ਲੁਧਿਆਣਾ, 7 ਅਗਸਤ (ਅਮਰ ਸਿੰਘ ਲਾਡੋਵਾਲ)- ਇਹ ਗੱਲ ਪ੍ਰਸ਼ਾਸ਼ਨ ਤੋਂ ਲੁੱਕੀ ਹੋਈ ਨਹੀਂ ਹੈ ਕਿ ਏਰੀਆ ਲਾਡੋਵਾਲ ਦਰਿਆ ਸਤਲੁਜ ਨਾਲ ਲਗਦੇ ਪਿੰਡਾਂ ਵਿੱਚ ਰੇਤ ਦੀ ਨਜ਼ਾਇਜ਼ ਮਾਈਨਿੰਗ ਹੋ ਰਹੀ ਹੈ। ਇਸਦੇ ਚਲਦਿਆਂ ਹੀ ਰੇਤ ਮਾਫੀਆ ਵਲੋਂ ਬੀਤੀ ਰਾਤ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਗੱਡੀ ਤੇ ਹਮਲਾ ਬੋਲ ਦਿੱਤਾ ਗਿਆ ਜਿਸ ਕਾਰਨ ਮਾਈਨਿੰਗ ਵਿਭਾਗ ਦੀ ਗੱਡੀ ਭੰਨ ਦਿੱਤੀ ਅਤੇ ਅਧਿਕਾਰੀਆਂ ਦੇ ਵੀ ਸੱਟਾ ਮਾਰੀਆਂ।ਇਸ ਸਬੰਧ ਵਿੱਚ ਪੁਲਿਸ ਥਾਣਾ ਲਾਡੋਵਾਲ ਦੇ ਮੁੱਖੀ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਮਾਈਨਿੰਗ ਵਿਭਾਗ ਨੂੰ ਗੁੱਪਤ ਸੂਚਨਾ ਮਿਲੀ ਸੀ ਕਿ ਪਿੰਡ ਖੜਕ ਨਜਦੀਕ ਨੂਰਪੁਰ ਬੇਟ ਰੇਤ ਦੀ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਲਾਡੋਵਾਲ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੌਕੇ ਤੋਂ 3 ਟਰੈਕਟਰ ਟਰਾਲੀਆਂ ਰੇਤ ਦੀ ਭਰੀਆਂ ਹੋਈਆਂ, ਇਕ ਜੇ.ਸੀ.ਬੀ, ਇਕ ਪੋਕ ਲਾਈਨ ਲਾਡੋਵਾਲ ਪੁਲਸ ਨੇ ਆਪਣੇ ਕਬਜੇ ਵਿੱਚ ਲੈ ਲਈਆਂ ਹਨ। ਇਸ ਸਬੰਧ ਵਿੱਚ ਸ਼ਾਮ ਸਿੰਘ ਅਤੇ ਉਸਦੇ 10-15 ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕਰ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ। ਮੌਕੇ ਤੇ ਛਾਪਾ ਮਾਰਨ ਲਈ ਮਾਈਨਿੰਗ ਵਿਭਾਗ ਦੇ ਐਸ.ਡੀ.ਓ ਬਲਵਿੰਦਰ ਸਿੰਘ ਤੇ ਉਸ ਦੀ ਟੀਮ ਆਈ। ਮੌਕੇ ਤੇ ਗਏ ਐਸ.ਡੀ.ਓ ਤੇ ਲਾਡੋਵਾਲ ਥਾਣਾ ਦੀ ਪੁਲਸ ਪਾਰਟੀ ਨਾਲ ਜਦੋਂ ਰੇਤੇ ਦੇ ਚੱਲ ਰਹੇ ਟੱਕ ਤੇ ਗਏ ਤਾਂ ਉਨ੍ਹਾਂ ਦੇਖਿਆ ਕਿ 7 ਟਰਾਲੀਆਂ ਟਰੈਕਟਰ ਭਰ ਕੇ ਖੜੇ ਸਨ ।ਇਨ੍ਹਾਂ ਨੂੰ ਦੇਖ ਕੇ ਟਰੈਕਟਰ ਟਰਾਲੀਆਂ ਦੇ ਡਰਾਈਵਰ ਮੌਕੇ ਤੇ ਭੱਜਣ ਵਿੱਚ ਕਾਮਯਾਬ ਹੋ ਗਏ ।ਐੱਸਡੀਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਅਸੀਂ ਰੇਤੇ ਦੇ ਟੱਕ ਵਿੱਚੋਂ ਬਾਹਰ ਆ ਰਹੇ ਸੀ ਤਾਂ ਰੇਤ ਮਾਫੀਆ ਦੇ 10 -15 ਅਣਪਛਾਤੇ ਬੰਦਿਆਂ ਨੇ ਅਧਿਕਾਰੀਆਂ ਤੇ ਹਮਲਾ ਕਰ ਦਿੱਤਾ ਜਿਸ ਕਾਰਨ ਐਸ.ਡੀ.ਓ ਬਲਵਿੰਦਰ ਸਿੰਘ ਅਤੇ ਗੱਡੀ ਦੇ ਡਰਾਈਵਰ ਜਖਮੀਂ ਹੋ ਗਏ ਅਤੇ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ ਗਏ।