May 28, 2026 12:53 pm

ਡੇਰਾ ਪ੍ਰੇਮੀ ਲੀਲੀ ਕਤਲ ਕਾਂਡ ’ਚ ਤਿੰਨ ਗੁਰ-ਸਿੱਖਾਂ ਨੂੰ ਉਮਰ ਕੈਦ, ਇੱਕ ਨੂੰ ਇੱਕ ਸਾਲ ਅਤੇ ਬਿੱਟੂ ਸਮੇਤ 9 ਬਰੀ

ਮਾਨਸਾ, 10 ਮਈ (ਭੂਪਿੰਦਰ ਸਿੰਘ)-ਅੱਜ ਜ਼ਿਲ੍ਹਾ ਅਡਿਸ਼ਨਲ ਸ਼ੈਸਨ ਜੱਜ ਸ੍ਰੀ ਰਾਜ ਕੁਮਾਰ ਗਰਗ ਨੇ ਆਖਰ ਪੰਜ ਸਾਲ ਬਾਅਦ ਡੇਰਾ ਪ੍ਰੇਮੀ ਲੀਲੀ ਕਤਲ ਕਾਂਡ ਫੈਂਸਲਾ ਸੁਨਾਉਦਿਆਂ ਇਸ ਮਾਮਲੇ ਨਾਲ ਸਬੰਧਤ ਤਿੰਨ ਗੁਰ-ਸਿੱਖਾਂ ਨੂੰ ਉਮਰ ਕੈਦ ਦੀ ਸਜਾ ਅਤੇ 9 ਗੁਰ-ਸਿੱਖਾਂ  ਨੂੰ ਬਰੀ ਅਤੇ ਇੱਕ ਗੁਰ-ਸਿੱਖ ਨੂੰ ਇਸ ਮਾਮਲੇ ’ਚ ਇੱਕ ਸਾਲ ਦੀ ਸਜਾ ਦਾ ਫੈਸਲਾ ਸੁਣਾਇਆ ਗਿਆ।ਪੰਜ ਸਾਲ ਪਹਿਲਾਂ ਚਕੇਰੀਆਂ ਰੋਡ ਤੋਂ ਬਰਨਾਲਾ ਪਿੰਡ ਨੂੰ ਜਾਂਦੀ ਤਿਨ ਕੋਨੀ ਤੇ ਡੇਰਾ ਪ੍ਰੇਮੀ ਲੀਲੀ ਕੁਮਾਰ ਦਾ ਕਤਲ ਹੋ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਅਪਣੀ ਕਾਰਵਾਈ ਕਰਦਿਆਂ ਇਸ ਮਾਮਲੇ ’ਚ ਦਲਜੀਤ ਸਿੰਘ ਬਿੱਟੂ, ਕਰਨ ਸਿੰਘ, ਬਲਵੀਰ ਸਿੰਘ ਭੁਤਨਾ, ਅੰਮ੍ਰਿਤਪਾਲ ਸਿੰਘ, ਰਾਜ ਸਿੰਘ, ਗੁਮਦੂਰ ਸਿੰਘ, ਪ੍ਰੋਫ:ਗੁਰਬੀਰ ਸਿੰਘ, ਮਨਧੀਰ ਸਿੰਘ, ਗੁਰਦੀਪ ਸਿੰਘ ਰਾਜੂ, ਮੱਖਣ ਸਿੰਘ, ਡ: ਛਿੰਦਾ, ਦਲਜੀਤ ਟੈਣੀ, ਮਿੱਠੂ ਸਿੰਘ ਉਪਰ ਮੁਕੱਦਮਾ ਨੰ:61 ਸਾਲ 2009 ਨੂੰ ਦਰਜ ਕਰ ਦਿੱਤਾ ਸੀ ਜਿਸ ਦੌਰਾਨ ਪੁਲਿਸ ਨੇ

ਵੱਖ-ਵੱਖ ਤਫਤੀਸ਼ ਦੋਰਾਨ ਉਕਤ ਗੁਰ-ਸਿੱਖਾਂ ਨੂੰ ਇਸ ਮਾਮਲੇ ’ਚ ਸ਼ਾਮਲ ਕੀਤਾ ਗਿਆ ਸੀ ਸਾਰੇ ਮਾਮਲੇ ਦੀ ਸੁਣਵਾਈ ਕਰਣ ਤੋਂ ਬਾਅਦ ਮਾਨਯੋਗ ਜ਼ਿਲ੍ਹਾ ਅਡਿਸ਼ਨਲ ਸ਼ੈਸਨ ਜੱਜ ਸ੍ਰੀ ਰਾਜ ਕੁਮਾਰ ਗਰਗ ਨੇ ਅਪਣਾ ਫੈਸਲਾ ਸੁਣਾਉਦਿਆਂ ਭਾਈ ਦਲਜੀਤ ਸਿੰਘ ਬਿੱਟੂ,ਕਰਨ ਸਿੰਘ,ਬਲਵੀਰ ਸਿੰਘ ਭੂਤਨਾ, ਅਮ੍ਰਿਤਪਾਲ ਸਿੰਘ, ਰਾਜਾ ਸਿੰਘ, ਗਮਦੂਰ ਸਿੰਘ, ਪ੍ਰ: ਗੁਰਵੀਰ ਸਿੰਘ,ਮਨਧੀਰ ਸਿੰਘ, ਗੁਰਦੀਪ ਸਿੰਘ ਰਾਜੂ  ਨੂੰ ਬਰੀ ਕਰ ਦਿੱਤਾ ਗਿਆ ਜੱਦਕਿ ਭਾਈ ਮੱਖਣ ਸਿੰਘ ਨੂੰ ਇੱਕ ਸਾਲ ਦੀ ਸਜਾ ਅਤੇ ਗੁਰ-ਸਿੱਖ ਭਾਈ ਡਾ. ਛਿੰਦਾ, ਭਾਈ ਦਲਜੀਤ ਸਿੰਘ ਟੈਣੀ, ਭਾਈ ਮਿੱਠੂ ਸਿੰਘ ਨੂੰ 20-20 ਸਾਲ ਦੀ ਸਜ਼ਾ ਅਤੇ ਪੰਜ-ਪੰਜ ਹਜ਼ਾਰ ਰੁਪਏ ਜੁਰਮਾਨਾ ਕਰ ਦਿੱਤਾ। ਪਤਾ ਲੱਗਾ ਹੈ ਕਿ ਇਸ ਮਾਮਲੇ ਨੂੰ ਹਾਈਕੋਰਟ ਵਿੱਚ ਚੁਨੌਤੀ ਦਿੱਤੀ ਜਾਵੇਗੀ।

Send this to a friend