May 26, 2026 9:36 am

ਬਿਕਰਮਜੀਤ ਸਿੰਘ ਨੂੰ ਪੁਲਿਸ ਨੇ ਗੈਰ ਕਾਨੂੰਨੀ ਹਿਰਾਸਤ ’ਚ ਤਸੀਹੇ ਦੇ ਕੇ ਮਾਰਿਆ – ਅੰਮ੍ਰਿਤਸਰ ਪੁਲਿਸ ਵੱਲੋਂ ਦਾਅਵਾ

Page-1 ਅੰਮ੍ਰਿਤਸਰ, 15 ਮਈ (ਮਨਿੰਦਰ ਸਿੰਘ)-ਬਿਕਰਮਜੀਤ ਸਿੰਘ ਦੇ ਹੋਏ ਅਗਵਾ ਮਾਮਲੇ ਤੇ ਜ਼ਿਲ੍ਹਾ ਪੁਲਿਸ ਨੇ ਕਿਹਾ ਹੈ ਕਿ ਉਸ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਤਸੀਹੇ ਦੇਕੇ ਪੁਲਿਸ ਇੰਸਪੈਕਟਰ ਨਾਰੰਗ ਸਿੰਘ ਤੇ ਉਸਦੇ ਸਾਥੀਆਂ ਨੇ ਪਹਿਲਾਂ ਖਤਮ ਕੀਤਾ ਤੇ ਫਿਰ ਲਾਸ਼ ਨਹਿਰ ਵਿੱਚ ਸੁਟ ਦਿੱਤੀ, ਇਸ ਮਾਮਲੇ ਵਿਚ ਹੁਣ ਤੀਕ 2 ਏ.ਐਸ.ਆਈ., 5 ਹੌਲਦਾਰ ਗ੍ਰਿਫਤਾਰ ਕਰ ਲਏ ਹਨ ਜਦਕਿ ਨਾਰੰਗ ਸਿੰਘ ਸਮੇਤ ਇਕ ਏ.ਐਸ.ਆਈ, ਤਿੰਨ ਹੌਲਦਾਰ ਤੇ ਇਕ ਪਰਾਈਵੇਟ ਆਦਮੀ ਦੀ ਤਲਾਸ਼ ਜਾਰੀ ਹੈ। ਅੱਜ ਇਥੇ ਪ੍ਰੈਸ ਕਾਨਫਰੰਸ ਵਿੱਚ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਬਿਕਰਮਜੀਤ ਸਿੰਘ ਸਥਾਨਕ ਜੇਲ੍ਹ ਵਿੱਚ ਬੰਦ ਸੀ, ਅਕਸਰ ਇਲਾਜ ਦੇ ਬਹਾਨੇ ਜੇਲ੍ਹ ਤੋਂ ਬਾਹਰ ਹਸਪਤਾਲ ਦਾਖਲ ਹੋਕੇ ਬਾਹਰ ਘੁੰਮਦਾ ਸੀ, ਨਸ਼ੇ ਦਾ ਆਦੀ ਸੀ। ਬਿਕਰਮਜੀਤ ਸਿੰਘ ਦੀ ਗਾਰਦ ਵਿਚ ਰਹੇ ਹਵਾਲਦਾਰ ਅਮਨਦੀਪ ਸਿੰਘ, ਲਖਵਿੰਦਰ ਸਿੰਘ ਤੇ ਏ.ਐਸ.ਆਈ. ਗੁਲਸ਼ਨਬੀਰ ਸਿੰਘ ਨੇ

