ਨਵੀਂ ਦਿੱਲੀ, 13 ਮਈ (ਪੀ.ਟੀ.)-ਸੂਤਰਾਂ ਮੁਤਾਬਿਕ ਇਹ ਖ਼ਬਰ ਆ ਰਹੀ ਹੈ ਕਿ ਕਾਂਗਰਸ ਦੇ ਨੇਤਾ ਦਿੱਗਵਿਜੇ ਸਿੰਘ ਆਪਣੀ ਪ੍ਰੇਮਿਕਾ ਅਮ੍ਰਿਤਾ ਰਾਏ ਨਾਲ ਵਿਆਹ ਨਹੀਂ ਕਰਵਾ ਸਕਣਗੇ। ਇਸ ਦਾ ਵਜ੍ਹਾ ਉਨ੍ਹਾਂ ਦੇ ਗੁਰੂ ਦਾ ਆਸ਼ੀਰਵਾਦ ਨਾ ਮਿਲਣਾ ਦੱਸਿਆ ਜਾ ਰਿਹਾ ਹੈ। ਦਿੱਗਵਿਜੇ ਇਨ੍ਹਾਂ ਦਿਨਾਂ ’ਚ ਪੱਤਰਕਾਰ ਅਮ੍ਰਿਤਾ ਰਾਏ ਨਾਲ ਆਪਣੀ ਪ੍ਰੇਮ ਕਹਾਣੀ ਨੂੰ ਲੈ ਕੇ ਸ਼ੋਸ਼ਲ ਨੈੱਟਵਰਕਿੰਗ ਸਾਈਟ ਟਵਿੱਟਰ ’ਤੇ ਕਾਫੀ ਚਰਚਾ ’ਚ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ’ਚ ਦਿੱਗਵਿਜੇ ਨੇ ਕਿਹਾ ਸੀ ਕਿ ਉਹ ਅਮ੍ਰਿਤਾ ਰਾਏ ਨਾਲ ਵਿਆਹ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਦੇ ਰਸਤੇ ’ਚ ਰੁਕਾਵਟ ਉਨ੍ਹਾਂ ਦੇ ਹੀ ਗੁਰੂ ਜੋਤਿਸ਼ ਸ਼ੰਕਰਾਚਾਰੀਆ ਸਵਾਮੀ ਸਵਰੂਪਾਨੰਦ ਸਰਸਵਤੀ ਦੱਸੇ ਜਾ ਰਹੇ ਹਨ।
ਸੂਤਰਾਂ ਨੇ ਦੱਸਿਆ ਕਿ ਸਵਾਮੀ ਨੇ ਦਿੱਗਵਿਜੇ ਨੂੰ ਵਿਆਹ ਕਰਵਾਉਣ ਲਈ ਆਸ਼ੀਰਵਾਦ ਨਹੀਂ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਗਵਿਜੇ ਗੁਰੂ ਦੇ ਆਸ਼ੀਰਵਾਦ ਤੋਂ ਬਗੈਰ ਅਮ੍ਰਿਤਾ ਨਾਲ ਵਿਆਹ ਨਹੀਂ ਕਰਨਗੇ।