਵਿੱਤਰ ਇਸਨਾਨ ਤੋਂ ਅੰਤਰ ਚੇਤਨਾ ਪ੍ਰਾਪਤ ਹੋਈ “ ਸੰਤ ਜਨਾ ਹਰਿ ਮੇਲੁ ਹਰਿ ਪਾਇਆ

-3-
ਵਡਭਾਗਿਆ ਬਲਿ ਰਾਮ ਜੀਉ “ 9 ਅੰਮ੍ਰਿਤ ਸਰੋਵਰ ਤੇ ਅੰਮ੍ਰਿਤਸਰ ਨਗਰ ਸੰਸਾਰ ਅੰਦਰ ਰਹਿ ਕੇ ਸੰਸਾਰ ਤੋਂ ਉਦਾਸ ਰਹਿਣ ਦੇ ਕੇਂਦਰ ਬਣ ਗਏ . ਕਿਰਤ ਤੇ ਧਰਮ ਦਾ ਸੁਮੇਲ ਬੈਰਾਗ ਪੈਦਾ ਕਰਨ ਵਾਲਾ ਸੀ 9 ਬੈਰਾਗ ਮਾਇਆ ਤੋਂ , ਸੰਸਾਰਕ ਪਦਾਰਥਾਂ , ਸੰਸਾਰਕ ਰਿਸ਼ਤਿਆਂ ਤੇ ਸੰਸਾਰਕ ਪ੍ਰਾਪਤੀਆਂ ਤੋਂ 9 ਇਨ੍ਹਾਂ ਤੋਂ ਉਦਾਸ ਹੋ ਕੇ ਹੀ ਪਰਮਾਤਮਾ ਦੇ ਮਾਰਗ ਤੇ ਚੱਲਿਆ ਜਾ ਸਕਦਾ ਹੈ 9 ਮਨ ਦਾ ਬੈਰਾਗ ਦਰਅਸਲ ਨਿਮਾਣੀ ਅਵਸਥਾ ਹੈ ਜਦੋਂ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਤੇ ਕੋਈ ਮਾਣ , ਕੋਈ ਦਾਅਵਾ ਨਹੀਂ ਰਹਿੰਦਾ “ ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ “ 9 ਗੁਰੂ ਰਾਮਦਾਸ ਜੀ ਨੇ ਵਚਨ ਕੀਤੇ ਕਿ ਪਰਮਾਤਮਾ ਬਿਨਾ ਮਨੁੱਖ ਦੀ ਹਾਲਤ ਜਲ ਤੋਂ ਦੂਰ ਕਮਲ ਵਰਗੀ ਹੁੰਦੀ ਹੈ “ ਹਉ ਹਰਿ ਬਾਝੁ ਉਡੀਣਿਆ ਮੇਰੀ ਜਿੰਦੁੜੀਏ ਜਿਉ ਜਲ ਬਿਨੁ ਕਮਲ ਉਦਾਸੇ ਰਾਮ “ 9 ਸੰਸਾਰ ਦੀ ਹੋਰ ਕੋਈ ਸ਼ੈ ਨਹੀਂ ਇੱਕ ਪਰਮਾਤਮਾ ਦੀ ਮਿਹਰ ਹੀ ਉਸ ਨੂੰ ਭਾਉਂਦੀ ਹੈ “ ਮਨੁ ਸੁਕਾ ਹਰਿਆ ਹੋਇਆ ਮੇਰੀ ਜਿੰਦੁੜੀਏ ਅੰਮ੍ਰਿਤੁ ਗੁਰਮਤਿ ਪਾਏ ਰਾਮ “ 9 ਮਨ ਦਾ ਬੈਰਾਗ ਸਾਰੀਆਂ ਤੋਂ ਤੋੜ ਕੇ ਪਰਮਾਤਮਾ ਨਾਲ ਡੋਰ ਜੋੜਨ ਵਾਲਾ ਹੈ 9
