ਚੰਡੀਗੜ੍ਹ, 14 ਮਈ (ਪੀ.ਟੀ.)-ਪੰਜਾਬ ਅਤੇ ਹਰਿਆਣਾ ਅੱਜ ਤੜਕੇ ਕਈ ਥਾਵਾਂ ’ਤੇ ਫਿਰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਚੰਡੀਗੜ੍ਹ ’ਚ ਰਾਤ ਭਰ ਮੀਂਹ ਪੈਂਦਾ ਰਿਹਾ ਅਤੇ ਇਥੇ 9 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ। ਪੰਜਾਬ ’ਚ ਅੰਮ੍ਰਿਤਸਰ ਵਿਖੇ 8.6 ਮਿਲੀਮੀਟਰ ਬਾਰਿਸ਼ ਹੋਈ ਜਦੋਂ ਕਿ ਲੁਧਿਆਣਾ ’ਚ 6, ਪਟਿਆਲਾ ’ਚ 10, ਬਰਨਾਲਾ ’ਚ 5.8, ਫਰੀਦਕੋਟ ’ਚ 28, ਗੜ੍ਹਸ਼ੰਕਰ ’ਚ 9, ਖੰਨਾ ’ਚ 7, ਸਮਰਾਲਾ ’ਚ 40, ਮੋਗਾ ’ਚ 6.8, ਰੋਪੜ ’ਚ 30, ਸੰਗਰੂਰ ’ਚ 24.6 ਅਤੇ ਮੋਹਾਲੀ ’ਚ 8 ਮਿਲੀਮੀਟਰ ਬਾਰਿਸ਼ ਹੋਈ। ਹਰਿਆਣਾ ’ਚ ਅੰਬਾਲਾ ਵਿਖੇ 10.9 ਮਿਲੀਮੀਟਰ ਬਾਰਿਸ਼ ਹੋਈ ਜਦੋਂ ਕਿ ਹਿਸਾਰ ’ਚ 9.4, ਭਿਵਾਨੀ ’ਚ 3.6, ਪੰਚਕੂਲਾ ’ਚ 11 ਅਤੇ ਯਮੁਨਾਨਗਰ ’ਚ 9 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ।॥