ਨਵੀਂ ਦਿੱਲੀ, 15 ਮਈ (ਪੀ.ਟੀ.)-ਜਿੱਥੇ ਇਕ ਪਾਸੇ ਕੇਂਦਰ ’ਚ ਭਾਜਪਾ ਸਰਕਾਰ ਦੀ ਸੰਭਾਵਨਾ ਨੂੰ ਵੇਖਕੇ ਪਾਰਟੀਆਂ ਵਲੋਂ ਸਮਰਥਨ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ, ਤਾਂ ਉਥੇ ਹੀ ਦੂਜੇ ਪਾਸੇ ਡੀਐਮਕੇ ਪ੍ਰਧਾਨ ਤੇ ਤਮਿਲਨਾਡੂ ਦੀ ਮੁਖ-ਮੰਤਰੀ ਜੈਲਲਿਤਾ ਨੇ ਵਿਰੋਧੀ ਤੇਵਰ ਅਪਣਾ ਲਏ ਹਨ। ਉਨ੍ਹਾਂ ਨੇ ਆਪਣੀ ਪਾਰਟੀ ਦੇ ਸਾਬਕਾ ਸੰਸਦ ਰਹੇ ਮਲਯਾਸਾਮੀ ਨੂੰ ਕੇਵਲ ਇਸ ਲਈ ਕੱਢ ਦਿੱਤਾ ਕਿਉਂਕਿ ਸਾਬਕਾ ਸੰਸਦ ਨੇ ਨਰਿੰਦਰ ਮੋਦੀ ਦੀ ਤਾਰੀਫ ਕੀਤੀ ਸੀ। ਜੈਲਲਿਤਾ ਨੇ ਅੱਜ ਪਾਰਟੀ ਦੇ ਸਾਬਕਾ ਸੰਸਦ ਮਲਯਾਸਾਮੀ ਨੂੰ ਡੀਐਮਕੇ ਤੋਂ ਕੱਢ ਦਿੱਤਾ। ਮਲਯਾਸਾਮੀ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁੱਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਤਾਰੀਫ ਕਰਦੇ ਹੋਏ ਸਮਰਥਨ ਦੀ ਗੱਲ ਕਹੀ ਸੀ।