May 25, 2026 9:33 pm

ਤੇਜ਼ ਮੀਹ ਅਤੇ ਝੱਖੜ ਨਾਲ ਮਾਲਵਾ ਖੇਤਰ ’ਚ ਭਾਰੀ ਨੁਕਸਾਨ

ਕੋਟ ਫੱਤਾ, 14 ਮਈ  (ਜਸਪ੍ਰੀਤ ਸਿੰਘ)-13 ਮਈ ਦੀ ਸ਼ਾਮ ਨੂੰ ਆਏ ਮੀਹ ਅਤੇ ਤੇਜ਼ ਝੱਖੜ ਨੇ ਆਸ ਪਾਸ ਦੇ ਪਿੰਡਾਂ ਵਿੱਚ ਭਾਰੀ ਨੁਕਸਾਨ ਕੀਤਾ।ਤੇਜ਼ ਤੂਫਾਨ ਨੇ ਬਿਜਲੀ ਦੇ ਖੰਭੇ ਅਤੇ ਦਰੱਖਤ ਪੁੱਟ ਦਿੱਤੇ।ਜਿਸ ਕਾਰਨ ਸਾਰੇ ਏਰੀਏ ਦੀ ਬਿਜਲੀ ਸਪਲਾਈ ਦੂਜੇ ਦਿਨ ਤੱਕ ਗੁੱਲ ਰਹੀ।ਕਈ ਪਿੰਡਾਂ ਵਿੱਚ ਘਰਾਂ ਦੀਆਂ ਕੰਧਾਂ ਡਿੱਗ ਪਈਆਂ।ਇਸ ਮੀਹ ਨਾਲ ਕਿਸਾਨਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਣ ਦੀ ਜਾਣਕਾਰੀ ਮਿਲੀ ਹੈ।ਮਿਲੀ ਜਾਣਕਾਰੀ ਅਨੁਸਾਰ ਵੱਡੀ ਪੱਧਰ  ’ਤੇ ਨਰਮਾ/ਕਪਾਹ ਦੀ ਫਸਲ ਮੀਹ ਦੀ ਭੇਟ ਚੜ੍ਹ ਗਈ ਅਤੇ ਕਾਫੀ ਖੇਤਾਂ ਵਿੱਚ ਨਰਮਾ ਕਰੰਡ ਵੀ ਹੋ ਗਿਆ, ਕਿਸਾਨਾਂ ਨੇ ਦੱਸਿਆ ਕਿ ਉਹ ਕਰੰਡ ਭੰਨ ਰਹੇ ਹਨ ਪਰ ਜੇਕਰ ਬੀਜ਼ ਬਹਾਲ ਨਾ ਹੋਇਆ ਤਾ ਉਨ੍ਹਾਂ ਨੂੰ ਦੁਬਾਰਾ ਬੀਜਾਈ ਕਰਨੀ ਪਵੇਗੀ, ਇਸ ਨਾਲ ਕਿਸਾਨਾਂ ’ਤੇ ਹੋਰ ਆਰਥਿਕ ਬੋਜ ਪੈ ਜਾਵੇਗਾ।ਮਸ਼ੀਨਾਂ ਨਾਲ ਬੀਜੇ

ਨਰਮੇ ਦੀਆਂ ਕਿਆਰੀਆਂ ਪਾਣੀ ਨਾਲ ਭਰ ਗਈਆ,ਜਿਸ ਨਾਲ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।ਇਸ ਮੀਹ ਨਾਲ ਖੁੱਲ੍ਹੇ ਅਸਮਾਨ ਹੇਠਾਂ ਮੰਡੀਆਂ ’ਚ ਪਈ ਕਣਕ ਵੀ ਗਿੱਲੀ ਹੋ ਗਈ, ਸਮੇ ਸਿਰ ਲਿਫਟਿੰਗ ਨਾ ਹੋਣ ਕਰਕੇ ਭਾਰੀ ਮਾਤਰਾ ’ਚ ਕਣਕ ਦੇ ਗੱਟੇ ਭਿੱਜ ਹੀ ਗਏ, ਜਿਸ ਨਾਲ ਕਣਕ ਖਰਾਬ ਜਾਣ ਤੇ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਪੈਦਾ ਹੋ ਗਿਆ  ਹੈ ।

Send this to a friend