April 30, 2026 7:48 am

ਬੈਡਮਿੰਟਨ ਅੰਡਰ-14 (ਲੜਕੇ) ਦੇ ਮੁਕਾਬਲੇ ’ਚੋਂ ਸੇਂਟ ਜੂਡਸ ਕਾਨਵੈਂਟ ਸਕੂਲ ਸ਼ਾਹਕੋਟ ਨੇ ਮਾਰੀ ਬਾਜ਼ੀ

ਸ਼ਾਹਕੋਟ, 4 ਸਤੰਬਰ (ਸੁਰਿੰਦਰ ਸਿੰਘ ਖਾਲਸਾ)- ਲੜਕਿਆਂ ਦਾ ਜੋਨਲ ਟੂਰਨਾਮੈਂਟ ਜੋਨ ਨੰਬਰ 16 ਦਾ ਬੈਡਮਿੰਟਨ ਦਾ ਮੈਚ ਜ਼ੋਨਲ ਕਮੇਟੀ ਦੇ ਕਨਵੀਨਰ ਅੰਮ੍ਰਿਤਪਾਲ ਸਿੰਘ ਤੇ ਜ਼ੋਨਲ ਸਕੱਤਰ ਅਮਨਦੀਪ ਕੌਂਡਲ ਦੀ ਦੇਖ-ਰੇਖ ਹੇਠ ਸ਼ਾਹਕੋਟ ਦੇ ਪ੍ਰਤਾਪ ਬੈਡਮਿੰਟਨ ਸਟੇਡੀਅਮ ’ਚ ਕਰਵਾਇਆ ਗਿਆ। ਜਿਸ ਦਾ ਮੈਚ ਦਾ ਉਦਘਾਟਨ ਸਤੀਸ਼ ਰਿਹਾਨ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਬੈਡਮਿੰਟਨ ਅੰਡਰ-14 (ਲੜਕੇ) ਦੇ ਮੁਕਾਬਲੇ ’ਚੋਂ ਸੇਂਟ ਜੂਡਸ ਕਾਨਵੈਂਟ ਸਕੂਲ ਸ਼ਾਹਕੋਟ ਨੇ ਪਹਿਲਾ ਸਥਾਨ, ਸਰਕਾਰੀ ਹਾਈ ਸਕੂਲ ਰੂਪੇਵਾਲੀ ਨੇ ਦੂਸਰਾ ਸਥਾਨ ਅਤੇ ਰਾਮਗੜ੍ਹੀਆ ਸਕੂਲ ਸ਼ਾਹਕੋਟ ਨੇ ਤੀਸਰਾ ਸਥਾਨ ਹਾਸਲ ਕੀਤਾ। ਬੈਡਮਿੰਟਨ ਅੰਡਰ-19 ਦੇ ਮੁਕਾਬਲੇ ’ਚੋਂ ਰਾਮਗੜ੍ਹੀਆ ਸਕੂਲ ਸ਼ਾਹਕੋਟ ਨੇ ਪਹਿਲਾ ਸਥਾਨ, ਸ.ਸ.ਸ.ਸ. ਲੋਹੀਆਂ (ਲੜਕੇ) ਨੇ ਦੂਸਰਾ ਸਥਾਨ ਅਤੇ ਸਰਕਾਰੀ ਹਾਈ ਸਕੂਲ ਲਸੂੜੀ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਡਾ.ਜਗਤਾਰ ਸਿੰਘ, ਸੀਨੀਅਰ ਕਾਂਗਰਸੀ ਆਗੂ ਬੂਟਾ ਸਿੰਘ ਕਲਸੀ,ਪਵਨ ਅਗਰਵਾਲ ਐਮ.ਸੀ., ਸੰਦੀਪ ਕੌਰ ਅਫ਼ੀਸ਼ਲ, ਮਨਜਿੰਦਰਜੀਤ ਕੌਰ, ਗੁਰਪ੍ਰੀਤ ਸਿੰਘ, ਨਿਰਮਲ ਕੌਰ, ਹਰਵਿੰਦਰ ਕੌਰ, ਪਵਨ ਅਗਰਵਾਲ ਐਮ.ਸੀ, ਕਰਨ ਬੱਬਰ, ਪ੍ਰਦੀਪ ਨਈਅਰ ਸ ਰਾਜੀਵ ਗਾਬਾ, ਗਗਨ ਜਿੰਦਲ ਆਦਿ ਹਾਜਰ ਸਨ।

Send this to a friend