May 25, 2026 5:47 pm

ਮੋਦੀ ਜੀ ਤੁਹਾਨੂੰ ਕਿਸ ਗੰਗਾਂ ਨੇ ਬੁਲਾਇਆ ਹੈ : ਵਿਧਾਇਕ ਸਦੀਕ

ਤਪਾ ਮੰਡੀ, 9 ਮਈ (ਮਨਪ੍ਰੀਤ) -ਹਲਕੇ ਭਦੌੜ ਦੇ ਵਿਧਾਇਕ ਜਨਾਬ ਮੁਹਮੰਦ ਸਦੀਕ ਨੇ ਤਪਾ ਵਿਖੇ ਫੇਰੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਉਮੀਦਵਾਰ ਨਰਿਦੰਰ ਮੋਦੀ ਟੀ.ਵੀ. ਉੱਤੇ ਇਸ਼ਤਿਆਰ ਬਾਜੀ ਦੌਰਾਨ ਕਹਿੰਦੇ ਹਨ ਕਿ ‘ਨਾ ਮੁਝੇ ਕਿਸੀ ਨੇ ਬੇਜਾ ਹੈ ਨਾ ਮੈ ਆਪ ਆਇਆ ਹੂੰ ਮੁਝੇ ਤੋਂ ਗੰਗਾਂ ਨੇ ਬੁਲਾਇਆ ਹੈ ’ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਹੜੀ ਗੰਗਾਂ ਨੇ ਬੁਲਾਇਆ ਹੈ ਜੇਕਰ ਉਹ ਗੰਗਾਂ ਮਾਤਾ ਦੀ ਗੱਲ ਕਰਦੇ ਹਨ ਤਾਂ ਇਸ ਨਾਲ ਹਿੰਦੂਆਂ ਦੀ ਧਾਰਮਿਕ ਭਾਵਨਾ ਨਾਲ ਛੇੜਛਾੜ ਹੈ ਕਿਉਕਿ ਹਿੰਦੂ ਧਰਮ ਵਿਚ ਗੰਗਾਂ ਨੂੰ ਮਾਤਾ ਮੰਨਿਆ ਜਾਂਦਾ ਹੈ ਅਜਿਹੀ ਸ਼ਬਦਾਵਲੀ ਉਨ੍ਹਾਂ ਨੂੰ ਸ਼ੋਭਾ ਨਹੀ ਦਿੰਦੀ। ਉਨ੍ਹਾਂ ਹਲਕੇ ਭਦੌੜ ਅੰਦਰ ਚੌਣਾਂ ਦੌਰਾਨ ਵਧੀਆ ਕਾਰਜਗਾਰੀ ਦਿਖਾਉਣ ਵਾਲੇ ਵਰਕਰਾਂ ਦੀ ਸਰਾਹਨਾ ਕੀਤੀ ਅਤੇ ਅਪੀਲ ਕੀਤੀ ਕਿ ਪਿੰਡ

ਪਿੰਡ ਜਾਕੇ ਪਾਰਟੀ ਨੂੰ ਮਜਬੂਤ ਕੀਤਾ ਜਾਵੇ ਤਾਂ ਕਿ ਵਿਧਾਨ ਸਭਾ ਚੌਣਾਂ ਵਿਚ ਅਕਾਲੀਆਂ ਦਾ ਪੱਤਾ ਸਾਫ਼ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਸਰਪੰਚ ਗੁਰਨਾਮ ਸਿੰਘ, ਸੁਰਜ ਭਾਰਦਵਾਜ, ਯੂਥ ਸਿਟੀ ਪ੍ਰਧਾਨ ਨਰਿਦੰਰ ਨਿੰਦੀ, ਮੋਹਿਤ ਮੇਸ਼ੀ, ਸਾਬਕਾ ਕੌਸ਼ਲਰ ਸੋਮ ਨਾਥ, ਦੇਵ ਰਾਜ ਸ਼ਰਮਾਂ, ਵਿਨੋਦ ਗੋਗੀ, ਪ੍ਰੇਮ ਕੁਮਾਰ ਸਾਂਤ ਆਦਿ ਹਾਜਰ ਸਨ ।

Send this to a friend