April 26, 2026 11:56 am

ਜਲੰਧਰ ਦਿਹਾਤੀ ਦੇ ਸੀ.ਆਈ.ਏ ਸਟਾਫ਼ ਦੀ ਪੁਲਿਸ ਨੇ ਤਿੰਨ ਨਾਮੀ ਗੈਂਗਸਟਰਾਂ ਨੂੰ ਕੀਤਾ ਕਾਬੂ

ਜਲੰਧਰ, 8 ਅਗਸਤ (ਰਾਜੂ ਸੇਠ, ਹਰਪਾਲ ਸਿੰਘ ਬਾਜਵਾ)- ਸੀ.ਆਈ.ਏ ਸਟਾਫ ਜਲੰਧਰ (ਦਿਹਾਤੀ) ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਪੁਲਿਸ ਦੇ ਏ.ਐੱਸ.ਆਈ ਹਰਪ੍ਰੀਤਮ ਸਿੰਘ ਨੇ ਨਾਮੀ ਗੈਂਗਸਟਰ ਪੰਚਮ ਸਮੇਤ ਉਸਦੇ ਦੋ ਸਾਥੀਆਂ ਨੂੰ 03 ਪਿਸਤੌਲ 13 ਰੋਂਦ ਜਿੰਦਾ ਅਤੇ ਕਾਰ ਨੰਬਰੀ P2 02-31-2498 ਸਮੇਤ ਕਾਬੂ ਕੀਤਾ.ਇਸ ਸਬੰਦੀ ਜਾਣਕਾਰੀ ਦਿੰਦਿਆਂ ਹੋਏ ਸ਼੍ਰੀ ਅਮਨਦੀਪ ਸਿੰਘ ਬਰਾੜ,ਪੀ.ਪੀ.ਐੱਸ ਉਪ ਪੁਲਿਸ ਕਪਤਾਨ ਮੇਜਰ ਕ੍ਰਾਈਮ ਜਲੰਧਰ ਦਿਹਾਤੀ ਨੇ ਦੱਸਿਆ ਕੇ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ ਦਿਹਾਤੀ ਦੇ ਇੰਸਪੈਕਟਰ ਸ਼ਿਵ ਕੁਮਾਰ ਦੀ ਪੁਲਿਸ ਟੀਮ ਜਦ ਦੌਰਾਨੇ ਨਾਕੇਬੰਦੀ ਮੇਨ ਜੀ.ਟੀ ਰੋਡ ਮੋੜ ਗੜੀ ਬਖਸ਼ ਮਜੂਦ ਸੀ ਤਾਂ ਨਾਕੇਬੰਦੀ ਦੌਰਾਨ ਤਿੰਨ ਗੈਂਗਸਟਰਾਂ ਨੂੰ ਕਾਬੂ ਕਰਕੇ ਤਿਨ ਦੇਸੀ ਪਿਸਤੌਲ 7.65 ਐੱਮ.ਐੱਮ ਸਮੇਤ 13 ਰੋਂਦ ਜਿੰਦਾ 7.65 ਐੱਮ.ਐੱਮ ਬਰਾਮਬਦ ਕੀਤੇ ਜੋ ਪੰਚਮ ਨੂਰ ਸਿੰਘ ਪਾਸੋਂ ਇੱਕ ਦੇਸੀ ਪਿਸਤੌਲ 7.65 ਐੱਮ.ਐੱਮ ਬਰਾਮਦ ਹੋਇਆ.ਜਿਸਨੂੰ ਅਨਲੋਡ ਕਰਨ ਤੇ 05 ਰੋਂਦ ਜਿੰਦਾ 7.65,ਸਾਹਿਲ ਉਰਫ ਨਿਖਿਲ ਪਾਸੋਂ ਇੱਕ ਦੇਸੀ ਪਿਸਤੌਲ ਬਰਾਮਦ ਹੋਇਆ ਤੇ ਅਨਲੋਡ ਕਰਨ ਤੇ 04 ਰੋਂਦ ਜਿੰਦਾ 7.65 ਐਮ.ਐੱਮ ਅਤੇ ਅਮਿਤ ਕਲਿਆਣ ਉਰਫ ਸੁਬਾਨਾ ਕੋਲੋਂ ਵੀ ਇਕ ਦੇਸੀ ਪਿਸਤੌਲ 7.65 ਐੱਮ.ਐੱਮ ਸਮੇਤ ਚਾਰ ਰੋਂਦ ਬਰਾਮਦ ਹੋਏ.ਜਿਸ ਤੇ ਦੋਸ਼ੀਆਂ ਖਿਲ਼ਾਫ ਮੁਕੱਦਮਾਂ ਨੰਬਰ 137 ਮਿਤੀ 08/08/2019 ਅ/ਧ 25/54/59 ਅਸਲਾ ਐਕਟ ਥਾਣਾ ਭੋਗਪੁਰ ਵਿੱਚ ਦਰਜ ਕਰਕੇ,ਦੋਸ਼ੀਆਂ ਦੀ ਢੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।

Send this to a friend