ਪਟਿਆਲਾ, 14 ਮਈ (ਅਰਵਿੰਦਰ ਸਿੰਘ)-੍ਯਸਿੱਖ ਬੁੱਧੀਜੀਵੀ ਕੌਂਸਿਲ ਦੇ ਪ੍ਰਧਾਨ ਬਲਦੇਵ ਸਿੰਘ ਬੱਲੂਆਣਾ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਦੇ ਸੰਗਠਨ ਵੱਲੋਂ ਪਹਿਲਾਂ ਵੀ ਅਤੇ ਅੱਗੋਂ ਵੀ ਅਕਾਲੀ ਸਰਕਾਰ ਨੂੰ ਪੁਰਜੋਰ ਹਮਾਇਤ ਕੀਤੀ ਜਾਵੇਗੀ ਅਤੇ ਉਨ੍ਹਾਂ ਨੇ ਮੋਦੀ ਸਰਕਾਰ ਦੇ ਆਉਣ ਬਾਰੇ ਆਖਿਆ ਕਿ ਸੈਂਟਰ ਵਿੱਚ ਅਤੇ ਪੰਜਾਬ ਵਿੱਚ ਇੱਕੋ ਸਰਕਾਰਾਂ ਹੋਣ ਨਾਲ ਪੰਜਾਬ ਦੇ ਵਿਕਾਸ ਦੇ ਰਾਹ ਵਿੱਚ ਕੋਈ ਅੜਚਣ ਨਹੀਂ ਆਵੇਗੀ। ਸਰਦਾਰ ਬਲਦੇਵ ਸਿੰਘ ਨੇ ਕਾਂਗਰਸ ਤੇ ਤਿੱਖੇ ਵਾਰ ਕਰਦਿਆਂ ਆਖਿਆ ਕਿ ਬੇਰੋਜ਼ਗਾਰੀ ਅਤੇ ਮਹਿੰਗਾਈ ਕਾਂਗਰਸ ਸਰਕਾਰ ਦੀ ਖਾਸ ਦੇਣ ਹੈ। ਜਿਸ ਨੇ ਨੌਜਵਾਨਾਂ ਨੂੰ ਅੱਧ ਵਿਚਕਾਰ ਲਟਕਾ ਕੇ ਰੱਖਿਆ ਹੈ। ਵਧੀਆਂ ਪੜਾਈਆਂ ਕਰਨ ਤੋਂ ਬਾਅਦ ਵੀ ਨੌਜਵਾਨ ਬੱਚਿਆਂ ਦਾ ਬੇਰੁਜ਼ਗਾਰ ਹੋਣਾ ਦੇਸ਼ ਦਾ ਭਵਿੱਖ ਹਨੇਰੇ ਵੱਲ ਜਾਣ ਦੀ ਗੱਲ ਹੈ। ਇਸ ਲਈ ਮੋਦੀ ਸਰਕਾਰ ਅਤੇ ਅਕਾਲੀ ਸਰਕਾਰ ਦੇ ਪੰਜਾਬ ਵਿੱਚ ਬਣੇ ਰਹਿਣ ਨਾਲ ਬੇਰੋਜ਼ਗਾਰੀ ਅਤੇ ਮਹਿੰਗਾਈ ਤੇ ਠੱਲ ਪਵੇਗੀ ਅਤੇ ਦੇਸ਼ ਵਿਕਾਸ ਦੇ ਰਾਹ ਤੇ ਤੁਰ ਸਕੇਗਾ।