ਗੋਲੇਵਾਲਾ, 30 ਜੁਲਾਈ (ਜਸਵਿੰਦਰ ਬਰਾੜ ਸਾਧਾਂ ਵਾਲਾ)- ਐਸ.ਐਸ.ਪੀ. ਸ: ਰਾਜਬਚਨ ਸਿੰਘ ਸੰਧੂ ਅਤੇ ਡੀ.ਐਸ.ਪੀ ਗੁਰਮੀਤ ਸਿੰਘ ਦੀਆਂ ਹਿਦਾਇਤਾਂ ਅਨਸਾਰ ਐਸ.ਐਚ.ਓ. ਭੁਪਿੰਦਰ ਸਿੰਘ ਥਾਣਾ ਸਦਰ ਫਰੀਦਕੋਟ ਅਤੇ ਏ.ਐੱਸ.ਆਈ ਗੁਰਮੇਜ ਸਿੰਧੂ ਚੌਕੀ ਗੋਲੇਵਾਲਾ ਨੇ ਨਸ਼ੇ ਦੇ ਸੁਦਾਗਰਾਂ ਅਤੇ ਸ਼ਰਾਰਤੀ ਅਨਸਰਾ ਤੇ ਲਗਾਮ ਕੱਸ ਦਿੱਤੀ ਹੈ ਅਤੇ ਨਸ਼ੇ ਦੇ ਸੁਦਾਗਰਾਂ ਨੂੰ ਕਨੂੰਨੀ ਸਿੰਕਜੇ’ਚ ਲਿਉਣ ਲਈ ਦਿਨ ਰਾਤ ਇੱਕ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਉਹ ਥਾਣਾ ਸਿਟੀ ਫਰੀਦਕੋਟ ਵਿਖੇ ਆਪਣੀ ਸੇਵਾਵਾਂ ਬੜੀ ਤਨਦੇਹੀ ਨਾਲ ਨਿਭਾ ਚੁੱਕੇ ਹਨ,ਚੌਕੀ ਇੰਚਾਰਜ ਮੁਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਜੋ ਵੀ
ਨਸ਼ੇ ਦਾ ਕਾਰੋਬਾਰ ਕਰਦੇ ਹਨ ਉਨ੍ਹਾਂ ਨੂੰ ਅਪੀਲ ਹੈ ਕਿ ਨਸ਼ੇ ਦਾ ਕਾਰੋਬਾਰ ਛੱਡ ਦੇਣ ਨਹੀ ਤਾ ਉਨ੍ਹਾਂ ਤੇ ਬਣਦੀ ਕਰਵਾਈ ਕੀਤੀ ਜਾਵੇਗੀ ਅਤੇ ਜੇਲ ਦੀਆਂ ਸਲਾਖਾ ਪਿੱਛੇ ਜਾਣ ਲਈ ਤਿਆਰ ਰਹਿਣ।ਨਸ਼ੇ ਦੇ ਸੋਦਾਗਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ ਅਤੇ ਜੋ ਵੀ ਸ਼ਰਾਰਤੀ ਅਨਸਰ ਹਨ ਜੋ ਵਹੀਕਲਾਂ ਦੇ ਕਾਗਜ਼ ਆਧੁਰੇ ਹਨ ਉਨ੍ਹਾਂ ਤੇ ਵੀ ਨਕੇਲ ਕੱਸੀ ਜਾਵੇਗੀ ਅਤੇ ਜੋ ਸਮਾਜ ਵਿੱਚੋ ਗੰਦਗੀ ਦੂਰ ਕਰਨ ਲਈ ਮੀਡਿਆ ਅਤੇ ਆਮ ਜਨਤਾਂ ਦੇ ਸਹਿਯੋਗ ਦੀ ਮੁੱਖ ਲੋੜ ਹੈ।