ਨਵੀਂ ਦਿੱਲੀ, 8 ਮਈ (ਪੀ.ਟੀ.)- ਆਮ ਆਦਮੀ ਪਾਰਟੀ ਦੇ ਸੰਯੋਜਕ ਤੇ ਵਾਰਾਨਸੀ ’ਚ ਆਪ ਉਮੀਦਵਾਰ ਅਰਵਿੰਦ ਕੇਜਰੀਵਾਲ ਨੇ ਮੋਦੀ ’ਤੇ ਟਵੀਟ ਕਰ ਕੇ ਨਿਸ਼ਾਨਾ ਸਾਧਿਆ ਹੈ। ਕੇਜਰੀਵਾਲ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁੱਦੇ ਦੇ ਉਮੀਦਵਾਰ ਨਰਿੰਦਰ ਮੋਦੀ ’ਤੇ ਗੰਗਾ ਆਰਤੀ ਦੇ ਨਾਮ ’ਤੇ ਰਾਜਨੀਤੀ ਕਰਨ ਦਾ ਇਲਜ਼ਾਮ ਲਗਾਇਆ ਹੈ। ਅਰਵਿੰਦ ਕੇਜਰੀਵਾਲ ਨੇ ਮੋਦੀ ਨੂੰ ਬਹਿਸ ਲਈ ਖੁੱਲੀ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਮੈਂ ਮੋਦੀ ਨੂੰ ਸਰਵਜਨਕ ਤੌਰ ’ਤੇ ਚੁਣੌਤੀ ਦਿੰਦਾ ਹਾਂ, ਤਾਂਕਿ ਕਾਸ਼ੀ ਦੇ ਲੋਕ ਸਾਡੇ ਦੋਵਾਂ ਤੋਂ ਸਿੱਧੇ ਸਵਾਲ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਮੋਦੀ ਇਸਦੇ ਲਈ ਜਗ੍ਹਾ ਤੇ ਸਮਾਂ ਤੈਅ ਕਰ ਲੈਣ। ਜਿਕਰਯੋਗ ਹੈ ਕਿ ਨਰਿੰਦਰ
ਮੋਦੀ ਨੂੰ ਕੱਲ ਸ਼ਾਮ ਗੰਗਾ ਆਰਤੀ ’ਚ ਸ਼ਾਮਿਲ ਹੋਣਾ ਸੀ, ਲੇਕਿਨ ਪ੍ਰਸ਼ਾਸਨ ਵਲੋਂ ਮਨਜ਼ੂਰੀ ਨਾ ਮਿਲਣ ਦੇ ਕਾਰਨ ਕਾਸ਼ੀ ਨਹੀਂ ਪਹੁੰਚ ਸਕੇ।