April 26, 2026 10:27 am

ਪਖੰਡੀ ਬਾਬੇ 18 ਲੱਖ ਰੁਪਏ ਸਮੇਤ ਗ੍ਰਿਫਤਾਰ

ਨਾਭਾ, 8 ਅਗਸਤ (ਸਿਕੰਦਰ ਸਿੰਘ)- ਦੇਸ ਅੰਦਰ ਅਜਿਹੇ ਅਨੇਕਾ ਹੀ ਪਖੰਡੀ ਬਾਬੇ ਹਨ ਜੋ ਲੋਕਾ ਨੂੰ ਵਹਿਮਾਂ ਭਰਮਾਂ ਵਿਚ ਪਾ ਕੇ ਲੱਖਾ ਰੁਪਏ ਠੱਗਣ ਵਿਚ ਕਾਮਯਾਬ ਹੋ ਜਾਦੇ ਹਨ ਅਤੇ ਬਾਅਦ ਵਿਚ ਉਹਨਾ ਲੋਕਾ ਕੋਲ ਪਛਤਾਵੇ ਤੋ ਇਲਾਵਾ ਕੁੱਝ ਪੱਲੇ ਨਹੀ ਪੈਦਾ, ਨਾਭਾ ਬਲਾਕ ਦੇ ਪਿੰਡ ਰਾਮਗੜ ਵਿਖੇ ਕਿਸਾਨ ਹਾਕਮ ਸਿੰਘ ਕੋਲੋ 5 ਮਈ 2019 ਨੂੰ ਠੱਗ ਬਾਬਿਆ ਨੇ ਪੈਸੇ ਦੁਗਣੇ ਕਰਨ ਅਤੇ ਹਾਕਮ ਸਿੰਘ ਦੇ 2 ਲੜਕਿਆ ਦਾ ਵਧੀਆ ਘਰ ਵਿਚ ਵਿਆਹ ਕਰਵਾਉਣ ਦਾ ਝਾਸਾ ਦੇ ਕੇ ਹਾਕਮ ਸਿੰਘ ਤੋ 30 ਲੱਖ ਰੁਪਏ ਦੀ ਰਾਸੀ ਘਰ ਤੋ ਮਗਵਾ ਕੇ ਪਿੰਡ ਵਿਚ ਹੀ ਡੇਰੇ ਵਿਚ ਲੈ ਗਏ ਅਤੇ 30 ਲੱਖ ਦੀ ਰਾਸੀ ਗਾਗਰਾ ਵਿਚ ਪਾਕੇ ਜਮੀਨ ਵਿਚ ਦੱਬ ਦਿੱਤੀ ਕੀ ਤੁਹਾਡੇ ਪੈਸੇ ਦੁਗਣੇ ਹੋ ਜਾਣਗੇ ਅਤੇ ਉਸ ਤੋ ਬਾਅਦ ਪਖੰਡੀ ਬਾਬੇ ਨੇ ਪੀੜਤ ਕਿਸਾਨ ਦੇ ਅੱਖਾ ਵਿਚ ਘੱਟਾ ਪਾਕੇ 30 ਲੱਖ ਰੁਪਏ ਦੀ ਰਾਸੀ ਲੈ ਕੇ ਰਫੂ ਚੱਕਰ ਹੋ ਗਏ। ਪੁਲੀਸ ਨੇ ਬੜੀ ਮਿਹਨਤ ਕਰਕੇ 2
ਪਖੰਡੀ ਬਾਬਿਆ ਨੂੰ 18 ਲੱਖ ਰੁਪਏ ਦੀ ਵੱਧ ਰਾਸੀ ਸਮੇਤ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ। 5 ਮਈ 2019 ਦਾ ਦਿਨ ਹਾਕਮ ਸਿੰਘ ਨੂੰ ਸਦਾ ਲਈ ਉਹਨਾ ਦੀ ਅੱਖਾ ਵਿਚ ਰੜਕਦਾ ਰਹੇਗਾ ਕਿਉਕਿ ਉਸ ਦਿਨ ਪਖੱਡੀ ਬਾਬੇ ਬਾਬਾ ਬਾਲਕ ਦਾਸ, ਬਾਬਾ ਮੰਗਲ ਦਾਸ ਅਤੇ ਉਨਾ ਦੇ ਦੋ ਸਾਥੀਆ ਨੇ ਹਾਕਮ ਸਿੰਘ ਦੀ ਨੇ ਅਪਣੀ ਜਮੀਨ ਵੇਚ ਕੇ 30 ਲੱਖ ਰੁਪਏ ਅਪਣੇ ਲੜਕਿਆ ਦੀ ਸਾਦੀ ਲਈ ਰੱਖੇ ਸੀ ਅਤੇ ਇਸ ਦੀ ਭਣਕ ਇਹਨਾ ਪਖੰਡੀ ਬਾਬਿਆ ਨੂੰ ਲੱਗ ਪਈ ਅਤੇ ਪਖੰਡੀ ਬਾਬਿਆ ਨੇ ਸਭ ਤੋ ਪਹਿਲਾ ਕਿਸਾਨ ਦਾ 30 ਲੱਖ ਰੁਪਿਆ ਅਪਣੇ ਕਬਜੇ ਵਿਚ ਲੈ ਕੇ ਕੁੱਝ ਹੀ ਦਿਨਾ ਵਿਚ ਦੁਗਣਾ ਕਰਨ ਦਾ ਝਾਸਾ ਦਿੱਤਾ ਅਤੇ ਕਿਸਾਨ ਹਾਕਮ ਸਿੰਘ ਤੋ ਦੋ ਗਾਗਰਾ ਮੰਗਵਾਕੇ ਉਸ ਵਿਚ 15-15 ਲੱਖ ਪਵਾ ਕੇ ਅਪਣੇ ਹੀ ਡੇਰੇ ਵਿਚ ਧਰਤੀ ਵਿਚ ਦਬਾ ਦਿੱਤੇ ਅਤੇ ਕਿਸਾਨ ਨੂੰ ਹੀ ਉਸ ਦੀ ਰਾਖੀ ਕਰਨ ਨੂੰ ਕਹਿ ਦਿੱਤਾ ਅਤੇ ਦੂਜੇ ਪਾਸੇ ਦੋਵੇ ਲੜਕਿਆ ਦਾ ਵਿਆਹ ਚੰਡੀਗੜ ਵਿਖੇ ਕਰਵਾਉਣ ਲਈ ਤਿਆਰੀ ਕਰਨ ਲਈ ਕਿਹਾ ਅਤੇ ਘਰ ਵਿਚ ਹੀ ਕਿਸਾਨ ਨੇ ਮਠਿਆਈਆ ਬਣਾਵਾ ਲਈਆ ਅਤੇ ਸਾਰੇ ਰਿਸਤੇਦਾਰ ਆ ਗਏ ਅਤੇ ਜਦੋ ਬਾਬੇ ਨੂੰ ਪੁਛਿੱਆ ਕਿ ਬਰਾਤ ਕਿੱਥੇ ਲੈ ਕੇ ਜਾਣੀ ਹੈ ਤਾ ਬਾਬਾ ਉਹਨਾ ਨੂੰ ਲਾਰੇ ਲਗਾਉਦਾ ਰਿਹਾ ਕੀ ਲੜਕੀਆ ਦੀ ਰਿਸਤੇਦਾਰੀ ਵਿਚ ਮੌਤ ਹੋ ਗਈ ਹੈ ਆਪਾ ਵਿਆਹ ਸਮਾਗਮ ਵਿਚ ਦੇਰੀ ਨਾਲ ਜਾਵਾਗੇ ਅਤੇ ਬਾਅਦ ਵਿਚ ਬਾਬੇ ਨੇ ਫੋਨ ਬੰਦ ਕਰ ਲਿਆ ਜਦੋ ਡੇਰੇ ਵਿਚ ਪੀੜਤ ਕਿਸਾਨ ਹਾਕਮ ਸਿੰਘ ਨੇ ਵੇਖਿਆ ਤਾ ਉੱਥੇ ਨਾ ਹੀ 30 ਲੱਖ ਰੁਪਏ ਸਨ ਅਤੇ ਨਾ ਹੀ ਬਾਬੇ ਅਤੇ ਫਿਰ ਹਾਕਮ ਸਿੰਘ ਨੇ ਇਸ ਦੀ ਸਕਾਇਤ ਥਾਣੇ ਵਿਚ ਕਰਵਾਈ ਅਤੇ ਹੁਣ ਪੁਲੀਸ ਨੇ 2 ਪਖੰਡੀ ਬਾਬਿਆ ਨੂੰ ਗ੍ਰਿਫਤਾਰ ਕਰਕੇ ਉਹਨਾ ਕੋਲੋ 18 ਲੱਖ ਤੋ ਵੱਧ ਦੀ ਰਾਸੀ ਬਰਾਮਦ ਕਰਵਾ ਕੇ ਇਹਨਾ ਪੰਖਡੀ ਬਾਬਿਆ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ।ਇਸ ਮੋਕੇ ਤੇ ਨਾਭਾ ਥਾਣਾ ਦੇ ਇੰਚਾਰਜ ਜੈ ਇੰਦਰ ਰੰਧਾਵਾ ਨੇ ਦੱਸਿਆ ਕਿ ਇਹਨਾ ਪੰਖਡੀ ਬਾਬਿਆ ਨੇ 05 ਮਈ ਨੂੰ 30 ਲੱਖ ਰੁਪਏ ਦੀ ਠੱਗੀ ਮਾਰੀ ਸੀ ਅਤੇ ਇਹ ਠੱਗੀ ਕਿਸਾਨ ਹਾਕਮ ਸਿੰਘ ਨੂੰ ਅਪਣੇ ਭਰੋਸੇ ਵਿਚ ਲੈ ਕੇ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਅਤੇ ਉਹਨਾ ਦੇ ਲੜਕਿਆ ਦਾ ਵਿਆਹ ਕਰਵਾਉਣ ਦਾ ਝਾਸਾ ਦੇ ਕੇ ਬਾਅਦ ਵਿਚ 30 ਲੱਖ ਰੁਪਏ ਲੈ ਕੇ ਰਫੂ ਚੱਕਰ ਹੋ ਗਏ ਸੀ ਅਤੇ ਅਸੀ ਇਹਨਾ 4 ਪੰਖਡੀਆ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਜਿਸ ਵਿਚੋ 2 ਬਾਬਿਆ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਨਾਲ ਅਸੀ 18 ਲੱਖ ਤੋ ਵੱਧ ਦੀ ਰਾਸੀ ਵੀ ਬਰਾਮਦ ਕਰ ਲਈ ਹੈ ਅਸੀ ਇਹਨਾ ਦੋਸੀਅਹ ਖਿਲਾਫ ਧਾਰਾ 420, 406 ਅਤੇ 120ਬੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

Send this to a friend