May 26, 2026 1:12 am

ਉਤਰ ਪ੍ਰਦੇਸ਼ ’ਚ 9ਵੇਂ ਪੜ੍ਹਾਅ ਦੀਆਂ ਵੋਟਾਂ 12 ਨੂੰ

ਨਵੀਂ ਦਿੱਲੀ, 9 ਮਈ (ਵਿਸ਼ਵ ਵਾਰਤਾ) : ਉਤਰ ਪ੍ਰਦੇਸ ਵਿੱਚ 9ਵੇਂ ਪੜ੍ਹਾਅ ਦੀਆਂ ਵੋਟਾਂ 12 ਮਈ ਨੂੰ ਪਾਈਆਂ ਜਾਣਗੀਆਂ। 3 ਕਰੋੜ 16 ਲੱਖ 80 ਹਜ਼ਾਰ 539 ਵੋਟਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਇਸ ਵਿੱਚ 1 ਕਰੋੜ 73 ਲੱਖ 83 ਹਜ਼ਾਰ 629 ਪੁਰਸ਼, 1 ਕਰੋੜ 42 ਲੱਖ 64 ਹਜ਼ਾਰ 515 ਮਹਿਲਾਵਾਂ ਅਤੇ 2 ਹਜ਼ਾਰ 68 ਦੂਜੇ ਅਤੇ 30 ਹਜ਼ਾਰ 327 ਸਰਵਿਸ ਵਾਲੇ ਵੋਟਰ ਸ਼ਾਮਿਲ ਹਨ। 15 ਜਨਰਲ ਅਤੇ 3 ਅਨੁਸੂਚਿਤ ਜਾਤੀ ਦੀਆਂ ਸੀਟਾਂ ਲਈ 328 ਉਮੀਦਵਾਰ ਚੋਣ ਮੇੈਦਾਨ ਵਿਚ ਹਨ। ਇਸ ਵਿੱਚ ਬੀ.ਜੇ.ਪੀ. ਦੇ 17,  ਬੀ.ਐਸ.ਪੀ. ਦੇ 18, ਸੀ.ਪੀ.ਆਈ. ਦੇ ਚਾਰ, ਸੀ.ਪੀ.ਐਮ. ਦਾ ਇੱਕ, ਆਈ.ਐਨ.ਸੀ. 18, ਐਨ.ਸੀ.ਪੀ. ਇੱਕ, ਐਸ.ਪੀ. ਦੇ 18 ਮਾਨਤਾ ਪ੍ਰਾਪਤ ਪਾਰਟੀਆਂ ਦੇ 164 ਅਤੇ ਆਜ਼ਾਦ 87 ਉਮੀਦਵਾਰ ਹਨ। ਵੋਟਰਾਂ ਦੇ ਆਧਾਰ ਉਤੇ ਸਭ ਤੋਂ ਵੱਡਾ ਪਾਰਲੀਮਾਨੀ ਹਲਕਾ ਗੋਰਖਪੁਰ ਤੇ ਸਭ ਤੋਂ ਛੋਟਾ ਹਲਕਾ ਰੋਬਰਟਸਗੰਜ ਹੈ।

ਨਿਰਪੱਖ ਅਤੇ ਸੁਚਾਰੂ ਢੰਗ ਨਾਲ ਚੋਣਾਂ ਕਰਵਾਉਣ ਲਈ 37 ਜਨਰਲ ਅਬਜ਼ਰਵਰ, 18 ਖਰਚਾ ਅਬਜ਼ਰਵਰ, 2 ਪੁਲਿਸ ਅਬਜ਼ਰਵਰ, 3 ਜਾਗਰੂਕਤਾ ਅਤੇ 4 ਹਜ਼ਾਰ 594ਮਾਈਕਰੋ ਅਬਜ਼ਰਵਰ ਤੈਨਾਤ ਕੀਤੇ ਗਏ ਹਨ ਤੇ ਇੱਕ ਲੱਖ 46 ਹਜ਼ਾਰ 990 ਕਰਮਚਾਰੀ ਚੋਣ ਡਿਊਟੀ ਉਤੇ ਲਗਾਏ ਗਏ ਹਨ। 19 ਹਜ਼ਾਰ 881 ਮਤਦਾਨ ਕੇਂਦਰਾਂ ਉਤੇ 31 ਹਜ਼ਾਰ 483 ਪੋ¦ਿਗ ਸਟੇਸ਼ਨ ਬਣਾਏ ਗਏ ਹਨ।

Send this to a friend