June 1, 2026 7:31 am

ਪੀ.ਸੀ.ਐੱਸ. ਅਫ਼ਸਰ ਨੂੰ ਰਿਸ਼ਵਤ ਦੇ ਮਾਮਲੇ ’ਚ ਤਿੰਨ ਸਾਲ ਦੀ ਕੈਦ

ਚੰਡੀਗੜ੍ਹ, 10 ਮਈ (ਪੀ.ਟੀ.)-ਪਠਾਨਕੋਟ ਦੇ ਮਾਣ੍ਯਯੋਗ ਵਧੀਕ ਸੈਸ਼ਨਜ਼ ਜੱਜ ਸ੍ਰੀ ਰਾਜੀਵ ਕਾਲੜਾ ਦੀ ਅਦਾਲਤ ਨੇ ਜੈ ਪਾਲ ਸਿੰਘ, ਪੀ.ਸੀ.ਐਸ., ਕਮਿਸ਼ਨਰ, ਨਗਰ ਨਿਗਮ ਪਠਾਨਕੋਟ ਨੂੰ ਰਿਸ਼ਵਤ ਦੇ ਮਾਮਲੇ ’ਚ ਦੋਸ਼ੀ ਕਰਾਰ ਦਿੰਦਿਆਂ ਤਿੰਨ ਸਾਲ ਦੀ ਕੈਦ ਦੀ ਸਜ਼ਾ ਸਮੇਤ 5,000 ਰੁਪਏ ਜੁਰਮਾਨਾ ਕੀਤਾ ਹੈ।ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਵਲੋਂ ਜੈ ਪਾਲ ਸਿੰਘ ਨੂੰ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ ਢਾਈ ਲੱਖ ਰੁਪਏ ਲੈਂਦੇ ਹੋਏ ਰੰਗੇ-ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਜੈ ਪਾਲ ਸਿੰਘ ਨੇ ਸ਼ਿਕਾਇਤਕਰਤਾ ਪ੍ਰਬਲ ਸ਼ਰਮਾ ਵਾਸੀ ਕਾਲਜ ਰੋਡ, ਪਠਾਨਕੋਟ ਤੋਂ ਕੁਲ 16 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਜੈ ਪਾਲ ਸਿੰਘ ਨੂੰ ਵਿਜੀਲੈਂਸ ਬਿਊਰੋ ਪਠਾਨਕੋਟ ਵਿਖੇ ਤੈਨਾਤ ਡੀ.ਐਸ.ਪੀ. ਸੁਭਾਸ਼ ਚੰਦਰ ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਰੰਗੇ-ਹੱਥੀਂ ਗ੍ਰਿਫ਼ਤਾਰ ਕੀਤਾ ਸੀ। ਦੋਸ਼ੀ ਵਿਰੁਧ ਵਿਜੀਲੈਂਸ ਬਿਊਰੋ, ਅੰਮ੍ਰਿਤਸਰ ਵਿਖੇ 30.8.2012 ਨੂੰ ਐਫ਼.ਆਈ.ਆਰ. ਦਰਜ ਕੀਤੀ ਗਈ ਸੀ।

Send this to a friend