April 24, 2026 11:09 am

ਕਾਰ, ਮੋਟਰਸਾਈਕਲ ਅਤੇ ਅਸਲਾ ਸਮੇਤ ਤਿੰਨ ਗ੍ਰਿਫਤਾਰ

ਫਿਰੋਜ਼ਪੁਰ, 2 ਅਗਸਤ (ਮਨੋਹਰ ਲਾਲ)- ਜ਼ਿਲ੍ਹਾ ਫਿਰੋਜ਼ੁਪਰ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦ ਥਾਣਾ ਮੱਖੂ ਦੀ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ 1 ਅਗਸਤ 2019 ਨੂੰ ਇਕ ਕਾਰ ਹਾਂਡਾ ਸਿਟੀ ਰੰਗ ਚਿੱਟਾ ਕਾਰ ਨੰਬਰੀ ਪੀਬੀ 04-ਏਬੀ-4929 ਜੋ ਕਰੀਬ ਇਕ ਮਹੀਨਾ ਪਹਿਲਾ ਥਾਣਾ ਸਦਰ ਜ਼ੀਰਾ ਦੇ ਏਰੀਏ ਵਿਚ ਖੋਹ ਕੀਤੀ ਗਈ ਸੀ। ਇਸ ਸਬੰਧੀ ਮੁਕੱਦਮਾ ਨੰਬਰ 58 ਮਿਤੀ 27 ਜੂਨ 2019 ਅ/ਧ 341, 392 ਭ:ਦ ਥਾਣਾ ਸਦਰ ਜ਼ੀਰਾ ਦਰਜ ਰਜਿਸਟਰ ਹੋਇਆ ਹੈ। ਬਰਾਮਦ ਕੀਤੀ ਅਤੇ ਦੋਸ਼ੀ ਕਰਮਜੀਤ ਸਿੰਘ ਉਰਫ ਕਰਮਾ ਪੁੱਤਰ ਸਤਨਾਮ ਸਿੰਘ ਵਾਸੀ ਅਲਗੋ ਕਲਾਂ ਥਾਣਾ ਵਲਟੋਹਾ ਅਤ ਲਵਦੀਪ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਸਿੰਘਪੁਰਾ ਥਾਣਾ ਭਿੱਖੀਵਿੰਡ ਨੂੰ ਗ੍ਰਿਫਤਾਰ ਕੀਤਾ ਤੇ ਦੋਸ਼ੀਆਂ ਪਾਸੋਂ ਇਕ ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ 5 ਰੋਂਦ ਬਰਾਮਦ ਕੀਤੇ ਗਏ। ਦੋਸ਼ੀਆਂ ਵੱਲੋਂ ਕਾਰ ਦੇ ਪੇਸ਼ ਕੀਤੇ ਦਸਤਾਵੇਜ ਜਾਅਲੀ ਪਾਏ ਗਏ ਜੋ ਕਾਰ ਅਸਲ ਨੰਬਰ ਪੀਬੀ 02 ਡੀਐੱਨ 7471 ਹੈ। ਜਿਸ ਸਬੰਧੀ ਮੁਕੱਦਮਾ ਨੰਬਰ 98 ਮਿਤੀ 1 ਅਗਸਤ 2019 ਅ/ਧ 420, 465 467, 468, 471, 411, 399, 120-ਬੀ ਭ:ਦ 25/27 ਅਸਲਾ ਐਕਟ ਥਾਣਾ ਮੱਖੂ ਦਰਜ ਰਜਿਸਨਟਰ ਕੀਤਾ ਗਿਆ। ਉਕਤ ਦੋਸ਼ੀਆਂ ਦੀ ਪੁੱਛਗਿੱਛ ਦੇ ਆਧਾਰ ਤੇ ਪੁਲਿਸ ਵੱਲੋਂ ਨਾਕੇ ਦੌਰਾਨ ਇਕ ਵਾਰ ਸਫਿਵਟ ਡਜਾਇਰ ਨੰਬਰੀ ਪੀਬੀ 29 ਆਰ 2188 ਦੇ ਜੋ ਕਰੀਬ ਇਕ ਮਹੀਨਾ ਪਹਿਲਾ ਮੋਗਾ ਏਰੀਏ ਵਿਚੋਂ ਖੋਹ ਕੀਤੀ ਸੀ, ਜਿਸ ਸਬੰਧੀ ਮੁਕੱਦਮਾ ਨੰਬਰ 58 ਮਿਤੀ 19 ਜੂਨ 2019 ਤਹਿਤ ਥਾਣਾ ਸਦਰ ਮੋਗਾ ਦਰਜ ਰਜਿਸਟਰ ਹੋਇਆ ਹੈ, ਬਰਾਮਦ ਕੀਤੀ ਗਈ ਅਤੇ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਦਿਲਬਾਗ ਸਿੰਘ ਵਾਸੀ ਜਗਤਪੁਰਾ ਥਾਣਾ ਝਬਾਲ ਅਤੇ ਪ੍ਰਭਜੋਤ ਸਿੰਘ ਉਰਫ ਪ੍ਰਭੂ ਪੁੱਤਰ ਰੇਸ਼ਮ ਸਿੰਘ ਵਾਸੀ ਪਰਿੰਗੜੀ ਥਾਣਾ ਹਰੀਕੇ ਜ਼ਿਲ੍ਹਾ ਤਰਨਤਾਰਨ ਨੂੰ ਕਾਬੂ ਕੀਤਾ ਅਤੇ ਦੋਸ਼ੀਆਂ ਵੱਲੋਂ ਪੇਸ਼ ਕੀਤੇ ਦਸਤਾਵੇਜ ਜਾਅਲੀ ਪਾÂ ਗਏ ਅਤੇ ਨਾਕੇ ਦੌਰਾਨ ਹੀ
ਇਕ ਮੋਟਰਸਾਈਕਲ ਪਲਸਰ ਬਿਨ੍ਹਾ ਨੰਬਰੀ ਬਰਾਮਦ ਕਰਕੇ ਮੋਟਰਸਾਈਕਲ ਚਾਲਕ ਗੁਰਪ੍ਰਤਾਪ ਸਿੰਘ ਉਰਫ ਗੋਰਾ ਪੁੱਤਰ ਮੇਜਰ ਸਿੰਘ ਵਾਸੀ ਪੰਜਵੜ ਥਾਣਾ ਝਬਾਲ ਨੂੰ ਕਾਬੂ ਕੀਤਾ ਗਿਆ, ਜਿਸ ਨੇ ਮੰਨਿਆ ਕਿ ਇਹ ਮੋਟਰਸਾਈਕਲ ਉਨ੍ਹਾਂ ਵੱਲੋਂ ਮੱਖੂ ਦੇ ਏਰੀਏ ਵਿਚ ਖੋਹਿਆ ਗਿਆ ਸੀ। ਇਸ ਸਬੰਧੀ ਮੁਕੱਦਮਾ ਨੰਬਰ 96 ਮਿਤੀ 26 ਜੁਲਾਈ 2019 ਅ/ਧ 379 ਅਸਲਾ ਐਕਟ ਥਾਣਾ ਮੱਖੂ ਦਰਜ ਹੈ। ਜੋ ਬਰਾਮਦ ਕੀਤਾ ਅਤੇ ਇਸ ਸਬੰਧੀ ਮੁਕੱਦਮਾ ਨੰਬਰ 99 ਮਿਤੀ 1 ਅਗਸਤ 2019 ਅ/ਧ 420, 465, 467, 468, 471, 473, 399, 120 ਬੀ ਤਹਿਤ ਥਾਣਾ ਮੱਖੂ ਦਰਜ ਰਜਿਸਟਰ ਕੀਤਾ ਗਿਆ। ਇਸ ਤੋਂ ਇਲਾਵਾ ਦੋਸ਼ੀਆਂ ਨੇ ਪੁੱਛਗਿੱਛ ਤੇ ਮੰਨਿਆ ਹੈ ਕਿ ਉਨ੍ਹਾਂ ਦੇ ਦੋ ਹੋਰ ਗੱਡੀਆਂ ਥਾਣਾ ਮੱਖੂ ਦੇ ਏਰੀਏ ਵਿਚੋਂ ਖੋਹ ਕੀਤੀਆਂ ਹਨ। ਦੋਸ਼ੀਆਂ ਦਾ ਮਾਨਯੋਗ ਅਦਾਲਤ ਪਾਸੋਂ ਰਿਮਾਂਡ ਹਾਸਲ ਕਰਕੇ ਅਗਲਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਦੌਰਾਨ ਤਫਤੀਸ਼ ਨਾਮਜ਼ਦ ਕੀਤੇ ਦੋਸ਼ੀ- ਗੁਰਪ੍ਰੀਤ ਸਿੰਘ ਉਰਫ ਗੋਪੀ ਸੇਖੋਂ ਪੁੱਤਰ ਗੁਰਸੇਵਕ ਸਿੰਘ ਵਾਸੀ ਹਰੀਕੇ, ਹਰਪ੍ਰੀਤ ਸਿੰਘ ਉਰਫ ਸੰਧੂ ਪੁੱਤਰ ਸਵਰਨ ਸਿੰਘ ਵਾਸੀ ਮਜੀਠਾ ਰੋਡ ਅੰਮ੍ਰਿਤਸਰ, ਵਿਕਰਮਜੀਤ ਸਿੰਘ ਉਰਫ ਵਿੱਕੀ ਟੁੱਡਾ ਪੁੱਤਰ ਅਵਤਾਰ ਸਿੰਘ ਵਾਸੀ ਸੁਰ ਸਿੰਘ ਵਾਲਾ ਥਾਣਾ ਭਿੱਖੀਵਿੰਡ ਪਰਮਜੀਤ ਸਿੰਘ ਉਰਫ ਭਲਵਾਨ ਵਾਸੀ ਅੰਮ੍ਰਿਤਸਰ।

Send this to a friend