ਅਧਿਕਾਰੀ ਦੇ ਭਰੋਸੇ ਮਗਰੋਂ ਧਰਨਾ ਕੀਤਾ ਮੁਲਤਵੀ
ਮਲਕਪੁਰ, 9 ਅਗਸਤ (ਰਵਿੰਦਰ ਸਿੰਘ ਖਿਆਲਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਵੱਲੋਂ ਕੋਟਿਕ ਮਹਿੰਦਰਾ ਬੈਕ ਜਵਾਹਰਕੇ ਅੱਗੇ ਪੱਕਾ ਮੋਰਚਾ ਲਾਇਆ ਹੋਇਆਂ ਹੈ ਜਿਸ ਦਾ ਅੱਜ ਪੰਜਵੇਂ ਦਿਨ ਭੀਖੀ ਬਲਾਕ ਪ੍ਰਧਾਨ ਰਾਜ ਅਕਲੀਆ ਦੀ ਪ੍ਰਧਾਨਗੀ ਹੇਠ ਭਾਰੀ ਇਕੱਠ ਕਰਕੇ ਬੈਕ ਦਾ ਗੇਟ ਬੰਦ ਕਰਕੇ ਅਧਿਕਾਰੀਆਂ ਨੂੰ ਅੰਦਰ ਬੰਦ ਰੱਖਿਆ ਗਿਆ। ਕਿਸਾਨ ਆਗੂਆ ਨੇ ਦੱਸਿਆ ਕਿਸਾਨ ਬਲਵੀਰ ਸਿੰਘ ਅਕਲੀਆਂ ਤੋਂ ਗੱਲਬਾਤ ਕਰਕੇ 2325000 ਰੁਪਏ ਭਰਾ ਲਏ ਸਨ ਪਰ ਬੈਂਕ ਮੈਨੇਜਰ ਨੇ ਕਿਸਾਨ ਨੂੰ ਕਲੀਅਰ ਸਰਟੀਫਿਕੇਟ ਨਹੀਂ ਦਿੱਤਾ ਤਾਂ ਕਿਸਾਨ ਨੇ ਜੱਥੇਬੰਦੀ ਡਕੌਦਾਂ ਕੋਲ ਆਪਣਾ ਦੁਖੜਾ ਦੱਸਿਆ। 18 ਜੂਨ ਨੂੰ ਸੰਕੇਤਕ ਧਰਨਾ ਲਾਇਆ ਗਿਆ ਸੀ ਉਸ ਤੇ ਬੈਕ
ਮੈਨੇਜਰ ਦੇ ਕੰਨ ਤੇ ਜੂੰ ਨਹੀਂ ਸਰਕੀ ਜਿਸ ਕਰਕੇ ਦੁਬਾਰਾ ਪੰਜ ਅਗਸਤ ਤੋਂ ਪੱਕਾ ਮੋਰਚਾ ਲਾਇਆ ਗਿਆ ਹੈ ਜੋ ਅੱਜ ਪੰਜਵੇਂ ਦਿਨ ਸਿਰਫ ਟਾਲਮਟੋਲ ਤੋਂ ਇਲਾਵਾ ਕੁਝ ਨਹੀਂ ਮਿਲ ਰਿਹਾ ਕਮੇਟੀ ਨਾਲ ਬੈਕ ਅਧਿਕਾਰੀਆਂ ਦੀ ਅੱਜ ਦੋ ਵਾਰ ਗੱਲਬਾਤ ਹੋਈ ਜੋ ਗੱਲ ਸਿਰੇ ਨਹੀਂ ਲੱਗੀ। ਇਸ ਗੱਲਬਾਤ ਕਰਨ ਲਈ ਪਟਿਆਲਾ ਤੋਂ ਅਧਿਕਾਰੀ ਆਇਆਂ ਸੀ ਉਹਨਾਂ ਨੇ ਕਮੇਟੀ ਨੂੰ ਲਿਖਤੀ ਰੂਪ ਵਿੱਚ ਵੀਹ ਅਗਸਤ ਤੱਕ ਦਾ ਕਿਸਾਨ ਨੂੰ ਕਲੀਅਰ ਸਰਟੀਫਿਕੇਟ ਦੇਣ ਦਾ ਵਾਅਦਾ ਕੀਤਾ ਹੈ ਕਿਸਾਨ ਯੂਨੀਅਨ ਨੇ ਅਧਿਕਾਰੀ ਦੇ ਵਿਸ਼ਵਾਸ ਤੇ ਲੱਗਿਆ ਧਰਨਾ ਮੁਲਤਵੀ ਕਰ ਦਿੱਤਾ। ਇਸ ਮੌਕੇ ਕੁਲਵੰਤ ਸਿੰਘ ਕਿਸਨਗੜ, ਮਹਿੰਦਰ ਸਿੰਘ ਭੈਣੀ ਬਾਘਾ, ਇਕਬਾਲ ਸਿੰਘ ਮਾਨਸਾ, ਦੇਵੀ ਰਾਮ, ਬਲਵਿੰਦਰ ਖਿਆਲਾਂ, ਸੱਤਪਾਲ ਸਿੰਘ ਵਰੇ, ਦਰਸਨ ਸਿੰਘ ਗੁਰਨੇ ਕਲਾਂ, ਰਾਮਫਲ ਬਹਾਦਰ ਪੁਰਾ, ਕੇਵਲ ਮਾਖਾ, ਬਲਵਿੰਦਰ ਅਲੀਸੇਰ, ਦਰਸ਼ਨ ਰੱਲਾ, ਬੰਤ ਮਾਖਾ, ਪੰਜਾਬ ਸਿੰਘ ਬਹਿਣੀਵਾਲ, ਬਲਵਿੰਦਰ ਸਿੰਘ ਧਿੰਗੜ੍ਹ ਆਦਿ ਕਿਸਾਨ ਆਗੂ ਹਾਜ਼ਰ ਸਨ।