May 27, 2026 1:34 pm

ਘਰ ’ਚ ਲੱਗੀ ਅਚਾਨਕ ਅੱਗ ਨਾਲ ਲੱਖਾ ਰੁਪਏ ਦਾ ਸਮਾਨ ਸੜ੍ਹਿਆ

image ਮਲਸੀਆਂ, 10 ਮਈ (ਸੁਰਿੰਦਰ ਸਿੰਘ ਪਦਮ)-ਪਿੰਡ ਮਲਸੀਆਂ ਦੀ ਪੱਤੀ  ਖੁਰਮਪੁਰ  ਵਿਖੇ ਇਕ ਘਰ ’ਚ ਬਿਜਲੀ ਦਾ ਸਰਕਟ ਸ਼ਾਟ ਹੋਣ ਨਾਲ ਅਚਾਨਕ ਲੱਗੀ ਅੱਗ ਨਾਲ ਘਰ ’ਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ।ਉਕਤ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਉਕਤ ਪੱਤੀ ਦੀ ਮੈਂਬਰ ਪੰਚਾਇਤ ਕ੍ਰਿਸ਼ਨਾਂ ਦੇਵੀ ਦੇ ਪਤੀ ਸਵਾਮੀ ਸ਼ਰਨ ਨੇ ਕਿਹਾ ਕਿ ਉਨ੍ਹਾ ਦਾ ਪਰਿਵਾਰ ਆਪੋ ਆਪਣੇ ਕੰਮਾ ਲਈ ਘਰ ਤੋ ਬਾਹਰ ਗਿਆ ਹੋਇਆ ਸੀ।  ਸ਼ਾਮ ਨੂੰ ਉਨ੍ਹਾਂ ਦੇ ਇਕ ਗੁਆਢੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਇਕ ਕਮਰੇ ਵਿਚੋ ਧੂਆ ਨਿਕਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਦੋ ਘਰ ਵਿਚ ਜਾ ਕੇ ਦੇਖਿਆ ਤਾਂ ਕਮਰੇ ‘ਚ ਅੱਗ ਲੱਗੀ ਹੋਈ ਸੀ। ਆਸਪਾਸ ਦੇ ਇਕੱਠੇ ਹੋਏ ਵਿਅਕਤੀਆ ਦੇ ਸਹਿਯੋਗ ਨਾਲ ਕਮਰੇ ਦੀ ਛੱਤ

ਪਾੜ ਕੇ ਬੜੀ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ।  ਉਨ੍ਹਾਂ ਕਿਹਾ ਕਿ ਅੱਗ ਲੱਗਣ ਨਾਲ ਉਨ੍ਹਾਂ ਦੇ ਕਮਰੇ ਵਿੱਚ ਪਿਆ ਡਬਲ ਬੈਡ, ਸੋਫਾ ਸੈੱਟ, ਮੰਜੇ, ਅਲਮਾਰੀ, ਇੱਕ ਲੈਪਟਾਪ, ਕਰੀਬ 30 ਹਜ਼ਾਰ ਰੁਪਏ ਨਕਦ, ਬੱਚਿਆਂ ਦੇ ਸਰਟੀਫਿਕੇਟ, ਗੱਡੀ ਦੇ ਕਾਗਜ਼, ਘਰ ਦੀ ਰਜਿਸਟਰੀ, ਕੱਪੜੇ, ਪੱਖਾ, ਬਿਸਤਰੇ ਅਤੇ ਹੋਰ ਵੀ ਬਹੁਤ ਸਾਰਾ ਕੀਮਤੀ  ਸਮਾਨ ਸੜ੍ਹ ਗਿਆ । ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਘਰ ‘ਚ ਲੱਗੀ ਅੱਗ ਨਾਲ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਘਰ ਨੂੰ ਅੱਗ ਬਿਜਲੀ ਦਾ ਸਰਕਟ ਸ਼ਾਟ ਹੋਣ ਨਾਲ ਲੱਗੀ ਹੈ।

Send this to a friend