ਗੁਰਮੇਜ ਸਿੰਘ ਸੰਧੂ ਨੇ ਆਪਣੇ ਵਿਚਾਰਾ ਰਾਹੀ ਪੰਚਾਇਤਾਂ ਅਤੇ ਆਮ ਮੋਹਤਬਾਰ ਵਿਅਕਤੀਆਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਨਸ਼ੇ ਦੇ ਸੌਦਾਗਰ ਦੀ ਹੈਲਪ ਕਰਨ ਲਈ ਨਾ ਆਖਿਆ ਜਾਵੇ ਪ੍ਰੰਤੂ ਨਾ ਕਿਸੇ ਦੀ ਹੈਲਪ ਨਹੀ ਕੀਤੀ ਜਾਵੇਗੀ। ਸ਼ਰਾਰਤੀ ਅਨਸਰ ਅਤੇ ਨਸ਼ੇ ਦੇ ਸੌਦਾਗਰਾਂ ਤੇ ਬਣਦੀ ਕਾਰਵਾਈ ਅਮਲ ਵਿੱਚ ਜਰੂਰ ਲਿਆਦੀ ਜਾਵੇਗੀ।ਜੋ ਨਸ਼ੇ ਦਾ ਕਾਰਬਾਰ ਕਰਦੇ ਹਨ ਉਹ ਇਹ ਕੰਮ ਛੱਡ ਦੇਣ ਤੇ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਵੇਗਾ।ਇਸ ਮੋਕੇ ਪੰਚਾਇਤਾਂ ਨੇ ਅਤੇ ਆਮ ਲੋਕਾਂ ਨੇ ਚੋਕੀ ਇੰਚਾਰਜ ਨੂੰ ਸਹਿਯੋਗ ਦੇਣ ਦਾ ਪੂਰਾ ਭਰੋਸਾ ਦਿੱਤਾ।ਇਸ ਮੋਕੇ ਚੌਕੀ ਇੰਚਾਰਜ ਗੁਰਮੇਜ ਸਿੰਘ ਸੰਧੂ ਅਤੇ ਗੁਰਚਰਨ ਸਿੰਘ,ਗੁਰਨੈਬ ਸਿੰਘ,ਬੋਹੜ ਸਿੰਘ,ਨਿਰਭੈ ਸਿੰਘ,ਮੁੱਖ ਮੁਨਸੀ ਗੁਰਮੀਤ ਸਿੰਘ,ਜਗਤਾਰ ਸਿੰਘ ਅਤੇ ਸਮੂਹ ਸਟਾਫ ਨੇ ਜਨਤਾਂ ਅਤੇ ਸਮੂਹ ਪੰਚਾਇਤਾ ਦਾ ਵਿਸ਼ੇਸ਼ ਤੋਰ ਧੰਨਵਾਦ ਕੀ।ਇਸ ਮੋਕੇ ਪੱਤਰਕਾਰ ਜਸਵਿੰਦਰ ਬਰਾੜ ਨੇ ਗੁਰਮੇਜ ਸਿੰਘ ਸੰਧੂ ਨੂੰ ਜੀ ਆਇਆਂ ਆਖਿਆ ਅਤੇ ਭਰੋਸਾ ਦਿੱਤਾ ਕਿ ਮੀਡਿਆ ਹਰ ਕੰਮ ਵਿੱਚ ਮੱਦਦ ਕਰਨ ਦਾ ਲਈ ਤਿਆਰ ਹੈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀ ਸਾਰੇ ਰਲ-ਮਿਲ ਕੇ ਇਸ ਨਸ਼ੇ ਦੀ ਨਾਮਰਾਦ ਬਿਮਾਰੀ ਨੂੰ ਜੜ ਤੋ ਖਤਮ ਕਰੀਏ ਆਪਣੀ ਨੌਜਵਾਨ ਪੀੜੀ ਨੂੰ ਇਸ ਨਸ਼ੇ ਦੀ ਭੈੜੀ ਨਾਮਰਾਦ ਬਿਮਾਰੀ ਤੌ ਨੌਜਵਾਨਾਂ ਨੂੰ ਬਚਾਇਆ ਜਾ ਸਕਦਾ ਹੈ।ਆਓ ਸਾਰੇ ਰਲ-ਮਿਲ ਕੇ ਚੰਗੀ ਸੋਚ ਲੇ ਕੇ ਆਪਣੇ ਪੰਜਾਬ ਨੂੰ ਨਸ਼ਿਆਂ ‘ਚ ਡੁਬਦੇ ਨੂੰ ਬਚਾਈਏ।