ਸਹਿਜ ਨੂੰ ਗੁਰੂ ਰਾਮਦਾਸ ਸਾਹਿਬ ਨੇ ਗੁਰਸਿੱਖ ਦੀ ਭਗਤੀ ਦਾ ਚੌਥਾ ਥੰਮ੍ਹ ਕਿਹਾ 9 ਬੈਰਾਗ ਤੋਂ ਅਗਲੀ ਅਵਸਥਾ ਸਹਿਜ ਦੀ ਹੈ 9 ਮਨੁੱਖ ਜਦੋਂ ਪੂਰਨ ਤੌਰ ਤੇ ਪਰਮਾਤਮਾ ਨੂੰ ਆਪਣਾ ਸਭ ਕੁਝ ਸਮਰਪਤ ਕਰ ਦੇਵੇ ਤੇ ਜੀਵਨ ਨੂੰ ਇੱਕੋ ਇੱਕ ਪਰਮਾਤਮਾ ਦੇ ਭਰੋਸੇ ਤੇ ਟਿਕਾ ਦੇਵੇ ਤਾਂ ਮਨ ਸਾਰੀਆਂ ਇੱਛਾਵਾਂ ਤੋਂ ਮੁਕਤ ਹੋ ਜਾਂਦਾ ਹੈ 9 ਮਨ ਦੀ ਚੰਚਲਤਾ ਮੁੱਕ ਜਾਂਦੀ ਹੈ 9 ਆਪਣੀ ਸਿਆਣਪ , ਬਲ ਤੇ ਜੁਗਤ ਦੀ ਕੋਈ ਹੋਂਦ ਨਹੀ ਰਹਿੰਦੀ . ਅੰਦਰ ਤੇ ਬਾਹਰ ਇਕ ਪਰਮਾਤਮਾ ਹੀ ਨਜਰ ਆਉਂਦਾ ਹੈ 9 ਰਾਹ ‘ਚ ਪਏ ਕਿਸੇ ਪੱਥਰ ਨੂੰ ਕੋਈ ਠੋਕਰ ਮਾਰੇ , ਉੱਤੋਂ ਲੰਘ ਜਾਏ , ਘੜ੍ਹ ਕੇ ਮੂਰਤ ਬਣਾ ਦੇਵੇ , ਤਿਲਕ ਲਾ ਕੇ ਪੂਜਨ ਲੱਗੇ ਜਾਂ ਸਾਗਰ ਵਿੱਚ ਡੋਬ ਦੇਵੇ , ਉਸ ਦੀ ਅਵਸਥਾ ਨਹੀਂ ਬਦਲਦੀ . ਸਹਿਜ ਵੀ ਸੰਸਾਰ ਤੋਂ ਨਿਰਲੇਪ ਹੋ ਸੰਤੋਖ ਵਿੱਚ ਆ ਜਾਣਾ ਹੈ 9
ਰਾਮ ਹਮ ਪਾਥਰ ਨਿਰਗੁਨੀਆਰੇ 99
ਕ੍ਰਿਪਾ ਕ੍ਰਿਪਾ ਕਰਿ ਗੁਰੂ ਮਿਲਾਏ ਹਮ ਪਾਹਨ ਗੁਰ ਤਾਰੇ 99
( ਪੰਨਾ 981 )
ਮਨੁੱਖ ਲਈ ਜਦੋਂ ਪਰਮਾਤਮਾ ਦੀ ਕਿਰਪਾ ਹੀ ਸਭ ਕੁਝ ਹੋ ਜਾਏ ਤਾਂ ਪਰਮਾਤਮਾ ਨਾਲ ਸਹਿਜ ਹੀ ਮਿਲਾਪ ਹੋ ਜਾਂਦਾ ਹੈ ਜਿਵੇਂ ਭਾਈ ਜੇਠਾ ਜੀ ਦਾ ਗੁਰੂ ਅਮਰਦਾਸ ਜੀ ਨਾਲ ਆਤਮਕ ਮੇਲ ਹੋਇਆ “ ਗੁਰਮੁਖਿ ਮਿਲਿਆ ਸੁਭਾਇ ਹਰਿ ਮਨਿ ਤਨਿ ਮੀਠਾ ਲਾਇਆ ਬਲਿ ਰਾਮ ਜੀਉ “ 9 ਇਹ ਸੰਜੋਗ ਵੀ ਪਰਮਾਤਮਾ ਆਪ ਹੀ ਬਣਾਉਂਦਾ ਹੈ ਤੇ ਆਪ ਹੀ ਆਪਨੇ ਭਗਤ ਦੇ ਹਿਰਦੇ ਵਿੱਚ ਪਰਗਟ ਹੋ ਜਾਂਦਾ ਹੈ “ ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ ਧਨ ਹਿਰਦੈ ਨਾਮਿ ਵਿਗਾਸੀ “ 9 ਗੁਰੂ ਰਾਮਦਾਸ ਜੀ ਨੇ ਵਚਨ ਕੀਤੇ ਕਿ ਪਰਮਾਤਮਾ ਨਾਲ ਮੇਲ ਦਾ ਇਹੋ ਮਾਰਗ ਹੈ “ ਜਨੁ ਨਾਨਕੁ ਬੋਲੇ ਚਉਥੀ ਲਾਵੈ ਹਰਿ ਪਾਇਆ ਪ੍ਰਭੁ ਅਵਿਨਾਸੀ “ 9 ਇਹ ਚਾਰ ਥੰਮ੍ਹ ਗੁਰਸਿੱਖੀ ਦੀ ਆਦਰਸ਼ ਅਵਸਥਾ ਤਿਆਰ ਕਰਨ ਵਾਲੇ ਸਨ 9 ਇਸ ਲਈ ਗੁਰੂ ਰਾਮਦਾਸ ਜੀ ਨੇ ਮਰਿਆਦਾ ਵੀ ਬੰਨੀ ਤੇ ਗੁਰਸਿੱਖ ਨੂੰ ਅੰਮ੍ਰਿਤ ਵੇਲੇ ਜਾਗ ਕੇ ਇਸਨਾਨ ਕਰ , ਭਗਤੀ ਕਰਨ , ਨਿਤਨੇਮ ਕਰਨ ਤੇ ਸਾਰਾ ਦਿਨ ਪਰਮਾਤਮਾ ਦੇ ਮਾਰਗ ਤੇ ਬਤੀਤ ਕਰਨ ਦਾ ਉਪਦੇਸ਼ ਦਿੱਤਾ 9 ਗੁਰੂ ਰਾਮਦਾਸ ਜੀ ਨੇ ਅਸੰਖ ਪੱਥਰ ਬਣ ਗਏ ਜੀਅ ਤਾਰੇ ਤੇ ਗੁਰਸਿੱਖੀ ਨੂੰ ਨਿਵੇਕਲੀ ਉਚਾਈ ਬਖਸ਼ੀ . ਗੁਰੂ ਰਾਮਦਾਸ ਜੀ ਦੀ ਸ਼ਰਣ ਪੂਰੀ ਲੋਕਾਈ ਨੂੰ ਤਾਰਨ ਵਾਲੀ ਹੈ 9

ਡਾ . ਸਤਿੰਦਰ ਪਾਲ ਸਿੰਘ
ਈ – 1716 , ਰਾਜਾਜੀਪੁਰਮ
ਲਖਨਊ – 226017
ਮੋ. 9415960533 , 8417852899

ਸ੍ਰੀ ਗੁਰੂ ਰਾਮਦਾਸ ਜੀ ਦਾ ਸਭ ਤੋਂ ਵੱਡਾ ਉਪਕਾਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੁਆਰਾ ਚਲਾਏ ਨਿਰਮਲ ਪੰਥ ਦੀਆਂ ਨੀਹਾਂ ਤੇ ਸਿਦਕ ਦੇ ਪੱਕੇ ਥੰਮ੍ਹ ਉਸਾਰਣ ਦਾ ਸੀ ਜਿਨ੍ਹਾਂ ਤੇ ਭਵਿੱਖ ਵਿੱਚ ਖਾਲਸਾ ਪੰਥ ਦਾ ਅਦੁੱਤੀ ਚੰਦੋਆ ਤਾਣਿਆ ਜਾ ਸਕਿਆ। ਸ੍ਰੀ ਗੁਰੂ ਰਾਮਦਾਸ ਜੀ ਸਿੱਖ ਪੰਥ ਦੀ ਸ੍ਰੇਸ਼ਟਤਾ ਦਾ ਪ੍ਰਕਟ ਰੂਪ ਸਨ। ਸ੍ਰੀ ਗੁਰੂ ਨਾਨਕ ਸਾਹਿਬ ਨੇ ਮਨੁੱਖੀ ਜੀਵਨ ਅੰਦਰ ਜਿਨ੍ਹਾਂ ਗੁਣਾਂ ਦੀ ਗੱਲ ਕੀਤੀ ਸੀ , ਗੁਰੂ ਰਾਮਦਾਸ ਜੀ ਨੇ ਉਨ੍ਹਾਂ ਗੁਣਾਂ ਨੂੰ ਆਪ ਹੰਡਾ ਕੇ ਸਿੱਧ ਕੀਤਾ ਕਿ ਸਿੱਖ ਪੰਥ ਦਾ ਫਲਸਫਾ ਇੱਕ ਆਦਰਸ਼ ਕਲਪਨਾ ਨਾ ਹੋ ਕੇ ਮਨੁੱਖੀ ਆਚਾਰ ਦਾ ਵਿਉਹਾਰਕ ਰੂਪ ਹੈ। ਪਹਿਲਾਂ ਬਾਸਰਕੇ , ਬਾਅਦ ‘ਚ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਭਾਈ ਜੇਠਾ ਜੀ ਦੇ ਰੂਪ ਵਿੱਚ ਆਪ ਨੇ ਛੋਲਿਆਂ ਦੀਆਂ ਘੁੰਙਣੀਆਂ ਵੇਚਦਿਆਂ ਆਪ ਨੇ ਆਪਾ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਣਾਂ ‘ਚ ਅਰਪਣ ਕਰ ਦਿੱਤਾ। ਗੁਰਸਿੱਖੀ ਦਾ ਇਹ ਮੁੱਢਲਾ ਸਿਧਾਂਤ ਸੀ ਜੋ ਸ੍ਰੀ ਗੁਰੂ ਰਾਮਦਾਸ ਜੀ ਨੇ ਬੜੇ ਹੀ ਸਹਿਜ ਭਾਵ ਨਾਲ ਪ੍ਰਾਪਤ ਕਰ ਲਿਆ। ਆਪ ਸ੍ਰੀ ਗੁਰੂ ਅਮਰਦਾਸ ਜੀ ਦੀ ਵਡਿਆਈ ਤੇ ਗੁਰਬਾਣੀ ਦੇ ਰਸ ‘ਚ ਇਵੇਂ ਲੀਨ ਹੋਏ ਕਿ ਜੀਵਨ ਦਾ ਢੰਗ ਹੀ ਬਦਲ ਗਿਆ। ਮਨ ਪਰਮਾਤਮਾ ਦੇ ਮਾਰਗ ਤੇ ਚੱਲਣ ਦੇ ਚਾਉ ਨਾਲ ਭਰ ਗਿਆ। ਸਤਿਗੁਰੁ ਪੁਰਖੁ ਮਿਲਾਇ ਅਵਗਣ ਵਿਕਣਾ ਗੁਣ ਰਵਾ ਬਲਿ ਰਾਮ ਜੀਉ। ਗੁਰੂ ਘਰ ਦੀ ਸੇਵਾ ‘ਵਿੱਚ ਆਨੰਦ ਆਉਣ ਲੱਗਦਾ ਹੈ ਤਾਂ ਬਾਕੀ ਸਾਰੇ ਦੁਨਿਆਵੀ ਰਸ ਫਿੱਕੇ ਹੋ ਜਾਂਦੇ ਹਨ। ਸੇਵਾ ਦੇ ਰਸ ਦੀ ਕੋਈ ਹੱਦ ਨਹੀ। ਸੇਵਾ ਦੀ ਉਮੰਗ ਜਿੰਨੀ ਵੱਧਦੀ ਜਾਂਦੀ ਹੈ ਤੇ ਰਸ ਵੀ ਉੰਨਾ ਵੱਧਦਾ ਜਾਂਦਾ ਹੈ। ਸ੍ਰੀ ਗੁਰੂ ਰਾਮਦਾਸ ਜੀ ਲਈ ਗੁਰੂ ਅਮਰਦਾਸ ਜੀ ਦੇ ਹੁਕਮ ਦੀ ਪਾਲਨਾ ਜੀਵਨ ਦਾ ਸਭ ਤੋਂ ਅਨਮੋਲ ਸਰਮਾਇਆ ਸੀ। ਸ੍ਰੀ ਗੁਰੂ ਅਮਰਦਾਸ ਜੀ ਹੁਕਮ ਦਿੰਦੇ ਤਾਂ ਸ੍ਰੀ ਗੁਰੂ ਰਾਮਦਾਸ ਜੀ ਪ੍ਰਫੁੱਲਿਤ ਹੋ ਉੱਠਦੇ ਤੇ ਉਸ ਨੂੰ ਪੂਰਾ ਕਰਨ ਲਈ ਲੱਗ ਜਾਂਦੇ। ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਕਾ ਇੱਕੋ ਮਕਸਦ ਸੀ ਗੁਰ ਸ਼ਬਦ ’ਤੇ ਅਮਲ। ਇਹੋ ਉਨ੍ਹਾਂ ਦੇ ਸੁਖ ਦਾ ਇੱਕ ਮਾਤਰ ਸ੍ਰੋਤ ਸੀ “‘ਕਾਇਆ ਸੇਜ ਗੁਰ ਸਬਦਿ ਸੁਖਾਲੀ ਗਿਆਨ ਤਤਿ ਕਰਿ ਭੋਗੋ।’ ਸ੍ਰੀ ਗੁਰੂ ਰਾਮਦਾਸ ਜੀ ਸੇਵਾ ਦੇ ਨਾਲ ਹੀ ਨਿਤਨੇਮ ਤੇ ਸਿਮਰਨ ਦੇ ਵੀ ਪੱਕੇ ਸਨ। ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰਗੱਦੀ ਤੇ ਵਿਰਾਜੇ ਸ੍ਰੀ ਗੁਰੂ ਰਾਮਦਾਸ ਜੀ ਆਪਨੇ ਆਪ ਵਿੱਚ ਗੁਰਸਿੱਖੀ ਦੇ ਸਿਧਾਂਤਾਂ ਦਾ ਰੋਸ਼ਨ ਮਹਲ ਸਨ।
