May 26, 2026 7:43 pm

ਜਸਟਿਸ ਖੇਹਰ ਨੇ ਸਹਾਰਾ ਮਾਮਲੇ ਦੀ ਸੁਣਵਾਈ ਤੋਂ ਕੀਤਾ ਕਿਨਾਰਾ

ਨਵੀਂ ਦਿੱਲੀ, 15 ਮਈ (ਪੀ.ਟੀ.)-ਸਹਾਰਾ ਗਰੁੱਪ ਮਾਮਲੇ ਦੀ ਸੁਣਵਾਈ ਕਰ ਰਹੇ ਸੁਪਰੀਮ ਕੋਰਟ ਦੇ ਜਸਟਿਸ ਸ੍ਰੀ ਜੇ. ਐੱਸ. ਖੇਹਰ ਨੇ ਮਾਮਲੇ ਦੀ ਸੁਣਵਾਈ ਤੋਂ ਕਿਨਾਰਾ ਕਰ ਲਿਆ ਹੈ ਅਤੇ ਨਵੇਂ ਬੈਂਚ ਦਾ ਗਠਨ ਕਰ ਦਿੱਤਾ ਗਿਆ ਹੈ। ਅਦਾਲਤ ਦੇ ਡਿਪਟੀ ਰਜਿਸਟਰਾਰ ਰਾਕੇਸ਼ ਸ਼ਰਮਾ ਵੱਲੋਂ ਜਾਰੀ ਬਿਆਨ ’ਚ ਇਹ ਪ੍ਰਗਟਾਵਾ ਕੀਤਾ ਗਿਆ ਹੈ। ਪੱਤਰਕਾਰਾਂ ਸਾਹਮਣੇ ਪੜ੍ਹੇ ਗਏ ਇਸ ਬਿਆਨ ਕਿਹਾ ਗਿਆ ਹੈ ਜਸਟਿਸ ਸ੍ਰੀ ਖੇਹਰ ਨੇ, ਜਸਟਿਸ ਸ੍ਰੀ ਕੇ. ਐੱਸ. ਰਾਧਾਕ੍ਰਿਸ਼ਨਨ ਦੇ ਨਾਲ ਸਹਾਰਾ ਗਰੁੱਪ ਦੇ ਮੁਖੀ ਸੁਬਰਤਾ ਰਾਏ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਦਾ ਫ਼ੈਸਲਾ ਕੀਤੇ ਜਾਣ ਵਾਲੇ ਦਿਨ ਹੀ ਚਿੱਠੀ ਲਿਖੀ ਸੀ। ਜਸਟਿਸ ਸ੍ਰੀ ਰਾਧਾਕ੍ਰਿਸ਼ਨਨ, ਜੋ ਕਿ 14 ਮਈ ਨੂੰ ਸੇਵਾ ਮੁਕਤ ਹੋ ਗਏ ਹਨ, ਨੇ ਕਿਹਾ ਸੀ ਕਿ ਬੈਂਚ ਸਹਾਰਾ ਮਾਮਲੇ ’ਤੇ ਬਹੁਤ ਦਬਾਅ ਹੇਠ ਸੀ। ਬੇਸ਼ੱਕ ਸਹਾਰਾ ਮਾਮਲੇ ਦੀ ਸੁਣਵਾਈ ਲਈ ਗਠਿਤ ਨਵੇਂ ਬੈਂਚ ਬਾਰੇ ਵਿਸਥਾਰ ਨਹੀਂ ਦੱਸਿਆ ਗਿਆ।

ਜਸਟਿਸ ਸ੍ਰੀ ਕੇ. ਐੱਸ. ਰਾਧਾਕ੍ਰਿਸ਼ਨਨ ਅਤੇ ਜਸਟਿਸ ਸ੍ਰੀ ਜੇ. ਐੱਸ. ਖੇਹਰ ਦੇ ਬੈਂਚ ਨੇ 6 ਮਈ ਨੂੰ ਦਿੱਤੇ ਹੁਕਮਾਂ ’ਚ ਸੁਬਰਾਤਾ ਰਾਏ ਨੂੰ ਜੇਲ੍ਹ ’ਚ ਹੀ ਰੱਖੇ ਜਾਣ ਲਈ ਕਿਹਾ ਸੀ, ਜੋ ਕਿ 4 ਮਾਰਚ ਤੋਂ ਜੇਲ੍ਹ ’ਚ ਬੰਦ ਹਨ। ਉਨ੍ਹਾਂ ’ਤੇ ਜਮ੍ਹਾਂ ਕਰਤਾਵਾਂ ਦੇ 20 ਹਜ਼ਾਰ ਕਰੋੜ ਰੁਪਏ ਨਾ ਮੋੜਨ ਦਾ ਮੁਕੱਦਮਾ ਚੱਲ ਰਿਹਾ ਹੈ।

Send this to a friend