ਹੀ ਹੈਰੋਇਨ ਬਰਾਮਦ ਦੀ ਸਕੀਮ ਬਣਾਈ,ਪੱਲਿਉਂ 1 ਲੱਖ 22 ਹਜਰ ਰੁਪਏ ਬਿਕਰਮਜੀਤ ਸਿੰਘ ਨੂੰ ਦਿੱਤੇ। ਜਦ ਉਹ ਹੈਰੋਇਨ ਸਮੇਤ ਆਇਆ ਤਾਂ ਕਾਉਂਟਰ ਇੰਟੈਲੀਜੈਂਸ ਦੇ ਏ.ਐੱਸ.ਆਈ. ਸਵਿੰਦਰ ਸਿੰਘ ਤੇ ਬਲਜੀਤ ਸਿੰਘ ਨੇ ਸਾਥੀ ਹੌਲਦਾਰਾਂ ਜਗਜੀਤ ਸਿੰਘ ,ਗੁਰਪ੍ਰੀਤ ਸਿੰਘ(ਸਾਰੇ ਕਾਊਂਟਰ ਇੰਟੈਲੀਜੈਂਸ) ਬਿਕਰਮਜੀਤ ਨੂੰ ਫੜਕੇ ਬਟਾਲੇ ਲੈ ਗਈ ਜਿਥੇ ਨਾਰੰਗ ਸਿੰਘ ਮੌਜੂਦ ਸੀ। ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਬਿਕਰਮਜੀਤ ਸਿੰਘ ਨੂੰ ਬੇਤਹਾਸ਼ਾ ਕੁੱਟਿਆ ਜਿਸਦੇ ਚਲਦਿਆਂ ਉਸਦੀ ਮੌਤ ਹੋ ਗਈ, ਲਾਸ਼ ਨੂੰ ਗੱਡੀ ਵਿੱਚ ਹੀ ਪਾਕੇ ਅਨੰਦਪੁਰ ਸਾਹਿਬ ਲਾਗੇ ਭਾਖੜਾ ਨਹਿਰ ਵਿਚ ਰੋੜ੍ਹ ਦਿੱਤਾ। ਉਨ੍ਹਾਂ ਦੱਸਿਆ ਕਿ 8 ਮਈ ਨੂੰ ਇਹ ਲਾਸ਼ ਤੈਰਦੀ ਹੋਈ ਕੀਰਤਪੁਰ ਸਾਹਿਬ ਪੁਜੀ ਜਿਥੇ ਪੁਲਿਸ ਨੇ ਪੰਜ ਦਿਨ ਇੰਤਜਾਰ ਬਾਅਦ ਲਾਵਾਰਸ ਸਮਝ ਸਸਕਾਰ ਕਰ ਦਿੱਤਾ ਅਤੇ ਅਗਲੇ ਦਿਨ 14 ਮਈ ਨੂੰ ਫੁਲ ਵੀ ਜਲ ਪ੍ਰਵਾਹ ਕਰ ਦਿੱਤੇ। ਸ. ਔਲਖ ਨੇ ਦੱਸਿਆ ਕਿ ਕੀਰਤਪੁਰ ਪੁਲਿਸ ਨੇ ਬਿਕਰਮਜੀਤ ਸਿੰਘ ਦੀਆਂ ਉਂਗਲਾਂ ਦੇ ਦੋ ਦਾ ਫਿੰਗਰ ਤੇ ਡੀ.ਐੱਨ. ਏ. ਟੈਸਟ ਕਰਵਾਇਆ ਜਾ ਰਿਹਾ ਹੈ। ਸ. ਔਲਖ ਨੇ ਮੰਨਿਆ ਕਿ ਕਾਊਂਟਰ ਇੰਟੈਲੀਜੈਂਸ ਪੁਲਿਸ ਨੇ ਗੈਰ ਕਾਨੂੰਨੀ ਤੇ ਗੈਰ ਇਨਸਾਨੀਅਤ ਵਾਲਾ ਕਾਰਾ ਕੀਤਾ ਹੈ ਲੇਕਿਨ ਉਹ ਇਸ ਕਤਲ ਵਿਚ ਏ.ਆਈ.ਜੀ. ਇੰਟੈਲੀਜੈਂਸ ਦੀ ਭੂਮਿਕਾ ਨੂੰ ਸਾਫ ਨਕਾਰ ਗਏ । ਇਸ ਮੌਕੇ ਉਨ੍ਹਾ ਨਾਲ ,ਐਸ.ਪੀ. ਐਨ.ਕੇ. ਸ਼ਰਮਾ,ਬਲਜੀਤ ਸਿੰਘ ਬਰਾੜ,ਏ.ਸੀ.ਪੀ.ਮਨਵਿੰਦਰ ਸਿੰਘ ਤੇ ਬਲਕਾਰ ਸਿੰਘ ਵੀ ਮੌਜੂਦ ਸਨ । ਜਿਕਰਯੋਗ ਹੈ ਕਿ ਬਿਕਰਮਜੀਤ ਸਿੰਘ ਨੂੰ 6 ਮਈ ਨੂੰ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਤੋਂ ਅਗਵਾ ਕਰ ਲਿਆ ਗਿਆ ਸੀ।

Send this to a friend