May 31, 2026 9:54 pm

ਮੁੱਖ ਮੰਤਰੀ ਵੱਲੋਂ ਪੀ.ਏ.ਯੂ/ਗਡਵਾਸੂ ਦੇ ਪੇਂਡੂ ਇਲਾਕਿਆਂ ਦੇ ਵਿਦਿਆਰਥੀਆਂ ਦਾ ਮਾਸਿਕ ਵਜ਼ੀਫਾ ਵਧਾਉਣ ਨੂੰ ਹਰੀ ਝੰਡੀ

ਚੰਡੀਗੜ੍ਹ 8 ਮਈ (ਪੀ.ਟੀ.)-ਖੇਤੀਬਾੜੀ ਅਤੇ ਵੈਟਰਨਰੀ ਸਾਇੰਸਜ਼ ਵਿਚ ਪੇਸ਼ੇਵਰ ਕੋਰਸਾਂ ਤੋਂ ਇਲਾਵਾ ਡੇਅਰੀ ਅਤੇ ਸਬੰਧਤ ਸੈਕਟਰਾਂ ਵਿਚ ਕਿੱਤਾ ਕੋਰਸਾਂ ਨੂੰ ਜਾਰੀ ਰੱਖਣ ਲਈ ਪੇਂਡੂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਦਿਹਾਤੀ ਖੇਤਰ ਦੇ ਵਿਦਿਆਰਥੀਆਂ ਦਾ ਮਹੀਨਾਵਾਰ ਵਜ਼ੀਫਾ 600 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 750 ਰੁਪਏ ਪ੍ਰਤੀ ਮਹੀਨਾ ਕਰਨ ਨੂੰ ਹਰੀ ਝੰਡੀ ਦੇ ਦਿਤੀ ਹੈ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇਥੇ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦਸਿਆ ਕਿ ਵਜ਼ੀਫੇ ਵਾਲੀ ਫਾਈਲ ਨੂੰ ਅੱਜ ਸਵੇਰੇ ਮੁੱਖ ਮੰਤਰੀ ਨੇ ਪ੍ਰਵਾਨਗੀ ਦੇ ਦਿੱਤੀ ਹੈ।  ਇਹ ਵਜ਼ੀਫਾ ਪੰਜਾਬ ਖੇਤੀਬਾੜੀ ਤੇ ਮੰਡੀਕਰਨ ਬੋਰਡ ਵੱਲੋਂ ਦਿਹਾਤੀ

ਵਿਦਿਆਰਥੀਆਂ ਨੂੰ ਪੜ੍ਹਾਈ ਵਿਚ ਸਹਾਇਤਾ ਮੁੱਹਈਆ ਕਰਵਾਉਣ ਲਈ ਇਨ੍ਹਾਂ ਵਿਦਿਆਕ ਅਦਾਰਿਆਂ ਵਿਚ ਦਿੱਤਾ ਜਾਂਦਾ ਹੈ।  ਇਸ ਦਾ ਮੁੱਖ ਉਦੇਸ਼ ਇਨਾਂ ਵਿਦਿਆਰਥੀਆਂ ਨੂੰ ਖੇਤੀਬਾੜੀ ਅਤੇ ਖੇਤੀ ਨਾਲ ਸਬੰਧਤ ਸੈਕਟਰਾਂ ਵਿਚ ਵਧੀਆ ਰੋਜ਼ਗਾਰ ਮੁਹੱਈਆ ਕਰਵਾਉਣਾ ਹੈ।  ਇਸੇ ਤਰ੍ਹਾਂ ਹੀ ਮੁੱਖ ਮੰਤਰੀ ਨੇ ਇਨ੍ਹਾਂ ਸੰਸਥਾਵਾਂ ਵਿੱਚ ਵਜ਼ੀਫਿਆਂ ਦੀ ਗਿਣਤੀ 284 ਤੋਂ ਵਧਾ ਕੇ 366 ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।

Send this to a friend