ਚੰਡੀਗੜ, 26 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਾਰਗਿਲ ਵਿਜੈ ਦਿਵਸ ਦੀ 20ਵੀਂ ਵਰੇਗੰਢ ‘ਤੇ ਅੱਜ ਪੰਚਕੂਲਾ ਵਿਚ ਸ਼ਹੀਦ ਸਮਾਰਕ ‘ਤੇ ਪੁਸ਼ਪ ਚੱਕਰ ਅਰਪਿਤ ਕਰ ਕੇ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ| ਇਸ ਤੋਂ ਪਹਿਲਾਂ, ਪੁਲਿਸ ਦੀ ਟੁਕੜੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਮੁੱਖ ਮੰਤਰੀ ਨੇ ਸ਼ਹੀਦਾਂ ਦੀ ਕੁਰਬਾਨੀ ਨੂੰ ਨਮਨ ਕੀਤਾ| ਮੁੱਖ ਮੰਤਰੀ ਨੇ ਕਿਹਾ ਕਿ ਮਾਂ ਭੂਮੀ ਦੀ ਸੁਰੱਖਿਆ ਲਈ ਜੀਵਨ ਬਲੀਦਾਨ ਕਰਨ ਵਾਲੇ ਸ਼ਹੀਦਾਂ ਦਾ ਕਰਜ਼ ਕਦੀ ਨਹੀਂ ਚੁੱਕਾਇਆ ਜਾ ਸਕਦਾ ਅਤੇ ਦੇਸ਼ ਦੀ ਜਨਤਾ ਸ਼ਹੀਦਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖੇਗੀ| ਉਨਾਂ ਨੇ ਕਿਹਾ ਕਿ ਕਾਰਗਿਲ ਵਿਚ ਦੇਸ਼ ਦੇ 527 ਬਹਾਦੁਰ ਸੈਨਿਕਾਂ ਨੇ ਕੁਰਬਾਨੀ ਦਿੱਤੀ ਸੀ| ਉਨਾਂ ਨੇ ਕਿਹਾ ਕਿ ਦੇਸ਼ ਦੀ ਸੈਨਾਵਾਂ ਦੁਸ਼ਮਨ ਦੀ ਕਿਸੇ ਵੀ ਚਨੌਤੀ ਦਾ ਸਾਹਮਣਾ ਕਰਨ ਵਿਚ ਪੂਰੀ ਤਰ੍ਹਾਂ ਸਮਰੱਥ ਹਨ ਅਤੇ ਸਾਡੀ ਸੈਨਾਵਾਂ ਦੀ ਬਹਾਦੁਰੀ ਦਾ ਲੋਹਾ ਪੂਰਾ ਸੰਸਾਰ ਮੰਨਦਾ ਹੈ| ਉਨਾਂ ਨੇ ਕਿਹਾ ਕਿ ਅੱਜ ਦੇ ਦਿਨ ਵਿਚ ਸ਼ਹੀਦਾਂ ਦੇ ਪਰਿਜਨਾਂ ਨੂੰ ਵੀ ਨਮਨ ਕਰਦਾ ਹਾਂ| ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਮੌਜੂਦ ਉਸ ਸਮੇਂ ਦੇ ਸੈਨਿਕਾਂ ਨਾਲ ਗਲਬਾਤ ਕੀਤੀ ਅਤੇ ਉਨਾਂ ਦੇ ਬਿਹਤਰ ਸਿਹਤ ਦੀ ਕਾਮਨਾ ਕੀਤੀ|