April 23, 2026 10:21 am

ਨਸ਼ਾ ਵੇਚਣ ਵਾਲਿਆਂ ਦੀ ਨਹੀਂ ਹੁਣ ਖੈਰ : ਐਸ.ਐਸ.ਪੀ ਦੁੱਗਲ

ਜੰਡਿਆਲਾ ਗੁਰੂ, 28 ਜੁਲਾਈ (ਵਰੁਣ ਸੋਨੀ)- ਅੰਮ੍ਰਿਤਸਰ ਦਿਹਾਤੀ ਦੇ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਵਿਕਰਮ ਜੀਤ ਦੁੱਗਲ ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ ਨੇ ਨਸ਼ਿਆ ਵਿਰੁੱਧ ਸ਼ੁਰੂ ਕੀਤੇ ਗਏ ਸਰਚ ਉਪਰੇਸ਼ਨ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ੇ ਨੂੰ ਟ੍ਰੇਸ ਕਰਨ ਲਈ ਸ਼ਪੈਸਲ ਸਨਿਫਰ ਡੋਗ ਮਰਫੀ ਅੇਤ ਈਸ਼ਾ ਨੂੰ ਸਰਚ ਉਪਰੇਸ਼ਨਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਹ ਡੋਗ ਜਮੀਨ ਜਾਂ ਹੋਰ ਕਿਸੇ ਜਗ੍ਹਾ ਤੇ ਲੁਕਾਏ ਗਏ ਨਸ਼ੇ ਵਾਲੇ ਪਦਾਰਥਾਂ ਨੂੰ ਆਪਣੀ ਸੁੰਘਣ ਸ਼ਕਤੀ ਨਾਲ ਲੱਬ ਲੈਂਦੇ ਹਨ।ਉਨ੍ਹਾਂ ਨੇ ਦੱਸਿਆ ਕਿ ਸਨਿਫਰ ਡੋਗ ਮਰਫੀ ਲਖਨਉ ਰਾਜ ਵਿੱਚ ਹੋਏ ਆਲ ਇੰਡੀਆਂ ਡੋਗਜ ਸਨਿਫੰਗ ਕੰਂਪੀਟੀਸ਼ਨ ਵਿੱਚੋਂ ਪਹਿਲਾ ਸ਼ਥਾਨ ਪ੍ਰਾਪਤ ਕਰ ਚੁੱਕਾ ਹੈ।ਇਸ ਸਬੰਧੀ ਅੱਜ ਇਹਨਾਂ ਸਨਿਫਰ ਡੋਗਜ ਦੀ ਮਦਦ ਨਾਲ ਥਾਣਾ ਕੰਬੋਅ ਵਿੱਚ ਪੈਂਦੇ ਪਿੰਡ ਮਾਹਲ ਬਾਰੇ ਆਉਂਦੀਆਂ ਨਸ਼ੇ ਸਬੰਧੀ ਸ਼ਿਕਾਇਤਾਂ ਨੂੰ ਦੂਰ ਕਰਨ ਅਤੇ ਨਸ਼ਾ ਤਸਕਰਾਂ ਤੇ ਸਖਤ ਕਾਰਵਾਈ ਕਰਨ ਲਈ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਵੇਰੇ 4 ਵਜੇ ਤੋ 7 ਵਜੇ ਤੱਕ ਪੂਰੇ ਪਿੰਡ
ਮਾਹਲ ਨੂੰ ਘੇਰ ਕੇ ਨਸ਼ਾ ਤਸਕਰਾਂ ਦੇ ਘਰਾਂ ਵਿੱਚ ਸਰਚ ਕੀਤੀ ਗਈ। ਇਸ ਰੇਡ ਵਿੱਚ ਸ਼ੀ ਰਵਿੰਦਰ ਸਿੰਘ ਪੀ.ਪੀ.ਐਸ, ਉਪ ਪੁਲਿਸ ਕਪਤਾਨ ਸ਼ਪੈਸ਼ਲ ਬ੍ਰਾਂਚ ਐਡ ਕ੍ਰਿਮੀਨਲ ਇੰਟੈਲੀਜੈਂਸ, ਸ਼੍ਰੀ ਸੋਹਣ ਸਿੰਘ ਪੀ,ਪੀ.ਐਸ, ਉਪ ਪੁਲਿਸ ਕਪਤਾਨ ਨਾਰਕੋਟਿਕ ਸੈੱਲ, ਐਸ.ਆਈ ਸੁਖਜਿੰਦਰ ਸਿੰਘ ਮੁੱਖ ਅਫਸਰ ਥਾਣਾ ਰਾਜਾਸਾਂਸੀ, ਐਸ.ਆਈ ਕਿਰਨਦੀਪ ਸਿੰਘ ਮੁੱਖ ਅਫਸਰ ਥਾਣਾ ਚਾਟੀਵਿੰਡ ਸ਼ਾਮਿਲ ਸਨ।

Send this to a friend