May 28, 2026 12:54 pm

ਜ਼ਮੀਨ ਖਿਸਕਣ ਨਾਲ ਇੱਕ ਹੀ ਪਰਿਵਾਰ ਦੇ 7 ਲੋਕ ਦਫਨ

ਗੁਹਾਟੀ, 10 ਮਈ (ਪੀ.ਟੀ.)- ਦੱਖਣ ਅਸਾਮ ਦੇ ਕਰੀਮਗੰਜ ਜ਼ਿਲ੍ਹੇ ’ਚ ਜ਼ਮੀਨ ਖਿਸਕਣ ਨਾਲ ਇੱਕ ਹੀ ਪਰਿਵਾਰ ਦੇ ਸੱਤ ਮੈਂਬਰ ਜ਼ਿੰਦਾ ਦਫਨ ਹੋ ਗਏ। ਜ਼ਿਲ੍ਹਾ ਡਿਪਟੀ ਕਮਿਸ਼ਨਰ ਸੰਜੀਵ ਗੋਹੈਨ ਬਰੂਆ ਨੇ ਸ਼ਨੀਵਾਰ ਨੂੰ ਦੱਸਿਆ ਕਿ ਭਾਰੀ ਮੀਂਹ ਦੇ ਕਾਰਨ ਕੱਲ੍ਹ ਇੱਕ ਪਹਾੜ ਤੋਂ ਗਾਰ ਰੁੜ੍ਹਕੇ ਇੱਕ ਕੱਚੇ ਘਰ ’ਤੇ ਜਾ ਡਿੱਗੀ ਜਿਸਦੇ ਨਾਲ ਸਤਗਰਾਕੁਲ ਪਿੰਡ ਦੇ ਸੱਤ ਲੋਕਾਂ ਦੀ ਮੌਤ ਹੋ ਗਈ। ਬਰੂਆ ਨੇ ਦੱਸਿਆ ਕਿ ਪੀੜ੍ਹਤਾਂ ਦੀ ਪਹਿਚਾਣ ਲੁਬੇਉੱਦੀਨ ਅਲੀ (35), ਉਸ ਦੀ ਪਤਨੀ, ਤਿੰਨ ਬੇਟੀਆਂ ਤੇ ਦੋ ਬੇਟਿਆਂ ਦੇ ਰੂਪ ’ਚ ਹੋਈ ਹੈ।

Send this to a friend