ਨਵਾਂਸ਼ਹਿਰ 18 ਜੁਲਾਈ (ਸਨਪ੍ਰੀਤ ਮਾਂਗਟ) ਪਿਛਲੇ ਸਮੇ ਤੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਦੇ ਏਰੀਆ ਵਿੱਚ ਰਾਹਗੀਰਾ ਪਾਸੋ ਮਾਰੂ ਹਥਿਆਰਾ ਦਿਖਾਕੇ ਲੁੱਟਾਂ, ਖੋਹਾ ਕਰਨ ਵਾਲੇ ਗੈਗ ਦੇ 03 ਮੈਂਬਰਾ ਨੂੰ ਥਾਣਾ ਸਦਰ ਨਵਾਸ਼ਹਿਰ ਦੀ ਪੁਲਿਸ ਵਲੋ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।

ਸਰਬਜੀਤ ਸਿੰਘ ਉਪ ਕਪਤਾਨ ਪੁਲਿਸ ਨਵਾਂਸਹਿਰ ਦੇ ਦਿਸ਼ਾ ਨਿਰਦੇਸ਼ਾ ਹੇਠ ਅਜਿਹੀਆ ਵਾਰਦਾਤ ਕਰਨ ਵਾਲਿਆ ਨੂੰ ਕਾਬੂ ਕਰਨ ਲਈ ਇੰਸਪੈਕਰ ਰਕੇਸ਼ ਕੁਮਾਰ ਮੁੱਖ ਅਫਸਰ ਥਾਣਾ ਸਦਰ ਨਵਾਂਸ਼ਹਿਰ ਸਮੇਤ ਪੁਲਿਸ ਪਾਰਟੀ ਵਲੋ ਨਾਕਾਬੰਦੀ ਦੌਰਾਨ ਨਹਿਰ ਚੱਕਦਾਨਾ ਇਸ ਗੈਂਗ ਦੇ 03 ਦੋਸ਼ੀਆ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।ਇਹਨਾ ਵਾਰਦਾਤਾ ਵਿੱਚ ਖੋਹੀ ਗਈ ਹੌਂਡਾ ਐਵੀਏਟਰ ਸਕੂਟਰ, ਸਮੇਤ ਦਾਤਰ ਜੋ ਇਹ ਦੋਸ਼ੀ ਰਾਹਗੀਰਾ ਨੂੰ ਦਿਖਾਕੇ ਲੁੱਟਦੇ ਸਨ ਵੀ ਬਰਾਦਮ ਕੀਤਾ ਗਿਆ ।ਦੋਸੀਆ ਵਲੋ ਹੁਣ ਤੱਕ ਕੁੱਲ 06 ਵਾਰਦਾਤਾ ਕਰਨੀਆ ਮੰਨੀਆ ਹਨ।ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਰਬਦੀਤ ਸਿੰਘ ਨੇ ਦੱਸਿਆ ਕਿ 5 ਫਰਵਰੀ 13 ਨੂੰ ਅਮਰੀਕ ਸਿੰਘ ਵਾਸੀ ਬਖਲੌਰ ਆਪਣੇ ਮੋਟਰ ਸਾਈਕਲ ਨੰਬਰੀ ਪੀ.ਬੀ.32 ਕੇ 0989 ਤੇ ਚੱਕਦਾਨਾ ਨੂੰ ਜਾ ਰਿਹਾ ਸੀ ਤਾਂ ਚੱਕਦਾਨਾ ਉਸ ਨੂੰ ਘੇਰ ਕੇ ਆਪਣੇ ਦਸਤੀ ਛੁਰੇ ਦਾ ਵਾਰ ਕਰਕੇ ਮੋਟਰ ਸਾਈਕਲ ਖੋਹ ਕੇ ਮੁਕੰਦਪੁਰ ਸਾਈਡ ਨੂੰ ਭੱਜ ਗਏ ਸਨ ਅਤੇ ਇਸੇ ਤਰਾਂ ਹੀ ਮਿਤੀ 15 ਫਰਵਰੀ 13 ਨੂੰ ਸਰਬਜੀਤ ਸਿੰਘ ਵਾਸੀ ਪੱਲੀ ਝਿੱਕੀ ਆਪਣੇ ਹੌਂਡਾ ਸਕੂਟਰ ਨੰਬਰੀ ਪੀ.ਬੀ 32 ਐਮ 2718 ਪਰ ਸਵਾਰ ਹੋ ਕੇ ਰਾਜਾ ਕਲੀਨਿਕ ਖਟਕੜ ਕਲਾਂ ਨੂੰ ਜਾ ਰਿਹਾ ਸੀ ਤਾਂ ਤਿੰਨ ਮੋਨੇ ਨੌਜਵਾਨ ਜਿਹਨਾਂ ਨੇ ਆਪਣੇ ਮੂੰਹ ਰੁਮਾਲਾਂ ਨਾਲ ਬੰਨੇ ਹੋਏ ਸਨ ਸਕੂਟਰੀ ਦੇ ਬਰਾਬਰ ਮੋਟਰ ਸਾਈਕਲ ਲਿਆ ਕੇ ਦਾਤਰ ਦਿਖਾ ਕੇ ਉਸ ਦੀ ਪੈਂਟ ਦੀ ਜੇਬ ਵਿੱਚੋਂ ਪਰਸ ਅਤੇ ਮੋਬਾਈਲ ਕੱਢ ਲਿਆ ਤੇ ਉਸ ਦਾ ਸਕੂਟਰ ਖੋਹ ਕੇ ਬੰਗਾ ਸਾਈਡ ਨੂੰ ਭੱਜ ਗਏ ਸਨ ਜਿਸ ਤੇ ਮੁਕੱਦਮਾ ਥਾਣਾ ਸਦਰ ਨਵਾਂਸਹਿਰ ਪਹਿਲਾਂ ਹੀ ਦਰਜ ਰਜਿਸਟਰ ਕੀਤਾ ਜਾ ਚੁੱਕਾ ਹੈ।ਉਨ੍ਹਾਂ ਦੱਸਿਆ ਕਿ ਦੋਸ਼ੀ ਜਸਵੀਰ ਸਿੰਘ ਉਰਫ ਜੱਸੀ ਵਾਸੀ ਰਿਹਾਣਾ ਜੱਟਾਂ ਥਾਣਾ ਰਾਵਲ ਪਿੰਡੀ , ਜਸਵੀਰ ਸਿੰਘ ਉਰਫ ਸਾਬੀ ਵਾਸੀ ਉੱਪਲ ਜਗੀਰ ਥਾਣਾ ਨਕੋਦਰ ਅਤੇ ਗੁਰਪ੍ਰੀਤ ਸਿੰਘ ਉਰਫ ਸ਼ੀਲਾ ਵਾਸੀ ਚੱਕ ੁਗਲਾਣੀ ਥਾਣਾ ਨਕੋਦਰ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤੇ ਹੋਰ ਵੀ ਕੀਤੀਆ ਵਾਰਦਾਤਾਂ ਵਿੱਚ ਬ੍ਰਾਮਦਗੀ ਕੀਤੀ ਜਾਵੇਗੀ।
ਹਥਿਆਰਾਂ ਦੀ ਨੋਕ ‘ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ



