ਅੰਮ੍ਰਿਤਸਰ, 18 ਜੁਲਾਈ (ਨਰਿੰਦਰ ਪਾਲ ਸਿੰਘ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ. ਕਰਨੈਲ ਸਿੰਘ ਪੀਰ ਮੁਹੰਮਦ ਦੀ ਅਗਵਾਈ ਵਿਚ ਇਕ ਉਚ ਪੱਧਰੀ ਵਫਦ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸਬੂਤ ਸੌਂਪਕੇ ਮੰਗ ਕੀਤੀ ਹੈ ਕਿ ਉਹ ਪੰਜਾਬ ਦੇ ਇਕ ਸਾਬਕਾ ਪੁਲਿਸ ਅਫਸਰ ਮੁਹੰਮਦ ਇਜ਼ਹਾਰ ਆਲਮ ਵਲੋਂ ਗਰੀਬ ਸਿੱਖ ਕਿਸਾਨਾਂ ਦੇ ਬੱਚਿਆਂ ਦੇ ਧਰਮ ਪਰਿਵਰਤਨ ਨੂੰ ਰੋਕਣ ਲਈ ਤੁਰੰਤ ਸਾਰਥਿਕ ਕਦਮ ਚੁਕਣ।

ਵੰਗਾਰ ਮੈਗਜ਼ੀਨ ਦੇ ਮੁਖ ਸੰਪਾਦਕ ਸ. ਬਲਜੀਤ ਸਿੰਘ ਖਾਲਸਾ, ਭਾਈ ਧਰਮ ਸਿੰਘ ਖਾਲਸਾ ਟਰੱਸਟ ਦੀ ਚੇਅਰਪਰਸਨ ਬੀਬੀ ਸੰਦੀਪ ਕੌਰ ਕਾਸ਼ਤੀਵਾਲ, ਦਮਦਮੀ ਟਕਸਾਲ ਦੇ ਭਾਈ ਰਾਜਨਦੀਪ ਸਿੰਘ ਨਾਲ ਸਾਂਝੇ ਤੌਰ ‘ਤੇ ਸ. ਪੀਰ ਮੁਹੰਮਦ ਨੇ ਅਮਰੀਕਾ ਦੇ ਗੁਰਦੁਆਰਾ ਫਰੀਮਾਂਟ ਸਾਹਿਬ ਦੇ 565 ਸਿੱਖਾਂ ਦੇ ਦਸਤਖਤਾਂ ਵਾਲੀ ਇਕ ਪਟੀਸ਼ਨ ਗਿਆਨੀ ਗੁਰਬਚਨ ਸਿੰਘ ਨੂੰ ਸੌਪੀ। ਇਸ ਪਟੀਸ਼ਨ ਤੇ ਸੀਨੀਅਰ ਸੁਪਰੀਮ ਸਿੱਖ ਕੌਂਸਲ ਮੈਂਬਰ, ਗੁਰਪਾਲ ਸਿੰਘ ਹੰਸਰਾ, ਭਾਈ ਦਵਿੰਦਰ ਸਿੰਘ, ਬਾਈ ਹਰਜੀਤ ਸਿੰਘ, ਭਾਈ ਤਰਸੇਮ ਸਿੰਘ ਅਤੇ ਭਾਈ ਲਖਬੀਰ ਸਿੰਘ ਦੇ ਪ੍ਰਮਖ ਦਸਤਖਤ ਹਨ ਤੇ ਇਹ ਪਟੀਸ਼ਨ 14 ਪੰਨਿਆਂ ਦੀ ਹੈ । ਸ. ਪੀਰ ਮੁਹੰਮਦ ਨੇ ਦੱਸਿਆ ਕਿ ਇਜ਼ਹਾਰ ਆਲਮ ਨੇ ਪੰਜਾਬ ਵਿਚ 480 ਤੋਂ ਜਿਆਦਾ ਮਸਜਿਦਾਂ ਬਣਵਾਈਆਂ ,ਹਰੇਕ ਮਸਜਿਦ ਦੀ ਉਸਾਰੀ ਲਈ,99000 ਰੁਪਏ ਦਿੱਤੇ ਅਤੇ ਬਹੁਤ ਥਾਵਾਂ ਤੇ ਇਨ੍ਹਾ ਮਸਜਿਦਾਂ ਲਈ ਇਮਾਮ ਵੀ ਥਾਪੇ । ਉਨ੍ਹਾ ਦੱਸਿਆ ਕਿ ਇਨ੍ਹਾਂ ਮਸਜਿਦਾਂ ਦੀ ਸਾਂਭ ਸੰਭਾਲ ਲਈ ਬਣਾਈਆਂ ਗਈਆਂ 21 ਮੈਂਬਰੀ ਕਮੇਟੀਆਂ ਵਿਚ ਸ਼ਾਮਿਲ ਲੋਕਾਂ ਵਿਚ ਜਿਆਦਾਤਾਰ ਸਿੱਖ ਧਰਮ ਤਬਦੀਲ ਕਰਕੇ ਖਾਨ ਬਣੇ ਲੋਕ ਹਨ । ਪਟੀਸ਼ਨ ਵਿਚ ਦੱਸਿਆ ਗਿਆ ਹੈ ਕਿ ਪੰਜਾਬ ਵਿਚਲੇ ਕਾਲੇ ਦੌਰ ਦੌਰਾਨ ਜਦ ਇਜ਼ਹਾਰ ਆਲਮ ਸਿੱਖ ਨੌਜੁਆਨਾਂ ਨੂੰ ਕੋਹ ਕੋਹ ਕੇ ਮਾਰ ਰਿਹਾ ਸੀ ਤਾਂ ਉਸ ਸਮੇਂ ਇਜਹਾਰ ਆਲਮ ਸਮੇਤ ਦੋ ਹੋਰ ਮੁਸਲਿਮ ਪੁਲਿਸ ਅਫਸਰਾਂ ਮੁਹਮੰਦ ਸਦੀਕੀ ਤੇ ਮੁਹਮੰਦ ਮੁਸਤਫਾ ਨੇ ਪੰਜਾਬ ਦੇ ਕੁਝ ਇਲਾਕਿਆਂ ਵਿਚ ਮੁਸਲਮਾਨ ਲਿਆਕੇ ਵਸਾਏ ਤੇ ਹੁਣ ਇਜ਼ਹਾਰ ਆਲਮ ਵਲੋਂ ਪੰਜਾਬ ਦੇ ਪਿੰਡਾਂ ਵਿਚ ਤੇ ਖਾਸ ਕਰਕੇ ਮਾਲਵੇ ਵਿਚ ਮਸਜਿਦਾਂ ਤਿਆਰ ਕਰਵਾਈਆਂ ਜਾ ਰਹੀਆਂ ਹਨ । ਪਟੀਸ਼ਨ ਵਿਚ ਅਖਬਾਰਾਂ ਦੀਆਂ ਖਬਰਾਂ ਸਾਹਿਤ ਸਬੂਤ ਦੇਕੇ ਦੱਸਿਆ ਗਿਆ ਹੈ ਕਿ 20 ਜੂਨ 2012 ਨੂੰ ਪਿੰਡ ਰੋਡੇ (ਜਿਲ੍ਹਾ ਮੋਗਾ),ਪਿੰਡ ਸਨੌਰ 9ਪਟਿਆਲਾ,23 ਜੂਨ 2012 ਪਿੰਡ ਛਜਾਵਲ (ਲੁਧਿਆਣਾ )27 ਜੂਨ ਪਿੰਡਡ ਹੀਰੋਖੁਰਦ,11 ਅਗਸਤ ਪਿੰਡ ਲਸਾੜਾ ਵਿਖੇ ਮਸਜਿਦ ਦਾ ਨੀਂਹ ਪੱਥਰ ਰੱਖਿਆ ਗਿਆ । ਸਬੂਤ ਸਾਹਿਤ ਦੱਸਿਆ ਗਿਆ ਹੈ ਕਿ ਪਿੰਡ ਘਵੱਦੀ ,ਛਪਾਰ ,ਪਿੰਡ ਹੰਡਆਇਆ ,28 ਅਕਤੂਬਰ ਭਦੌੜ ,ਸੇਖਾ ਖੁਰਦ ,20 ਸਤੰਬਰ ਮਹਿਲਕਲਾਂ ਵਿਖੇ ਮਸੀਤ ਬਣ ਗਈ ਹੈ । ਪਿੰਡ ਰਸੂਲਪੁਰ ਛੰਨਾ ਵਿਖੇ ਈਦ ਵੀ ਮਨਾਈ ਗਈ ,ਪਿੰਡ ਭਵਾਨੀਗੜ੍ਹ,ਪਾਤੜਾਂ ਰੇੜਵਾਂ,ਫਫੜੇ ਭਾਈ ਕਾ ,ਬਹਿਲੋ,ਸਰਵਰਪੁਰਾ ,ਰਤੀਆ ਵੀ ਉਨ੍ਹਾਂ ਪਿੰਡਾਂ ਵਿਚ ਸ਼ਾਮਿਲ ਹਨ ਜਿਥੇ ਮਸੀਤਾਂ ਬਣ ਗਈਆਂ ਹਨ ਜਾਂ ਬਣ ਰਹੀਆਂ ਹਨ । ਜਥੇਦਾਰ ਸਾਹਿਬ ਨੂੰ ਦੱਸਿਆ ਗਿਆ ਹੈ ਕਿ ਪੰਜਾਬ ਦੇ ਮਾਲਵਾ ਖੇਤਰ ਦਾ ਸ਼ਾਇਦ ਹੀ ਕੋਈ ਪਿੰਡ ਹੋਵੇ ਜਿਥੇ ਮਸਜਿਦ ਨਹੀ ਹੈ ਲੇਕਿਨ ਇਥੇ ਸਾਰੇ ਹੀ ਪ੍ਰਬੰਦਕਾਂ ਤੇ ਇਨ੍ਹਾ ਇਲਾਕਿਆਂ ਵਿਚ ਗੁਰਮੇਲ ਖਾਨ ,ਗੁਰਤੇਜ ਖਾਨ ,ਗੁਰਪ੍ਰਤਿ ਖਾਨ ,ਗੁਰਸੇਵਕ ਖਾਨ ਤੋਂ ਲੇਕੇ ਸੈਂਕੜੇ ਅਜੇਹੇ ਸਿੱਖ ਨਾਵਾਂ ਵਾਲੇ ਮੁਸਲਮਾਨ ਹਨ। ਪਟੀਸ਼ਨ ਵਿਚ ਇਨ੍ਹਾਂ ਮਸੀਤਾਂ ਦੇ ਪ੍ਰਬੰਦਕਾਂ ਦੇ ਨਾਵਾਂ ਦੀ ਇਕ ਲਿਸਟ ਵੀ ਦਿੱਤੀ ਗਈ ਹੈ ਜੋ ਸਾਫ ਦਸਦੀ ਹੈ ਕਿ ਇਹ ਨਾਮ ਸਿੱਖਾਂ ਦੇ ਨਾਮ ਹਨ ਲੇਕਿਨ ਧਰਮ ਪ੍ਰੀਵਰਤਨ ਬਾਅਦ ਖਾਨ ਬਣ ਗਏ , ਤੇ ਇਹ ਸਭ ਹੋਇਆ ਹੈ ਇਜ਼ਹਾਰ ਆਲਮ ਕਰਕੇ, ਸ਼੍ਰੋਮਣੀ ਕਮੇਟੀ ਤੇ ਪੰਜਾਬ ਦੀ ਪੰਥਕ ਸਰਕਾਰ ਦੇ ਨੱਕ ਹੇਠ। ਪਟੀਸਨ ਵਿਚ ਮੰਗ ਕੀਤੀ ਗਈ ਹੈ ਕਿ ਇਸ ਸਮੁਚੇ ਮਾਮਲੇ ਦੀ ਇਕ ਵਾਰ ਫਿਰ ਜਾਂਚ ਕਰਵਾਕੇ ਆਲਮ ਵਰਗਿਆ ਨੂੰ ਸਜਾ ਦਿਵਾਈ ਜਾਏ ।ਵਫਦ ਵਲੋਂ ਮੰਗ ਪੱਤਰ ਦੇਣ ਬਾਅਦ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਸਲਾ ਹੈ ਉਹ ਹੁਣੇ ਹੀ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੂੰ ਪੱਤਰ ਲਿਖਕੇ ਸਮੁਚੇ ਮਾਮਲੇ ਦੀ ਜਾਂਚ ਲਈ ਕਹਿ ਰਹੇ ਹਨ।
ਸਿੱਖ ਬੱਚਿਆਂ ਦੇ ਧਰਮ ਪਰਿਵਰਤਨ ਨੂੰ ਰੋਕਣ ਲਈ ਸਿੰਘ ਸਾਹਿਬ ਤੁਰੰਤ ਕਦਮ ਚੁੱਕਣ : ਪੀਰ ਮੁਹੰਮਦ



