May 25, 2026 9:34 pm

ਪੰਜਾਬ ਸਰਕਾਰ ਨੇ ਪੈਨਸ਼ਨਰਾਂ ਨੂੰ ਬੁਢਾਪਾ ਭੱਤਿਆਂ ਲਈ ਜਨਮ ਮਿਤੀ ਦਾ ਸਬੂਤ ਦੇਣ ਲਈ ਆਖਿਆ

ਚੰਡੀਗੜ੍ਹ, 14 ਮਈ (ਪੀ.ਟੀ.)-ਪੰਜਾਬ ਸਰਕਾਰ ਨੇ ਪੈਨਸ਼ਨਰਾਂ/ਪਰਿਵਾਰਕ ਪੈਨਸ਼ਨਰਾਂ ਨੂੰ ਬੁਢਾਪਾ ਪੈਨਸ਼ਨ ਦੇਣ ਲਈ ਜਨਮ ਮਿਤੀ ਦਾ ਸਬੂਤ ਦੇਣ ਲਈ ਆਖਿਆ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਰਕਾਰ ਦੇ ਧਿਆਨ ਵਿਚ ਆਇਆ ਹੈ ਕਿ 80 ਸਾਲ ਜਾਂ ਇਸ ਤੋ‘ ਵੱਧ ਉਮਰ ਦੇ ਪੈਨਸ਼ਨਰਾਂ/ਵਧੀਕ ਪੈਨਸ਼ਨਰਾਂ ਦੀ‘ ਪੀ.ਪੀ.ਓ ਵਿਚ ਜਨਮ ਮਿਤੀ ਦਰਜ ਨਾ ਹੋਣ ਕਾਰਣ ਉਹਨਾਂ ਨੂੰ ਆਪਣੀ ਵਾਧੂ ਪੈਨਸ਼ਨ ਹਾਸਲ ਕਰਨ ਲਈ ਦਿੱਕਤ ਦਾ ਸਾਹਮਣਾ ਕਰਨਾ ਪੈ‘ਦਾ ਹੈ। ਉਹਨਾਂ ਅੱਗੇ ਦੱਸਿਆ ਕਿ ਅਜਿਹੇ ਕੇਸਾਂ ਵਿਚ ਜਨਮ ਮਿਤੀ ਦੇ ਸਬੂਤ ਵਜੋ‘ ਪੈਨ ਕਾਰਡ, ਮੈਟ੍ਰਿਕੁਲੇਸ਼ਨ ਸਰਟੀਫਿਕੇਟ, ਪਾਸਪੋਰਟ ਅਤੇ ਅਧਾਰ ਕਾਰਡ(ਜੇਕਰ ਉਸ ਵਿਚ ਜਨਮ ਮਿਤੀ ਦਰਸਾਈ ਹੋਵੇ) ਦਿਤਾ ਜਾ ਸਕਦਾ ਹੈ।

ਉਹਨਾ ਕਿਹਾ ਕਿ ਜੇਕਰ ਜਨਮ ਮਿਤੀ ਦਾ ਇੰਦਰਾਜ ਪੀ.ਪੀ.ਓ ਵਿਚ ਨਹੀ ਹੈ ਜਾ ਫਿਰ ਦਫਤਰੀ ਰਿਕਾਰਡ ਵਿਚ ਨਹੀ ਹੈ ਤਾਂ ਪੈਨਸ਼ਨ ਵੰਡ ਅਧਿਕਾਰੀ ਜਾਂ ਬੈਕ ਵਲੋ‘ ਇਸ ਸਬੰਧੀ ਪੈਨਸ਼ਨਰ/ਫੈਮਲੀ ਪੈਨਸ਼ਨਰ ਨੂੰ ਸੂਚਨਾ ਦਿਤੀ ਜਾਵੇਗੀ। ਉਹਨਾਂ ਅੱਗੇ ਦੱਸਿਆ ਕਿ ਇਸ ਸਬੰਧ ਵਿਚ ਸਾਰੇ ਵਿਭਾਗਾਂ ਦੇ ਮੁਖੀਆਂ,ਡਵੀਜ਼ਨਾਂ ਦੇ ਕਮਿਸ਼ਨਰਾਂ, ਰਜਿਸਟਰਾਰ, ਪੰਜਾਬ ਅਤੇ ਹਰਿਆਣਾ ਹਾਈਕੋਰਟ, ਜ਼ਿਲ੍ਹਾ ਅਤੇ ਸੈਸ਼ਨ ਜੱਜ ਅਤੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ।

Send this to a friend