April 22, 2026 5:19 pm

ਅਯੋਗਤਾ ਖਿਲਾਫ ਬਾਗੀ ਜੇਡੀਐਸ ਵਿਧਾਇਕ ਸੁਪਰੀਮ ਕੋਰਟ ਜਾਣਗੇ

ਕਰਨਾਟਕ ਵਿਧਾਨ ਸਭਾ ਸਪੀਕਰ ਵੱਲੋਂ ਅਯੋਗ ਐਲਾਨੇ ਗਏ ਜੇ ਡੀ (ਐਸ) ਦੇ ਬਾਗੀ ਵਿਧਾ?ਕ ਏ ਐਚ ਵਿਸ਼ਵਨਾਥ ਨੇ ਕਿਹਾ ਕਿ ਫੈਸਲਾ ‘ਕਾਨੂੰਨ ਵਿਰੁੱਧ ਹੈ ਅਤੇ ਉਹ ਅਤੇ ਹੋਰ ਅਸੰਤੁਸ਼ਟ ਵਿਧਾਇਕ ਸੋਮਵਾਰ ਨੂੰ ਸੁਪਰੀਮ ਕੋਰਟ ਜਾਣਗੇ।
ਵਿਧਾਨ ਸਭਾ ਸਪੀਕਰ ਕੇ ਆਰ ਰਮੇਸ਼ ਕੁਮਾਰ ਨੇ ਐਤਵਾਰ ਨੂੰ ਦਲ–ਬਦਲ ਰੋਕੂ ਕਾਨੂੰਨ ਦੇ ਤਹਿਤ 14 ਹੋਰ ਵਿਧਾਇਕਾਂ ਨੂੰ 2023 ਵਿਚ ਵਰਤਮਾਨ ਵਿਧਾਨ ਸਭਾ ਦਾ ਕਾਰਜਕਾਲ ਖਤਮ ਹੋਣ ਤੱਕ ਅਯੋਗ ਐਲਾਨਿਆ ਸੀ, ਜਿਨ੍ਹਾਂ ਵਿਚ ਕਾਂਗਰਸ ਦੇ 11 ਅਤੇ ਤਿੰਨ ਜੇ ਡੀ (ਐਸ) ਦੇ ਵਿਧਾਇਕ ਸ਼ਾਮਲ ਹਨ। ਕੁਮਾਰ ਨੇ ਕਾਂਗਰਸ ਦੇ ਤਿੰਨ ਬਾਗੀ ਵਿਧਾਇਕਾਂ ਨੂੰ ਵੀਰਵਾਰ ਨੂੰ ਅਯੋਗ ਕਰਾਰ ਦਿੱਤਾ ਸੀ।

Send this to a friend