May 26, 2026 7:43 pm

ਲੈਫਟੀਨੈਂਟ ਜਨਰਲ ਦਲਬੀਰ ਸਿੰਘ ਥਲ ਸੈਨਾ ਦੇ ਅਗਲੇ ਮੁਖੀ ਹੋਣਗੇ

ਨਵੀਂ ਦਿੱਲੀ, 15 ਮਈ (ਪੀ.ਟੀ.)-ਲੈਫਟੀਨੈਂਟ ਜਨਰਲ ਦਲਬੀਰ ਸਿੰਘ ਥਲ ਸੈਨਾ ਦੇ ਅਗਲੇ ਮੁਖੀ ਪਹਿਲੀ ਅਗਸਤ ਤੋਂ ਹੋਣਗੇ। ਥਲ ਸੈਨਾ ਦੇ ਮੌਜੂਦਾ ਮੁਖੀ ਜਨਰਲ ਬਿਕਰਮ ਸਿੰਘ 31 ਜੁਲਾਈ 2014 ਨੂੰ ਸੇਵਾ ਮੁਕਤ ਹੋ ਰਹੇ ਹਨ। ਲੈਫਟੀਨੈਂਟ ਜਨਰਲ ਦਲਬੀਰ ਸਿੰਘ ਨੂੰ ਥਲ ਸੈਨਾ ਵਿੱਚ 16 ਜੂਨ 1974 ਨੂੰ ਕਮਿਸ਼ਨ ਪ੍ਰਾਪਤ ਹੋਇਆ ਸੀ। ਉਹਨਾਂ ਨੇ ਨੈਸ਼ਨਲ ਡਿਫੈਂਸ ਕਾਲਜ ਵਿੱਚ ਲੌਂਗ ਡਿਫੈਂਸ ਮੈਨੇਜਮੈਂਟ ਕੋਰਸ ਅਤੇ ਸੀਨੀਅਰ ਕਮਾਨ ਕੋਰਸ ਵੀ ਕੀਤੇ ਹਨ।
ਉਹ ਪਹਿਲੀ ਜਨਵਰੀ 2014 ਤੋਂ ਥਲ ਸੈਨਾ ਦੇ ਉਪ ਮੁਖੀ ਦੇ ਅਹੁਦੇ ਤੇ ਤਾਇਨਾਤ ਹਨ।

Send this to a friend