ਸ੍ਰੀਨਗਰ, 9 ਮਈ (ਪੀ.ਟੀ.)- ਕਸ਼ਮੀਰ ’ਚ ਕੁਪਵਾੜਾ ਜ਼ਿਲ੍ਹੇ ਦੇ ਜੰਗਲਾਂ ’ਚ ਸੁਰੱਖਿਆ ਬਲਾਂ ਨੇ ਤਿੰਨ ਦਿਨ ਦੀ ਤਲਾਸ਼ ਤੋਂ ਬਾਅਦ ਇੱਕ ਅੱਤਕਵਾਦੀ ਟਿਕਾਣਾ ਤਬਾਹ ਕਰਕੇ ਉੱਥੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਹੈ। ਇੱਕ ਰੱਖਿਆ ਬੁਲਾਰੇ ਨੇ ਅੱਜ ਦੱਸਿਆ ਕਿ ਫੌਜ ਤੇ ਪੁਲਿਸ ਨੇ ਕੁਪਵਾੜਾ ਦੇ ਹਾਫਰਦਾ ਜੰਗਲਾਂ ’ਚ ਇੱਕ ਫੌਜੀ ਟਿਕਾਣੇ ਦੇ ਬਾਰੇ ’ਚ ਸੂਚਨਾ ਮਿਲਣ ਤੋਂ ਬਾਅਦ ਪੰਜ ਮਈ ਨੂੰ ਇਲਾਕੇ ’ਚ ਇੱਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਸੁਰੱਖਿਆ ਬਲਾਂ ਨੇ ਕੱਲ੍ਹ ਅੱਤਵਾਦੀ ਟਿਕਾਣੇ ਦਾ ਪਤਾ ਲਗਾਇਆ ਤੇ ਉੱਥੋਂ ਗੋਲਾ ਬਾਰੂਦ ਤੇ ਹਥਿਆਰਾਂ ਦਾ ਇੱਕ ਜ਼ਖੀਰਾ ਬਰਾਮਦ ਕੀਤਾ। ਸੁਰੱਖਿਆ ਬਲਾਂ ਨੂੰ ਅੱਤਕਵਾਦੀ ਟਿਕਾਣੇ ਤੋਂ ਇੱਕ ਪਿਸਟਲ, ਤਿੰਨ ਮੈਗਜ਼ੀਨ, 12 ਚੀਨੀ ਗ੍ਰਨੇਡ, ਦੋ ਦੂਰਬੀਨਾਂ, ਦੋ ਦਿਸ਼ਾ ਸੂਚਕ ਯੰਤਰ, ਆਰਪੀਜੀ ਦੀਆਂ ਤਿੰਨ ਗੋਲੀਆਂ, ਦੋ ਬੰਬ, ਇੱਕ ਵਾਇਰਲੈਸ ਸੈੱਟ ਤੇ ਹੋਰ ਸਮਾਨ ਮਿਲਿਆ।