ਕਰਾਚੀ, 9 ਮਈ (ਪੀ.ਟੀ.)- ਦੱਖਣ ਪੂਰਬੀ ਪਾਕਿਸਤਾਨ ’ਚ ਅੱਜ ਦੋ ਵਾਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਕਾਰਨ ਘੱਟ ਤੋਂ ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ 30 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਰਿਕਟਰ ਪੈਮਾਨੇ ’ਤੇ ਇਹਨਾਂ ਦੀ ਤੀਵਰਤਾ 4. 5 ਤੇ 4. 6 ਮਾਪੀ ਗਈ ਹੈ। ਅਮਰੀਕੀ ਭੂਵਿਗਿਆਨਕ ਸਰਵੇਖਣ ਵਿਭਾਗ ਦੇ ਅਨੁਸਾਰ ਪਹਿਲਾ ਭੁਚਾਲ ਤੜਕੇ ਕਰੀਬ 3. 50 ਮਿੰਟ ’ਤੇ ਆਇਆ ਜਿਸਦੀ ਤੀਵਰਤਾ ਰਿਕਟਰ ਪੈਮਾਨੇ ’ਤੇ 4. 5 ਮਾਪੀ ਗਈ। ਦੂਜਾ ਭੁਚਾਲ ਇੱਕ ਘੰਟੇ ਬਾਅਦ ਆਇਆ ਜਿਸਦੀ ਤੀਵਰਤਾ ਰਿਕਟਰ ਪੈਮਾਨੇ ’ਤੇ 4. 6 ਮਾਪੀ ਗਈ। ਭੁਚਾਲ ਦੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਔਰਤਾਂ ਤੇ ਬੱਚਿਆਂ ਸਮੇਤ 30 ਲੋਕ ਜ਼ਖ਼ਮੀ ਹੋ ਗਏ