ਤਲਵੰਡੀ ਸਾਬੋ, 2 ਅਗਸਤ (ਰਾਮ ਰੇਸ਼ਮ ਨਥੇਹਾ)- ਬੀਤੇ ਦਿਨੀ ਤਲਵੰਡੀ ਸਾਬੋ ਦੇ ਇੱਕ ਸਕੂਲ ਦੀ ਚੌਥੀ ਜਮਾਤ ਵਿੱਚ ਪੜ੍ਹਦੀ ਨੌਂ ਸਾਲਾ ਬੱਚੀ ਨੂੰ ਅਗਵਾ ਕਰਕੇ ਬਲਾਤਕਾਰ ਕਰਨ ਵਾਲੇ ਵਹਿਸ਼ੀ ਦਰਿੰਦੇ ਨੂੰ ਆਖਿਰਕਾਰ ਪੁਲਿਸ ਵੱਲੋਂ ਗਿਰਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਿਲ ਕਰ ਲਈ ਗਈ ਹੈ। ਜਿਲ੍ਹਾ ਪੁਲਿਸ ਮੁਖੀ ਡਾ.ਨਾਨਕ ਸਿੰਘ ਨੇ ਪ੍ਰੈਸ ਕਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਬਠਿੰਡਾ ਪੁਲਿਸ ਵਲੋਂ ਬਣਾਈਆਂ ਗਈਆਂ ਵੱਖ-ਵੱਖ ਟੀਮਾਂ ਵਲੋਂ 2 ਅਗਸਤ 2019 ਨੂੰ ਗੁਰਸੇਵਕ ਸਿੰਘ ਉਰਫ ਸੇਵਕ ਵਾਸੀ ਪਿੰਡ ਨੱਤ ਹਾਲ ਆਬਾਦ ਨੱਤ ਰੋਡ ਤਲਵੰਡੀ ਸਾਬੋ ਤੋਂ ਗ੍ਰਿਫਤਾਰ ਕੀਤਾ।ਡਾ. ਨਾਨਕ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 25 ਜੁਲਾਈ ਨੂੰ
ਥਾਣਾ ਤਲਵੰਡੀ ਸਾਬੋ ਵਿਖੇ ਮੁਕੱਦਮਾ ਦਰਜ ਹੋਇਆ। ਜੋ ਕਿ 24 ਜੁਲਾਈ ਨੂੰ ਇੱਕ ਲੜਕੀ ਜਿਸ ਦੀ ਉਮਰ ਕਰੀਬ 9 ਸਾਲ ਸੀ ਅਤੇ ਚੋਥੀ ਕਲਾਸ ਵਿੱਚ ਪੜਦੀ ਹੈ। ਆਪਣੇ ਸਕੂਲ ਦਾ ਕੰਮ ਕਰਨ ਲਈ ਦੁਕਾਨ ਤੋ ਪੈਨਸਲ ਲੈਣ ਲਈ ਗਈ ਸੀ, ਦੁਕਾਨ ਬੰਦ ਹੋਣ ਕਰਕੇ ਘਰ ਵਾਪਿਸ ਆ ਰਹੀ ਸੀ ਅਤੇ ਇੱਕ ਮੋਨਾ ਨੌਜਵਾਨ ਜੋ ਮੋਟਰਸਾਈਕਲ ‘ਤੇ ਸਵਾਰ ਸੀ ਤੇ ਕਹਿਣ ਲੱਗਾ ਕਿ ਮੈਂ ਤੇਰਾ ਚਾਚਾ ਲੱਗਦਾ ਹਾਂ ਤੇਰੇ ਡੈਡੀ ਨੇ ਤੈਨੂੰ ਖੇਤ ਬੁਲਾਇਆ ਹੈ ਅਤੇ ਬੱਚੀ ਨੂੰ ਨੱਤ ਰੋਡ ‘ਤੇ ਸੂਏ ਦੀ ਪੱਟੜੀ ਸੁੰਨਸਾਨ ਜਗਾ ‘ਤੇ ਲੈ ਗਿਆ। ਜਿਸ ਨੇ ਬੱਚੀ ਨਾਲ ਗਲਤ ਹਰਕਤਾ ‘ਤੇ ਬਲਾਤਕਾਰ ਕੀਤਾ ਤੇ ਧਮਕੀ ਦਿੱਤੀ ਕਿ ਜੇਕਰ ਆਪਣੇ ਘਰ ਦੱਸਿਆ ਤਾਂ ਤੈਨੂੰ ਮਾਰਕੇ ਦੱਬ ਦੇਵਾਗਾਂ।ਲੜਕੀ ਨੇ ਘਰ ਆਕੇ ਸਾਰੀ ਗੱਲ ਦੱਸੀ ਅਤੇ ਪਰਿਵਾਰ ਨੇ ਲੜਕੀ ਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਦਾਖਲ ਕਰਵਾਇਆ।ਜਿਸ ‘ਤੇ ਮੁਕੱਦਮਾ ਥਾਣਾ ਤਲਵੰਡੀ ਸਾਬੋ ਵਿਖੇ ਦਰਜ ਕੀਤਾ ਗਿਆ।