ਸ੍ਰੀ ਗੁਰੂ ਰਾਮਦਾਸ ਜੀ ਨੇ ਜੀਵਨ ਮਨੋਰਥ ਦੀ ਪ੍ਰਾਪਤੀ ਲਈ ਚਾਰ ਮੁੱਖ ਸੰਕਲਪਾਂ ਦੀ ਚਰਚਾ ਕੀਤੀ ਜੋ ਆਪ ਦੀ ਸੂਹੀ ਰਾਗ ਅੰਦਰ ਦਰਜ ਪਵਿੱਤਰ ਬਾਣੀ ਵਿੱਚ ਖਾਸ ਮਿਲਦੀ ਹੈ ਜਿਸ ਨੂੰ ਆਮ ਤੌਰ ਤੇ ਲਾਵਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਨ੍ਹਾਂ ਨੂੰ ਗੁਰਸਿੱਖੀ ਦਾ ਥੰਮ੍ਹ ਵੀ ਮੰਨਿਆ ਜਾਂਦਾ ਹੈ। ਗੁਰੂ ਸਾਹਿਬ ਮੁਤਾਬਿਕ ਪਹਿਲਾ ਸੰਕਲਪ ਸੀ ਦ੍ਰਿੜ੍ਹਤਾ ਤੇ ਭਰੋਸੇ ਦਾ। ਮਨੁੱਖ ਹਰ ਦੁਵਿਧਾ, ਸ਼ੰਕਾ, ਭਰਮ ਦਾ ਤਿਆਗ ਕਰ ਪਰਮਾਤਮਾ ਅੱਗੇ ਤਨ, ਮਨ ਅਰਪਣ ਕਰ ਦੇਵੇ। ਮਨ ਅੰਦਰ ਵਾਸਨਾਵਾਂ, ਕਾਮਨਾਵਾਂ ਦਾ ਰੋਲਾ ਮੁੱਕ ਜਾਂਦਾ ਹੈ ਤੇ ਸਹਿਜ ਆ ਜਾਂਦਾ ਹੈ . ਸਦੀਵੀ ਆਨੰਦ ਦੀ ਅਵਸਥਾ ਬਣ ਜਾਂਦੀ ਹੈ। ਸ੍ਰੀ ਗੁਰੂ ਰਾਮਦਾਸ ਜੀ ਨੇ ਘੁਂਙਣੀਆਂ ਵੀ ਵੇਚੀਆਂ , ਘਰ ਬਾਰ ਵੀ ਛੱਡਿਆ, ਗੁਰੂ ਘਰ ਦਾ ਜਵਾਈ ਹੋਣ ਦੇ ਬਾਵਜੂਦ ਸਿਰ ਤੇ ਮਿੱਟੀ ਤੇ ਰੋੜੀ ਦੀਆਂ ਟੋਕਰੀਆਂ ਵੀ ਚੁੱਕੀਆਂ, ਨਿਮਾਣੇ ਸੇਵਕ ਵਾਂਗੂੰ ਹੁਕਮਾਂ ਦੀ ਪਾਲਨਾ ਕੀਤੀ ਕਿਉਂਕਿ ਉਨ੍ਹਾਂ ਅੰਦਰ ਆਨੰਦ ਵਰਤ ਰਿਹਾ ਸੀ। ਅੰਤਰ ਅਵਸਥਾ ਦਾ ਆਨੰਦ ਅਨਮੋਲ ਸੀ ਜੋ ਵੱਡੇ ਭਾਗਾਂ ਨਾਲ ਹੀ ਪ੍ਰਾਪਤ ਹੁੰਦਾ ਹੈ। ਸ੍ਰੀ ਗੁਰੂ ਰਾਮਦਾਸ ਜੀ ਦਾ ਬਖਸ਼ਿਆ ਦੂਜਾ ਸੰਕਲਪ ਸੀ ਪਰਮਾਤਮਾ ਦੇ ਭੈ ਅੰਦਰ ਜਿਉਣ ਦਾ। ਇਹ ਗੁਰਸਿੱਖੀ ਦਾ ਦੂਜਾ ਸੁਨਹਿਰਾ ਸਿਧਾਂਤ ਸੀ। ਮਨੁੱਖ ਜਦੋਂ ਪਰਮਾਤਮਾ ਦਾ ਭੈ ਮੰਨਦਾ ਹੈ ਤਾਂ ਹੀ ਉਸ ਦੇ ਹੁਕਮ ਅੰਦਰ ਰਹਿਣ ਦੀ ਭਾਵਨਾ ਪੈਦਾ ਹੁੰਦੀ ਹੈ। ਪਰਮਾਤਮਾ ਦਾ ਭੈ ਸਾਰੇ ਸੰਸਾਰਕ ਡਰ ਦੂਰ ਕਰਨ ਵਾਲਾ ਤੇ ਨਿਰਭੈ ਬਣਾਉਣ ਵਾਲਾ ਹੈ। ਭੈ ਵਿੱਚ ਭਗਤੀ ਕਰਦੀਆਂ ਪਰਮਾਤਮਾ ਦਾ ਆਸਰਾ ਪ੍ਰਾਪਤ ਹੁੰਦਾ ਹੈ। ਸ੍ਰਿਸ਼ਟੀ ਦੇ ਸਰਬ ਸਮਰਥ ਸੁਆਮੀ ਦਾ ਆਸਰਾ ਸਾਰੀਆਂ ਚਿੰਤਾਵਾਂ ਦੂਰ ਕਰਨ ਵਾਲਾ ਹੈ। ਪਰਮਾਤਮਾ ਦੀ ਮਿਹਰ ਨਾਲ ਮਨ ਦੇ ਵਿਕਾਰ ਦੂਰ ਹੋ ਜਾਂਦੇ ਹਨ ਤੇ ਨਿਰਮਲਤਾ ਪ੍ਰਾਪਤ ਹੁੰਦੀ ਹੈ। “ ਨਿਰਭਉ ਭੈ ਮਨੁ ਹੋਇ ਹਉਮੈ ਮੈਲੁ ਗਵਾਇਆ ਬਲਿ ਰਾਮ ਜੀਉ॥ ਸ੍ਰੀ ਗੁਰੂ ਅਮਰਦਾਸ ਜੀ ਥੜਾ ਬਣਾਉਣ ਲਈ ਕਹਿੰਦੇ ਹਨ ਤਾਂ ਜੇਠਾ ਜੀ ਪ੍ਰੇਮ ਸਹਿਤ ਥੜਾ ਉਸਾਰਨ ਲਈ ਲੱਗ ਪੈਂਦੇ ਹਨ। ਗੁਰੂ ਸਾਹਿਬ ਥੜਾ ਤੋੜ ਨਵੇਂ ਸਿਰੇ ਤੋਂ ਬਣਾਉਣ ਦਾ ਹੁਕਮ ਦਿੰਦੇ ਹਨ ਤਾਂ ਭਾਈ ਜੇਠਾ ਜੀ ਦੂਣੇ ਉਮਾਹ ‘ਚ ਆ ਜਾਉਂਦੇ ਹਨ। ਭਾਈ ਜੇਠਾ ਜੀ ਅੰਦਰ ਭੈ ਹੈ ਤੇ ਉਹ ਗੁਰੂ ਸਾਹਿਬ ਨੂੰ ਨਰਾਜ ਨਹੀਂ ਕਰਣਾ ਚਾਹੁੰਦੇ। ਅਪਨੀ ਸੇਵਾ ਆਪਿ ਕਰਾਈ ਗੁਰਮਤਿ ਅੰਤਰਿ ਜਾਗੀ। ਮਨ ਅੰਦਰ ਦਾ ਇਹ ਵਿਸ਼ਵਾਸ ਨਿਰਭੈ ਹੋਣ ਦੀ ਨਿਸ਼ਾਨੀ ਹੈ। ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤ ਸਰੋਵਰ ਤਿਆਰ ਕਰਾਇਆ ਤੇ ਅੰਮ੍ਰਿਤਸਰ ਨਗਰ ਵਸਾਇਆ। ਇਹ ਮਹਾਨ ਕਾਰਜ ਸੰਗਤਾਂ ਨੂੰ ਪਰਮਾਤਮਾ ਨਾਲ ਜੋੜਨ ਲਈ ਸੀ। ਅੰਮ੍ਰਿਤਸਰ ਨਗਰ ਅੰਦਰ ਸੱਚੀ ਸੁੱਚੀ ਕਿਰਤ ਕਰਨ ਵਾਲੇ ਕਿਰਤੀਆਂ ਦਾ ਸਮਾਜ ਬਣਿਆ ਤੇ ਇਸ ਸਮਾਜ ਨੂੰ ਅੰਮ੍ਰਿਤ ਸਰੋਵਰ ਦੇ ਪਵਿੱਤਰ ਇਸਨਾਨ ਤੋਂ ਅੰਤਰ ਚੇਤਨਾ ਪ੍ਰਾਪਤ ਹੋਈ “ ਸੰਤ ਜਨਾ ਹਰਿ ਮੇਲੁ ਹਰਿ ਪਾਇਆ ਵਡਭਾਗਿਆ ਬਲਿ ਰਾਮ ਜੀਉ। ਅੰਮ੍ਰਿਤ ਸਰੋਵਰ ਤੇ ਅੰਮ੍ਰਿਤਸਰ ਨਗਰ ਸੰਸਾਰ ਅੰਦਰ ਰਹਿ ਕੇ ਸੰਸਾਰ ਤੋਂ ਉਦਾਸ ਰਹਿਣ ਦੇ ਕੇਂਦਰ ਬਣ ਗਏ। ਕਿਰਤ ਤੇ ਧਰਮ ਦਾ ਸੁਮੇਲ ਬੈਰਾਗ ਪੈਦਾ ਕਰਨ ਵਾਲਾ ਸੀ। ਬੈਰਾਗ ਮਾਇਆ ਤੋਂ , ਸੰਸਾਰਕ ਪਦਾਰਥਾਂ , ਸੰਸਾਰਕ ਰਿਸ਼ਤਿਆਂ ਤੇ ਸੰਸਾਰਕ ਪ੍ਰਾਪਤੀਆਂ ਤੋਂ। ਮਨ ਦਾ ਬੈਰਾਗ ਦਰਅਸਲ ਨਿਮਾਣੀ ਅਵਸਥਾ ਹੈ ਜਦੋਂ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਤੇ ਕੋਈ ਮਾਣ , ਕੋਈ ਦਾਅਵਾ ਨਹੀਂ ਰਹਿੰਦਾ ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ। ਸ੍ਰੀ ਗੁਰੂ ਰਾਮਦਾਸ ਜੀ ਨੇ ਵਚਨ ਕੀਤੇ ਕਿ ਪਰਮਾਤਮਾ ਬਿਨਾ ਮਨੁੱਖ ਦੀ ਹਾਲਤ ਜਲ ਤੋਂ ਦੂਰ ਕਮਲ ਵਰਗੀ ਹੁੰਦੀ ਹੈ ਹਉ ਹਰਿ ਬਾਝੁ ਉਡੀਣਿਆ ਮੇਰੀ ਜਿੰਦੁੜੀਏ ਜਿਉ ਜਲ ਬਿਨੁ ਕਮਲ ਉਦਾਸੇ ਰਾਮ।
ਸਹਿਜ ਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਨੇ ਗੁਰਸਿੱਖ ਦੀ ਭਗਤੀ ਦਾ ਚੌਥਾ ਥੰਮ੍ਹ ਕਿਹਾ। ਬੈਰਾਗ ਤੋਂ ਅਗਲੀ ਅਵਸਥਾ ਸਹਿਜ ਦੀ ਹੈ। ਮਨੁੱਖ ਜਦੋਂ ਪੂਰਨ ਤੌਰ ਤੇ ਪਰਮਾਤਮਾ ਨੂੰ ਆਪਣਾ ਸਭ ਕੁਝ ਸਮਰਪਤ ਕਰ ਦੇਵੇ ਤੇ ਜੀਵਨ ਨੂੰ ਇੱਕੋ ਇੱਕ ਪਰਮਾਤਮਾ ਦੇ ਭਰੋਸੇ ਤੇ ਟਿਕਾ ਦੇਵੇ ਤਾਂ ਮਨ ਸਾਰੀਆਂ ਇੱਛਾਵਾਂ ਤੋਂ ਮੁਕਤ ਹੋ ਜਾਂਦਾ ਹੈ। ਮਨ ਦੀ ਚੰਚਲਤਾ ਮੁੱਕ ਜਾਂਦੀ ਹੈ। ਰਾਹ ‘ਚ ਪਏ ਕਿਸੇ ਪੱਥਰ ਨੂੰ ਕੋਈ ਠੋਕਰ ਮਾਰੇ , ਉੱਤੋਂ ਲੰਘ ਜਾਏ, ਘੜ੍ਹ ਕੇ ਮੂਰਤ ਬਣਾ ਦੇਵੇ, ਤਿਲਕ ਲਾ ਕੇ ਪੂਜਨ ਲੱਗੇ ਜਾਂ ਸਾਗਰ ਵਿੱਚ ਡੋਬ ਦੇਵੇ , ਉਸ ਦੀ ਅਵਸਥਾ ਨਹੀਂ ਬਦਲਦੀ . ਸਹਿਜ ਵੀ ਸੰਸਾਰ ਤੋਂ ਨਿਰਲੇਪ ਹੋ ਸੰਤੋਖ ਵਿੱਚ ਆ ਜਾਣਾ ਹੈ।
ਰਾਮ ਹਮ ਪਾਥਰ ਨਿਰਗੁਨੀਆਰੇ॥
ਕ੍ਰਿਪਾ ਕ੍ਰਿਪਾ ਕਰਿ ਗੁਰੂ ਮਿਲਾਏ ਹਮ ਪਾਹਨ ਗੁਰ ਤਾਰੇ॥ (ਪੰਨਾ 981)
ਮਨੁੱਖ ਲਈ ਜਦੋਂ ਪਰਮਾਤਮਾ ਦੀ ਕਿਰਪਾ ਹੀ ਸਭ ਕੁਝ ਹੋ ਜਾਏ ਤਾਂ ਪਰਮਾਤਮਾ ਨਾਲ ਸਹਿਜ ਹੀ ਮਿਲਾਪ ਹੋ ਜਾਂਦਾ ਹੈ ਜਿਵੇਂ ਭਾਈ ਜੇਠਾ ਜੀ ਦਾ ਗੁਰੂ ਅਮਰਦਾਸ ਜੀ ਨਾਲ ਆਤਮਕ ਮੇਲ ਹੋਇਆ “ ਗੁਰਮੁਖਿ ਮਿਲਿਆ ਸੁਭਾਇ ਹਰਿ ਮਨਿ ਤਨਿ ਮੀਠਾ ਲਾਇਆ ਬਲਿ ਰਾਮ ਜੀਉ। ਇਹ ਸੰਜੋਗ ਵੀ ਪਰਮਾਤਮਾ ਆਪ ਹੀ ਬਣਾਉਂਦਾ ਹੈ ਤੇ ਆਪ ਹੀ ਆਪਨੇ ਭਗਤ ਦੇ ਹਿਰਦੇ ਵਿੱਚ ਪਰਗਟ ਹੋ ਜਾਂਦਾ ਹੈ “ ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ ਧਨ ਹਿਰਦੈ ਨਾਮਿ ਵਿਗਾਸੀ। ਸ੍ਰੀ ਗੁਰੂ ਰਾਮਦਾਸ ਜੀ ਨੇ ਵਚਨ ਕੀਤੇ ਕਿ ਪਰਮਾਤਮਾ ਨਾਲ ਮੇਲ ਦਾ ਇਹੋ ਮਾਰਗ ਹੈ ਜਨੁ ਨਾਨਕੁ ਬੋਲੇ ਚਉਥੀ ਲਾਵੈ ਹਰਿ ਪਾਇਆ ਪ੍ਰਭੁ ਅਵਿਨਾਸੀ। ਇਹ ਚਾਰ ਥੰਮ੍ਹ ਗੁਰਸਿੱਖੀ ਦੀ ਆਦਰਸ਼ ਅਵਸਥਾ ਤਿਆਰ ਕਰਨ ਵਾਲੇ ਸਨ। ਇਸ ਲਈ ਸ੍ਰੀ ਗੁਰੂ ਰਾਮਦਾਸ ਜੀ ਨੇ ਮਰਿਆਦਾ ਵੀ ਬੰਨੀ ਤੇ ਗੁਰਸਿੱਖ ਨੂੰ ਅੰਮ੍ਰਿਤ ਵੇਲੇ ਜਾਗ ਕੇ ਇਸਨਾਨ ਕਰ , ਭਗਤੀ ਕਰਨ , ਨਿਤਨੇਮ ਕਰਨ ਤੇ ਸਾਰਾ ਦਿਨ ਪਰਮਾਤਮਾ ਦੇ ਮਾਰਗ ਤੇ ਬਤੀਤ ਕਰਨ ਦਾ ਉਪਦੇਸ਼ ਦਿੱਤਾ। ਸ੍ਰੀ ਗੁਰੂ ਰਾਮਦਾਸ ਜੀ ਨੇ ਅਸੰਖ ਪੱਥਰ ਬਣ ਗਏ ਜੀਅ ਤਾਰੇ ਤੇ ਗੁਰਸਿੱਖੀ ਨੂੰ ਨਿਵੇਕਲੀ ਉਚਾਈ ਬਖਸ਼ੀ। ਗੁਰੂ ਰਾਮਦਾਸ ਜੀ ਦੀ ਸ਼ਰਣ ਪੂਰੀ ਲੋਕਾਈ ਨੂੰ ਤਾਰਨ ਵਾਲੀ ਹੈ।

Send this to a friend