ਸਰਦੂਲਗੜ੍ਹ, 25 ਜੁਲਾਈ (ਵਿਪਨ ਗੋਇਲ)- ਸ਼ਹਿਰ ਦੇ ਪੁਰਾਣਾ ਬਾਜਾਰ ਵਿਖੇ ਬੱਚਿਆ ਨਾਲ ਭਰੀ ਇੱਕ ਪ੍ਰਾਈਵੇਟ ਕੋੜੀਵਾੜਾ ਸਕੂਲ ਵੈਨ ਸੀਵੇਰੇਜ ਵਿੱਚ ਫੱਸਣ ਕਾਰਨ ਬੱਚੇ ਵਾਲ ਵਾਲ ਬੱਚ ਗਏ।ਪੁਰਾਣਾ ਬਾਜਾਰ ਵਿੱਚ ਪਿਛਲੇ ਕਈ ਦਿਨਾ ਤੋ ਵਾਟਰ ਵਰਕਸ ਦੀ ਪਾਇਪ ਲੀਕ ਹੈ ਅਤੇ ਉੱਤੋ ਮੀਂਹ ਪੈਣ ਕਾਰਨ ਸੀਵਰੇਜ ਬੋਰਡ ਵੱਲੋ ਪਾਈ ਗਈ ਪਾਇਪ ਲਾਇਨ ਧੱਸਣ ਕਾਰਨ ਸਕੂਲ ਵੈਨ ਵਿੱਚ ਫਸ ਗਈ ਅਤੇ ਸਕੂਲ ਵੈਨ ਡਰਾਇਵਰ ਦੀ ਅਕਲਮੰਦੀ ਨਾਲ ਇਹ ਵੈਨ ਪੱਲਟਣੋ ਬੱਚ ਗਈ ਅਤੇ ਕੋਈ ਵੱਡਾ ਹਾਦਸਾ ਹੋਣ ਤੋਂ ਬੱਚ ਗਿਆ। ਸਥਾਨਿਕ ਲੋਕਾ ਨੇ ਕਿਹਾ ਕਿ ਇਸ ਸੰਬੰਧ ਵਿੱਚ ਕਈ ਵਾਰ ਸਬਿੰਧਤ ਵਿਭਾਗ ਨੂੰ ਜਾਣੂ ਕਰਵਾ ਦਿੱਤਾ ਗਿਆ ਪਰੰਤੂ ਵਿਭਾਗ ਵੱਲੋ ਇਹ ਪਾਇਪ ਠੀਕ ਨਹੀ ਕੀਤੀ ਗਈ ਵਿਭਾਗ ਕੋਈ ਵੱਡੇ ਹਾਦਸਾ ਦਾ ਇੰਤਜਾਰ ਕਰ ਰਿਹਾ ਹੈ।ਜਿਗਰਯੋਗ ਹੈ ਕਿ ਇਸ ਤੋ ਪਹਿਲਾ ਇੱਥੇ ਹੀ ਥਾਣਾ ਸਰਦੂਲਗੜ੍ਹ ਦੀ ਪੀ.ਸੀ.ਆਰ ਦੀ ਬੇਲੋਰੋ ਗੱਡੀ ਵੀ ਫੱਸ ਗਈ ਸੀ।