April 21, 2026 11:27 pm

ਅਕਾਲੀ ਦਲ ਦੀ ਬੈਠਕ ‘ਚ ਸ਼ੂਗਰ ਮਿੱਲ ਮੋਰਿੰਡਾ ਦੀਆਂ ਚੋਣਾਂ ਸਬੰਧੀ ਵਿਚਾਰ ਚਰਚਾ ਹੋਈ

ਮੋਰਿੰਡਾ, 28 ਜੁਲਾਈ (ਕਰਨੈਲਜੀਤ)- ਸ਼ੂਗਰ ਮਿੱਲ ਮੋਰਿੰਡਾ ਦੀਆਂ ਚੋਣਾਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਹਲਕਾ ਸ਼੍ਰੀ ਚਮਕੌਰ ਸਾਹਿਬ, ਹਲਕਾ ਖਰੜ੍ਹ, ਹਲਕਾ ਬਸੀ ਪਠਾਣਾ ਅਤੇ ਰੂਪਨਗਰ ਦੇ ਹਲਕਾ ਇੰਚਾਰਜਾਂ, ਆਗੂਆਂ ਤੇ ਵਰਕਰਾਂ ਦੀ ਅਹਿਮ ਬੈਠਕ ਹਲਕਾ ਇੰਚਾਰਜ ਹਰਮੋਹਣ ਸਿੰਘ ਸੰਧੂ ਦੀ ਅਗਾਵਾਈ ਵਿੱਚ ਇਤਿਹਾਸਿਕ ਗੂਰਦੁਵਾਰਾ ਸ਼੍ਰੀ ਸ਼ਹੀਦ ਗੰਜ਼ ਸਾਹਿਬ ਵਿਖੇ ਹੋਈ। ਇਸ ਮੀਟਿੰਗ ਵਿੱਚ ਸਾਬਕਾ ਕੈਬਨਿਟ ਮੰਤਰੀ ਬੀਬੀ ਸਤੰਵਤ ਕੌਰ ਸੰਧੂ ਅਤੇ ਜਥੇਦਾਰ ਅਜਮੇਰ ਸਿੰਘ ਖੇੜਾ ਮੈਂਬਰ ਐਸ.ਜੀ.ਪੀ.ਸੀ. ਨੇ ਵੀ ਵਿਸ਼ੇਸ ਤੌਰ ‘ਤੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਹਾਜ਼ਰ ਹਲਕਾ ਇੰਚਾਰਜਾਂ, ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਬੀਬੀ
ਸਤਵੰਤ ਕੌਰ ਸੰਧੂ ਨੇ ਸ਼ੂਗਰ ਮਿੱਲ ਮੋਰਿੰਡਾ ਵਿੱਚ ਡਾਇਰੈਕਟਰਾਂ ਦੀਆਂ ਹੋਣ ਵਾਲੀਆਂ ਚੋਣਾਂ ਲਈ ਅਕਾਲੀ ਵਰਕਰਾਂ ਨੂੰ ਤਕੜ੍ਹੇ ਹੋਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਹੋਣ ਵਾਲੀਆਂ ਚੋਣਾਂ ਦੀ ਦੇਖ ਰੇਖ ਕਰਨ ਲਈ 13 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ। ਮੀਟਿੰਗ ਦੌਰਾਨ ਅਜਮੇਰ ਸਿੰਘ ਖੇੜਾ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇੱਕਜੁਟ ਹੋ ਕੇ ਕਿਸਾਨੀ ਮੰਗਾਂ ਲਈ ਅਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ। ਇਸ ਮੌਕੇ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਇੰਚਾਰਜ ਹਰਮੋਹਣ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੂਗਰ ਮਿੱਲ ਦੇ ਜੋਨਾਂ ਵਿੱਚ ਵਾਧਾ ਕਰਕੇ ਇਨ੍ਹਾਂ ਦੀ ਗਿਣਤੀ 10 ਕਰ ਦਿੱਤੀ ਹੈ। ਜਿਸ ਵਿੱਚ ਤਿੰਨ ਜੋਨ ਔਰਤਾਂ ਲਈ ਰਾਖਵੇਂ ਬਣਾਏ ਗਏ ਹਨ। ਇਸ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਨਵੀਂ ਭਰਤੀ ਕਰਨ ਲਈ ਵੀ ਬੁਲਾਰਿਆਂ ਨੇ ਅਪੀਲ ਕੀਤੀ। ਇਸ ਮੌਕੇ ਹੋਰਨਾ ਤੋਂ ਇਲਾਵਾ ਜਥੇਦਾਰ ਜਗਜੀਤ ਸਿੰਘ ਰਤਨਗੜ੍ਹ, ਜੁਗਰਾਜ ਸਿੰਘ ਮਾਨਖੇੜੀ ਸਰਕਲ ਪ੍ਰਧਾਨ ਮੋਰਿੰਡਾ, ਬਲਦੇਵ ਸਿੰਘ ਚੱਕਲ, ਅਰਵਿੰਦਰ ਸਿੰਘ ਪੋਲਾ, ਕੋਂਸਲਰ ਅੰਮ੍ਰਿਤਪਾਲ ਸਿੰਘ ਖੱਟੜਾ, ਜਥੇਦਾਰ ਹਰਪਾਲ ਸਿੰਘ ਦਤਾਰਪੁਰ, ਗੁਰਪ੍ਰੀਤ ਸਿੰਘ ਬਾਠ ਸਰਪੰਚ ਢੰਗਰਾਲੀ, ਕੋਂਸਲਰ ਜਗਪਾਲ ਸਿੰਘ, ਦੇਵਿੰਦਰ ਸਿੰਘ ਮਝੈਲ, ਜਿਸ ਵਿੱਚ ਬਲਬੀਰ ਸਿੰਘ ਕਲੌੜ, ਚਰਨਜੀਤ ਸਿੰਘ ਕਾਦੀਮਾਜਰਾ, ਜਸਮੇਰ ਸਿੰਘ ਬਾਲਾ, ਗੁਰਚਰਨ ਢੋਲਣਮਾਜਰਾ, ਬਲਦੇਵ ਸਿੰਘ ਹਫ਼ਸਾਬਾਦ, ਕੈਪਟਨ ਮੁਲਤਾਨ ਸਿੰਘ, ਸੁਖਦੀਪ ਸਿੰਘ ਭੰਗੂ, ਮਾ. ਜੋਗਿੰਦਰ ਸਿੰਘ ਦਬੁਰਜੀ ਅਤੇ ਭੋਲਾ ਸਿੰਘ ਹਵਾਰਾ, ਜਸਵਿੰਦਰ ਸਿੰਘ ਛੋਟੂ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ, ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਮੁੰਡੀਆਂ, ਕਿਸਾਨ ਆਗੂ ਦਲਜੀਤ ਸਿੰਘ ਚਲਾਕੀ, ਸਰਪੰਚ ਭੁਪਿੰਦਰ ਸਿੰਘ ਮੁੰਡੀਆਂ, ਬਲਵਿੰਦਰ ਬਡਵਾਲੀ ਸਰਪੰਚ, ਪ੍ਰਗਟ ਸਿੰਘ ਰੋਲੂਮਾਜਰਾ, ਜਸਬੀਰ ਸਿੰਘ ਜੱਸੀ ਕਾਈਨੌਰ, ਬਹਾਦਰ ਸਿੰਘ ਕਾਈਨੌਰ, ਬਲਬੀਰ ਸਿੰਘ ਬੱਲ੍ਹ, ਹਰਚੰਦ ਸਿੰਘ ਡੂਮਛੇੜੀ, ਕੈਪਟਨ ਗੁਰਮੀਤ ਸਿੰਘ ਤਾਜਪੁਰਾ, ਨੰਬਰਦਾਰ ਰਣਧੀਰ ਸਿੰਘ ਮਾਜਰੀ ਅਤੇ ਕੁਲਵਿੰਦਰ ਸਿੰਘ ਉਧਮਪੁਰ ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ.ਸਿੱੱਧੂਪੁਰ ਆਦਿ ਸਮੇਤ ਅਕਾਲੀ ਦਲ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।

Send this to a friend