ਅੰਮ੍ਰਿਤਸਰ, 2 ਅਗਸਤ (ਦਵਾਰਕਾ ਨਾਥ ਰਾਣਾ)- ਸ਼ਹਿਰ ਵਿਚ ਨਸ਼ਿਆਂ ਖਿਲਾਫ ਛੇੜੀ ਗਈ ਮੁਹਿੰੰਮ ਤਹਿਤ ਐਂਟੀ ਨਾਰਕੋਟਿਸਕ ਸੈਲ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਪੁਲਸ ਨੇ ਵੱਡੇ ਪੱਧਰ ਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਦੋ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਮਿਲਣੀ ਦੋਰਾਨ ਡੀਸੀਪੀ ਇੰਨਵੈਸਟੀਗੇਸ਼ਨ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਮੁਖਬਰ ਵਲੋਂ ਸੂਛਨਾ ਮਿਲੀ ਸੀ ਕਿ ਥਾਣਾ ਛੇਹਰਟਾ ਸਥਿਤ ਗੁਰੂ ਕੀ ਵਡਾਲੀ ਵਿਖੇ ਜਤਿੰਦਰ ਸਿੰਘ ਮਾਨ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਧਨੋਆ ਕਲਾ ਥਾਣਾ ਘਰਿੰਡਾ ਜਿਲ੍ਹਾ ਅੰਮ੍ਰਿਤਸਰ ਅਤੇ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਗੁਰਾ ਸਿੰਘ ਵਾਸੀ ਪਿੰਡ ਮੋਦੇ/ਧਨੋਏ ਥਾਣਾ ਘਰਿੰਡਾ ਜਿਲ੍ਹਾ ਅੰਮ੍ਰਿਤਸਰ ਇਲਾਕਾ ਵਿੱਚ ਨਸ਼ਾ ਵੇਚਣ ਦਾ ਕਾਰੋਬਾਰ ਵੱਡੀ ਪੱਧਰ ਤੇ ਕਰ ਰਹੇ ਹਨ ਜੇਕਰ ਨਾਕਾਬੰਦੀ ਕਰਕੇ ਇਨ੍ਹਾਂ ਨੂੰ ਕਾਬੂ ਕੀਤਾ ਜਾਵੇ ਤਾਂ ਵੱਡੀ ਬ੍ਰਾਮਦਗੀ ਹੋ ਸਕਦੀ ਹੈ। ਉਨ੍ਹਾਂ ਇੰਸ: ਗੁਰਮਿੰਦਰ ਸਿੰਘ
ਇੰਚਾਰਜ ਐਟੀ ਨਾਰਕੋਟਿਕਸ ਸੈੱਲ ਸਮੇਤ ਪੁਲਿਸ ਪਾਰਟੀ ਨੇ ਗੁਰੂ ਕੀ ਵਡਾਲੀ ਛੇਹਰਟਾ ਵਿਖੇ ਨਾਕਾਬੰਦੀ ਦੋਰਾਨ ਮੁਲਜਮ ਜਤਿੰਦਰ ਸਿੰਘ ਉਰਫ ਮਾਨ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਮੋਕਾ ਪਰ ਇੱਕ ਮੋਬਾਇਲ ਫੋਨ ਅਤੇ 20 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ, ਜਿਸ ਤੋਂ ਪੁੱਛਗਿੱਛ ਦੋਰਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਪਾਕਿਸਤਾਨ ਵਿੱਚ ਰਹਿੰਦੇ ਮੁਸਲਮਾਨ ਵਿਅਕਤੀ ਜਾਵੇਦ ਨਾਲ ਮੋਬਾਇਲ ਫੋਨ ਤੇ ਸਬੰਧ ਹਨ ਅਤੇ ਜਾਵੇਦ ਅਤੇ ਜਤਿੰਦਰ ਸਿੰਘ ਉੱਕਤ ਦੇ ਆਪਸ ਵਿੱਚ ਵੱਟਸਐਪ ਮੈਸਿਜ ਰਾਹੀਂ ਰਾਬਤਾ ਹੁੰਦਾ ਹੈ ਅਤੇ ਜਤਿੰਦਰ ਸਿੰਘ ਮਾਨ ਦੇ ਦੱਸਣ ਮੁਤਾਬਿਕ ਉਹ ਨਸ਼ੇ ਦਾ ਕਾਰੋਬਾਰ ਕਰਦੇ ਹਨ, ਕੁਝ ਦਿਨ ਪਹਿਲਾ ਹੀ ਜਾਵੇਦ ਨੇ ਪਾਕਿਸਤਾਨ ਤੋਂ ਜਤਿੰਦਰ ਸਿੰਘ ਮਾਨ ਨੂੰ ਦੱਸਿਆ ਕਿ ਉਹ ਕਿਸੇ ਟਰੱਕ ਰਾਹੀ ਹੈਰੋਇੰਨ ਭੇਜ ਰਿਹਾ ਹੈ।
ਉਸਨੇ ਪੁੱਛਗਿਛ ਦੋਰਾਨ ਸਪੱਸਟ ਕੀਤਾ ਕਿ ਜਾਵੇਦ ਵੱਲੋ ਦੱਸੇ ਟਰੱਕ ਮੁਤਾਬਿਕ ਪਾਕਿਸਤਾਨ ਤੋਂ ਭਾਰਤ ਆਏ ਟਰੱਕ ਦੇ ਪਿੱਛੇ ਬੰਨੀ ਹੋਈ ਜੁੱਤੀ ਵਿੱਚ 50 ਗ੍ਰਾਮ ਹੈਰੋਇੰਨ ਭੇਜੀ ਸੀ, ਜਿਸ ਵਿੱਚੋ ਉਸਨੇ ਕੁੱਝ ਹੈਰੋਇੰਨ ਵੇਚ ਦਿੱਤੀ ਅਤੇ ਬਾਕੀ 20 ਗ੍ਰਾਮ ਹੈਰੋਇੰਨ ਪੁਲਸ ਨੇ ਬਰਾਮਦ ਕਰ ਲਈ ਹੈ ਅਤੇ ਜਤਿੰਦਰ ਸਿੰਘ ਨੇ ਪੁੱਛਗਿੱਛ ਦੋਰਾਨ ਇਹ ਵੀ ਮੰਨਿਆ ਕਿ ਇਸ ਭੇਜੀ ਜਾਂਦੀ ਹੈਰੋਇੰਨ ਦੀ ਰਕਮ ਅੰਮ੍ਰਿਤਸਰ ਅਤੇ ਹੋਰ ਜਿਲ੍ਹਿਆ ਨਾਲ ਸਬੰਧਿਤ ਵਿਅਕਤੀਆਂ ਵੱਲੋ ਉਨ੍ਹਾਂ ਦੇ ਦੱਸਣ ਮੁਤਾਬਿਕ ਇੱਕਠੀ ਕਰਕੇ ਅੱਗੇ ਭੇਜੀ ਜਾਂਦੀ ਹੈ।